ਜੇਕਰ ਤੁਸੀਂ ਵੀ ਆਪਨੇ ਲੇਖ ਜਾਂ ਕਵਿਤਾਵਾਂ ਸਾਡੀ ਸਾਈਟ ਤੇ ਲਗਾਨਾ ਚਹੁੰਦੇ ਹੋ ਤਾਂ ਸਾਡੇ 98761-75586 ਨੰਬਰ ਤੇ Whatsapp ਕਰੋ.ਤੁਹਾਡਾ ਲੇਖ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ .

Thursday, August 11, 2011

ਪੰਜ ਪਿਆਰੇ ...The five

ਅੱਜ ਤੋਂ ਤਿੰਨ ਕੁ ਸੌ ਸਾਲ ਪਹਿਲਾਂ

ਕੇਸਗੜ੍ਹੋਂ ਜਦੋਂ ਸਾਨੂੰ ਲਲਕਾਰਿਆ ਸੀ

ਗਲੀ ਯਾਰ ਦੀ ਤਲੀ ਤੇ ਸੀਸ ਧਰ ਲੈ

ਸੁੱਤੀ ਪਈ ਤੂੰ ਅਣਖ ਨੂੰ ਵੰਗਾਰਿਆ ਸੀ

ਮੁਰਦਾ ਸਦੀਆਂ ਤੋਂ ਤੁਹਾਡੀ ਜ਼ਮੀਰ ਵੇਖੀ

ਦੱਸਣ ਲੱਗਿਐਂ ਜਿਊਣ ਦਾ ਢੰਗ ਸਿੱਖੋ

ਜਿਹੜੀ ਆਈ ਐ ਚੜ੍ਹਕੇ ਕਾਬਲਾਂ ਤੋਂ

ਕਿੰਞ ਮੋੜਨੀ ਪਾਪ ਦੀ ਜੰਞ ਸਿੱਖੋ

ਮਿਹਰ ਅਕਾਲ ਦੀ ਕੋਈ ਨਹੀਂ ਘਾਟ ਇਥੇ

ਕਿਸੇ ਚੀਜ਼ ਦੀ ਕੋਈ ਨਾ ਥੋੜ ਮੈਨੂੰ

ਇੱਕੋ ਮੰਗ ਕੋਈ ਗੁਰੂ ਦਾ ਸਿੱਖ ਉਠੋ

ਇੱਕ ਸਿਰ ਦੀ ਪੈ ਗਈ ਅੱਜ ਲੋੜ ਮੈਨੂੰ

ਬੜੇ ਬੈਠੇ ਸੀ ਉਦੋਂ ਤਮਾਸ਼ਬੀਨ ਉਥੇ

ਉਂਝ ਗਿਣਤੀ ਸੀ ਅੱਸੀ ਹਜ਼ਾਰ ਸੁਣਿਆਂ

ਪਹਿਲੀ ਵਾਰ ਜਦ ਸੀਸ ਦੀ ਤੂੰ ਮੰਗ ਕੀਤੀ

ਬਹੁਤੇ ਹੋ ਗਏ ਉਦੋਂ ਈ ਫ਼ਰਾਰ ਸੁਣਿਆਂ

ਵੈਰੀ ਆਟੇ ਦੇ ਜਿਹੜੇ ਸੀ ਸਿੱਖ ਤੇਰੇ

ਮਾਤਾ ਗੁਜ਼ਰੀ ਕੋਲ ਬੇਨਤੀਆਂ ਕਰਨ ਲੱਗੇ

ਕੀ ਹੋਇਆ ਅੱਜ ਮਾਤਾ ਤੇਰੇ ਲਾਲ ਤਾਈਂ

ਬਿਨਾਂ ਕਸੂਰੋਂ ਕਿਉਂ ਸਿੱਖ ਅੱਜ ਮਰਨ ਲੱਗੇ

ਕੇਸਗੜ੍ਹ ਦੇ ਕਿਲ੍ਹੇ ਵਿੱਚ ਵੇਖ ਤਾਂ ਸਹੀ

ਕਿੰਞ ਧਰਤੀ ਏ ਲਹੂ ਲੁਹਾਨ ਹੋਈ

ਖ਼ਤਮ ਕਰਦੇ ਨਾਂ ਸਿੱਖੀ ਜਾ ਕੇ ਰੋਕ ਉਹਨੂੰ

ਤੇਰੇ ਗੋਬਿੰਦ ਤੇ ਚੰਡੀ ਕਹਿਰਵਾਨ ਹੋਈ

ਨੀਂਹ ਸਿੱਖੀ ਦੀ ਪੱਕੀ ਬਾਪੂ ਕਰਨ ਲੱਗਿਆ

ਉਹ ਕਹਿੰਦੇ ਸਿੱਖੀ ਨੂੰ ਗੋਬਿੰਦ ਮੁਕਾਈ ਜਾਂਦੈ

ਗੁਰੂ ਨਾਨਕ ਦਾ ਇਹ ਗੱਦੀ ਨਸ਼ੀਨ ਕੈਸਾ

ਜਿਹੜਾ ਆਪਣੇ ਈ ਸਿੱਖ ਝਟਕਾਈ ਜਾਂਦੈ

ਕੀ ਹੋ ਗਿਆ ਚੋਣਾਂ ਜੇ ਅੱਜ ਹਾਰ ਗਏ ਆਂ

ਭੋਲੀ ਦੁਨੀਆਂ ਤੇ ਕੋਈ ਨਹੀਂ ਰੰਜ ਬਾਪੂ

ਕੇਸਗੜ੍ਹ ਉਦੋਂ ਤੇਰੀ ਲਲਕਾਰ ਸੁਣਕੇ

ਵੋਟਾਂ ਪਈਆਂ ਸੀ ਤੈਨੂੰ ਵੀ “ਪੰਜ” ਬਾਪੂ

ਉਹਨਾਂ ਪੰਜਾਂ ’ਚੋ ਚੁਣਿਆ ਤੂੰ ਪੰਥ ਜਿਹੜਾ

ਕਿਹੜੀ ਮੌਤ ਨਹੀਂ ਮਾਰਿਆ ਦੱਸ ਜ਼ਾਲਮਾਂ ਨੇ

ਹੁਨਰ ਜਿਊਣ ਦਾ ਦੱਸਿਆ ਤੂੰ ਜਿਉਂ ਰਹੇ ਆਂ

ਕਿਸੇ ਪਾਸਿਓਂ ਨਹੀਂ ਕੀਤੀ ਘੱਟ ਜ਼ਾਲਮਾਂ ਨੇ

ਜੇ ਨਾ ਉਦੋਂ ਤੂੰ ਪੰਜਾਂ ਦੀ ਚੋਣ ਕਰਦਾ

ਗੱਲ ਇੱਕ ਤਾਂ ਬਾਪੂ ਇਹ ਤੈਅ ਹੁੰਦੀ

ਬੇਦਰਦ ਉਸ ਦਿੱਲੀ ਦੇ ਤਖ਼ਤ ਉੱਤੇ

“ਇੰਦਰਾ” ਨਾਂ ਦੀ ਕੋਈ ਨਾ ਸ਼ੈਅ ਹੁੰਦੀ

ਹਾਂ ਹੋ ਸਕਦੈ ਅਬਦਾਲੀ ਦੇ ਦਰਬਾਰ ਅੰਦਰ

ਠੁਮਕਾ ਕਦੇ ਤਾਂ “ਮੁਹਤਰਮਾ” ਜ਼ਰੂਰ ਲਾਉਂਦੀ

ਨਜ਼ਰਾਨੇ, ਸ਼ੁਕਰਾਨੇ ਵਸੂਲਦੀ ਖ਼ੁਸ਼ ਹੋ ਕੇ

ਲੈ ਕੇ ਹੁੱਕਾ ਵੀ ਕਦੇ ਜ਼ਰੂਰ ਆਉਂਦੀ

ਲਾਲ ਕਿਲ੍ਹੇ ਤੇ ਝੂਲਦਾ ਚੰਦ ਤਾਰਾ

ਗੱਡਦਾ ਉਦੋਂ ਨਾ ਜੇ ਕੇਸਰੀ ਨਿਸ਼ਾਨ ਸਾਹਿਬਾ

ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ

ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ

ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ

ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ

ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ

ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ

ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ

ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ

ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ

ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ

ਮਿਹਰਵਾਨ ਹੋ ਅੱਜ ਫੇਰ ਕੌਮ ਉੱਤੇ

ਕੇਸਗੜ੍ਹੋਂ ਤੂੰ ਫੇਰ ਲਲਕਾਰ ਸਾਹਿਬਾ

ਬੈਠੇ ਗੋਲਕਾਂ ਦੇ ਵੱਲ ਮਾੜੀ ਨੀਤ ਵੇਖਣ

ਉਦੋਂ ਨਾਲੋਂ ਵੱਧ ਕਈ ਹਜ਼ਾਰ ਸਾਹਿਬਾ

“ਦੀਪ” ਖੜ੍ਹਾ ਤੇਰੇ ਦਰ ਤੋਂ ਭੀਖ ਮੰਗੇ

ਆਪਣੀ ਕੌਮ ਦੇ ਫੇਰ ਅੱਜ ਦੁੱਖ ਹਰ ਲਏ

ਵਾਜ਼ਾਂ ਵਾਲਿਆ ਪੰਥ ਦੇ ਬਾਲੀਆ ਉਏ

ਇੱਕ ਵਾਰ ਫੇਰ “ਪੰਜਾਂ” ਦੀ ਚੋਣ ਕਰ ਲਏ

-SUKHDEEP SINGH BARNALA

ਪੰਜਾਬੀ ਸਭਿਆਚਾਰ

ਪੈਸੇ ਦੀ ਚਮਕ ਨੇ ਕੀਤੇ ਸਭ ਅੰਨੇ
ਪੁਠੇ ਰਾਹ ਪੈ ਗਏ ਕਲਾਕਾਰ ਦੇਖੋ
ਪੰਜਾਬੀ ਸਭਿਆਚਾਰ ਦੇ ਨਾਂ ਉੱਤੇ

ਨਿੱਤ ਪੰਜਾਬ ਹੁੰਦਾ ਦੁਰਾਚਾਰ ਦੇਖੋ

ਮਾਂ ਬੋਲੀ ਦੇ ਅਖੋਤੀ ਸੇਵਕਾਂ ਵਲੋਂ

ਹੁੰਦਾ ਪੰਜਾਬੀ ਵਹਿਸ਼੍ਕਾਰ ਦੇਖੋ

ਅਧ ਨੰਗੀਆਂ ਨਚਾਉਣ ਟੀਵੀ ਚੈਨਲਾਂ ਤੇ

ਕੈਸਾ ਔਰਤ ਜਾਤ ਦਾ ਹੁੰਦਾ ਸਤਿਕਾਰ ਦੇਖੋ

ਗੁਰੂਆਂ ਪੀਰਾਂ ਦੀ ਸਰਜ਼ਮੀਨ ਉੱਤੇ

ਪਰਦਾ ਸ਼ਰਮ ਦਾ ਹੋਇਆ ਤਾਰ-ਤਾਰ ਦੇਖੋ .

...ਜਸਵੀਰ ਸਿੰਘ ਸਤੌਜ

ਅੱਜ ਦਾ ਸਿਖ

ਮੁੰਨੀਆਂ ਦਾੜੀਆਂ ਤੇ ਕਤਲ ਕੇਸ ਕੀਤੇ
ਦਿਤੀਆਂ ਵੇਚ ਸਿੰਘਾ ਸਰਦਾਰੀਆਂ ਤੂੰ !
ਗੁਰੂ ਗ੍ਰੰਥ ਤੋਂ ਮੁਖ ਫੇਰ ਕੇ ਓਏ
ਪਾਈਆਂ ਪਲੇ ਖੁਦ ਹੀ ਖੁਆਰੀਆਂ ਤੂੰ !
ਬਿਪਰਨ ਕੀ ਰੀਤ ਨਾ ਜੀਓ ਖਾਲਸਾ ਮੇਰਾ
ਗੱਲਾਂ ਭੁਲ ਗਿਆ ਦਸ਼ਮੇਸ ਦੀਆਂ ਸਾਰੀਆਂ ਤੂੰ !
ਨਸ਼ਿਆਂ ਦੀ ਦਲਦਲ ਵਿਚ ਫਸਕੇ ਓਏ
ਗਾਲ ਦਿਤੀਆਂ ਜਵਾਨੀਆਂ ਪਿਆਰੀਆਂ ਤੂੰ !
ਤੇਰੇ ਲਈ ਦਸ਼ਮੇਸ਼ ਨੇ ਪੁਤ ਚਾਰ ਵਾਰੇ
ਗਲਾਂ ਕਦੇ ਨਾ ਇਹ ਵਿਚਾਰੀਆਂ ਤੂੰ !
ਜਸਵੀਰ ਆਖਦਾ ਸਮਾ ਸੰਭਾਲ ਸਿਖਾ
ਭੁਲਾਂ ਬਖਸਾ ਲੈ ਗੁਰੂ ਤੋਂ ਸਾਰੀਆਂ ਤੂੰ !
.......​ .........ਜਸਵੀਰ ਸਿੰਘ ਸਤੌਜ

Thursday, July 28, 2011

ਸ਼ਹੀਦ

ਚੁੱਕ ਚੁੱਕ ਧੂੜ੍ਹ ਮੱਥੇ ਲਾਵਾਂ ਓਨ੍ਹਾਂ ਰਾਹਵਾਂ ਦੀ ਮੈਂ,
ਜਿਨ੍ਹੀਂ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ,
ਵਾਰੇ -ਵਾਰੇ ਜਾਵਾਂ ਅੱਜ ਓਹਨਾਂ ਸਿਖ ਮਾਵਾਂ ਉੱਤੋਂ,
ਜਿਨ੍ਹੀਂ ਕੁਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ,
ਸੂਲੀ ਫਾਂਸੀ ਚਰਖੜੀ ਤੇ ਆਰਿਆਂ ਦੇ ਦੰਦੇ ਤੱਕ,
ਰੱਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ,
ਇਕ-ਦੋ ਨੀ, ਸੈਂਕੜੇ-ਹਜ਼ਾਰ ਅੱਤੇ ਲੱਖਾਂ ਬਾਰ,
ਗਏ ਅਜ਼ਮਾਏ ਨੇ ਸ਼ਹੀਦ ਮੇਰੀ ਕੌਮ ਦੇ..."

What is Sikhi..?

ਜਿੱਥੇ ਮੁੱਕਦੀ ਮਜਨੂੰਆ ਰਂਝਿਆਂ ਦੀ
ਊਥੋ ਸ਼ੂਰੁ ਹੁੰਦੀ ਦਾਸਤਾਨ ਸਾਡੀ
ਸਾਡੇ ਲੜਦਿਆਂ ਲੜਦਿਆਂ ਸਿਰ ਲਹਿ ਗਏ
ਫਿਰ ਵੀ ਜਿਸਮ ਤੋਂ ਗਈ ਨਾ ਜਾਨ ਸਾਡੀ
ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ
ਫਿਰ ਵੀ ਸੀ ਨਾ ਕਿਹਾ ਜੁਬਾਨ ਸਾਡੀ
ਮਰਨ ਵਾਸਤੇ ਆਪਣੀ ਅੱਣਖ ਪਿੱਛੇ
ਰੀਤ ਰਹੀ ਹੈ ਸਦਾ ਜਵਾਨ ਸਾਡੀ
ਤਰਦੇ ਰਹੇ ਨੇ ਲੋਕ ਚਨਾਬ ਅੰਦਰ
ਤੇ ਅਸੀਂ ਲਹੂ ਦੇ ਅੰਦਰ ਲਾਈਆਂ ਤਾਰੀਆਂ ਨੇ
ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ
ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ
ਕਰਨ ਵਾਸਤੇ ਦੂਰ ਪਿਆਸ ਆਪਣੀ
ਅਸੀ ਖੂਹ ਕੂਰਬਾਨੀ ਦਾ ਗੇੜਦੇ ਰਹੇ
ਲੱਭਣ ਲਈ ਅਸਲੀ ਸੋਮਾ ਜ਼ਿੰਦਗੀ ਦਾ
ਆਪਣੀ ਮੌਤ ਨੂੰ ਆਪ ਸਹੇੜਦੇ ਰਹੇ
ਸਾਨੂੰ ਕਿਸੇ ਨਾ ਦੱਸੀ ਸਵਾਹ ਮਲਣੀ
ਜੂੱਸੇ ਲਹੂ ਦੇ ਵਿੱਚ ਲਬੇੜਦੇ ਰਹੇ
ਜੋਗ ਅਸੀ ਦਸ਼ਮੇਸ਼ ਤੋਂ ਲਿਆ ਐਸਾ
ਜਾਣ ਬੁੱਝਕੇ ਸੱਪਾਂ ਨੂੰ ਛੇੜਦੇ ਰਹੇ
ਸਾਨੂੰ ਪਿੰਜਰੇ ਵਿਚ ਜੇ ਕਿਸੇ ਪਾਇਆ
ਖੋਲੇ ਖੰਬ ਤੇ ਪਿੰਜਰੇ ਤੋੜ ਛਡੇ
ਅਸੀ ਓ ਹਾਂ ਜਿੰਨਾਂ ਨੇ ਗੋਰਿਆਂ ਦੇ
ਵਾਂਗੂੰ ਨਿੰਬੂਆ ਲਹੂ ਨਿਚੋੜ ਛੱਡੇ
ਸਾਡਾ ਮੂੰਹ ਮੋਹੰਦਰਾ ਵੱਖਰਾ ਹੈ
ਸਾਡਾ ਰੂਪ ਵੱਖਰਾ
ਸਾਡਾ ਰੰਗ ਵੱਖਰਾ
ਸਾਡੀ ਮੋਤ ਜਹਾਨ ਤੋਂ ਵੱਖਰੀ ਹੈ
ਸਾਡਾ ਜ਼ਿੰਦਗੀ ਜਿਊਣ ਦਾ ਢੰਗ ਵੱਖਰਾ
ਕਿਸੇ ਕੌਮ ਦੇ ਨਾਲ ਨੀ ਮੇਲ ਖਾਂਦਾ
ਤੁਰਿਆ ਆਉਂਦਾ ਹੈ ਸਾਡਾ ਪਰਸੰਗ ਵੱਖਰਾ...
>>>
ਸਿੱਖ ਵਿਰਸਾ ਸੰਭਾਲ ਸਭਾ www .BarwaliKalan. tk<<<

Friday, July 8, 2011

ਸਰਦਾਰੀ

ਸਭ ਕੌਮਾਂ ਦੇ ਵਿੱਚੋਂ, ਸਿੱਖ ਕੌਮ ਨਿਆਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।।

ਧਰਮ ਫੈਲਾਵਣ ਖਾਤਰ ਮੁਗਲਾਂ ਅੱਤ ਮਚਾਈ ਸੀ,
ਖਾਲਸੇ ਨੇ ਹੀ ਮੂਹਰੇ ਹੋ ਨੱਥ ਉਸ ਨੂੰ ਪਾਈ ਸੀ,
...ਫੇਰ ਪਿਛੇ ਨਾ ਹੱਟਦੇ, ਜਾਂ ਪੰਥ ’ਤੇ ਪੈਂਦੀ ਭਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।।

ਸਰਕਾਰੀ ਹਾਕਮਾਂ ਵੱਲੋਂ ਮੁੱਲ ਸਿਰਾਂ ਦੇ ਪਾਏ ਗਏ,
ਮੰਨੂੰ ਵਰਗਿਆਂ ਤੋਂ ਵੀ ਸਿੱਖ ਨਾ ਜੜੋਂ ਮੁਕਾਏ ਗਏ,
ਉਲਟੀ ਫੈਲ ਗਈ ਹੈ ਸਿੱਖੀ, ਦੁਨੀਆਂ ਵਿੱਚ ਸਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।।

ਸਿਰੋਂ ਲਹਿ ਗਏ ਖੋਪਰ ਪਰ ਨਾ ਕੇਸ ਕਟਾਏ ਨੇ,
ਨਾਲ ਜਮੂੰਰਾਂ ਹੱਸ ਹੱਸ ਤਨ ਦੇ ਮਾਸ ਪਟਾਏ ਨੇ,
ਚਰਖੜੀਆਂ ’ਤੇ ਚੜ੍ਹ ਕੇ ਵੀ ਸੁਖਮਨੀ ਉਚਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।।

ਜਣੇ-ਖਣੇ ਨੂੰ ਪੰਥ ਦੀ ਵਾਗ-ਡੋਰ ਫੜਾਉਂਦੇ ਰਹੇ,
ਖੁਦਗਰਜ਼ ਲਾਲਚੀ ਲੀਡਰ ਸਾਡੇ ਢਾਅ ਸਿੱਖੀ ਨੂੰ ਲਾਉਂਦੇ ਰਹੇ,
ਬਹਾਦਰਾਂ ਦੀ ਕੌਮ ’ਚ ਫੈਲੀ ਫੁੱਟ ਦੀ ਬਿਮਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।
ਬਾਪੂ ਨੱਥਾ ਸਿੰਘ ਜੀ

ਕਲਗੀਧਰ ਦਾ ਖੂਨ

ਨੇਜੇਆਂ ਤੇ ਟੰਗ ਦੇ ,
ਕਟ ਬੰਦ ਬੰਦ ਦੇ,
ਭੱਠੀਆਂ ਦੇ ਚੌੰਕ ਦੇ,
ਅਰਿਆਂ ਨੂੰ ਸੌੰਪ ਦੇ
ਮੇਰੀ ਜਵਾਨੀ ਕਾੜ ਕੇ
ਮੇਰੀ ਜਵਾਨੀ ਬਾਲ ਕੇ
ਗਾਵੇਗੀ ਇਕੋ ਰਾਗਨੀ,
ਕਿ ਧਰਮ ਪਿਛੇ ਮਰਨ ਵਿਚ
ਦਸ਼ਮੇਸ਼ ਦੇ ਦੁਲਾਰਿਆਂ ਦੀ,
ਜਿੰਦ ਲਈ ਸਕੂਨ ਹੈ,
ਕੋਈ ਜੁਲਮ,ਕੋਈ ਸਿਤਮ,
ਸਾਨੂੰ ਝੁੱਕਾ ਸਕਦਾ ਨਹੀਂ ,
ਸਾਨੂ ਮਿੱਟਾ ਸਕਦਾ ਨਹੀਂ,
ਇਕੋ ਉਗਾਹੀ ਮਿਲੇਗੀ,
ਇਕੋ ਗਵਾਹੀ ਮਿਲੇਗੀ,
ਸਿੰਘਾਂ ਕਦੀ ਝੁਕਣਾ ਨਹੀਂ,
ਸਿੰਘਾਂ ਕਦੀ ਮੁਕਣਾ ਨਹੀ,
ਸਿੰਘਾਂ ਨੂੰ ਝੁੱਕਾੳਣ ਵਾਲਾ,
ਸਿੰਘਾਂ ਨੂੰ ਮਕਾਉਣ ਵਾਲਾ,
ਖਿਆਲ ਇਕ ਜਨੂੰਨ ਹੈ,
ਕੋਈ ਜ਼ੁਲਮ,ਕੋਈ ਸਿਤਮ,
ਸਾਨੂੰ ਝੁਕਾ ਸਕਦਾ ਨਹੀ,
ਸਾਨੂੰ ਮਿਟਾ ਸਕਦਾ ਨਹੀ,
ਅਜੇ ਤਾਂ ਸਾਡੀਆਂ ਰਗਾਂ ਵਿਚ,
ਗੁਰਚਰਨ,ਕਲਗੀਧਰ ਦਾ ਖੂਨ ਹੈ...ਕਲਗੀਧਰ ਦਾ ਖੂਨ ਹੈ...

ਸਾਨੂੰ ਮਾਣ ਹੈ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ .


ਉਹ ਕੌਣ ਸੀ

ਘਰ -ਬਾਰ ਛੱਡ ਤੁਰੇ "ਜ਼ੁਲਮ" ਮਿਟਾਉਣ ਸੀ
ਯਾਦ ਰੱਖਿਉ ਵੇ ਲੋਕੋ "ਸੂਰਮੇ" ਉਹ ਕੌਣ ਸੀ

"ਉੱਨੀ ਸੌ ਅਠਾਤਰ" ਦੀ ਆਈ ਜਾ ਵਿਸਾਖੀ ਸੀ
ਕੌਣ ਸੀ ਕਿਹਨਾਂ ਨੇ ਕੀਤੀ "ਧਰਮ" ਦੀ ਰਾਖੀ ਸੀ
ਕਿਥੇ ਜੰਮੇ ਪਲੇ ਕਿਥੇ ਖੇਡਣ-ਖਿਡਾਉਣ ਸੀ
ਯਾਦ ਰੱਖਿਉ ਵੇ ਲੋਕੋ "ਧਰਮੀ" ਉਹ ਕੌਣ ਸੀ

ਰਾਖੀ "ਹਰਮੰਦਿਰ" ਲਈ ਕੀਹਨੇ ਲਹੂ ਡੋਹਲਿਆ
ਆਖਰੀ ਸਾਹਾਂ ਤਾਂਈ ਕੌਣ ਸਿਦਕੋ ਨਾ ਡੋਲਿਆ
ਕੌਣ ਸੀ ਚਲਾਈ ਕੀਹਨੇ "ਅਣਖਾਂ" ਦੀ ਪੌਣ ਸੀ
ਯਾਦ ਰੱਖਿਉ ਵੇ ਲੋਕੋ "ਅਣਖੀ" ਉਹ ਕੌਣ ਸੀ

"ਤਖਤ-ਅਕਾਲ" ਕੀਹਦੇ ਹੁਕਮਾਂ ਤੇ ਢਾਇਆ ਸੀ
ਕੀਹਨੇ "ਦਿੱਲੀ" ਕੀਹਨੇ "ਪੂਨੇ" ਕਿਹਨੂੰ ਝਟਕਾਇਆ ਸੀ
ਮਾਣ ਨਾਲ ਉੱਚੀ ਕੀਹਨੇ ਕੀਤੀ ਸਾਡੀ ਧੌਣ ਸੀ
ਯਾਦ ਰੱਖਿਉ ਵੇ ਲੋਕੋ "ਹੀਰੇ" ਉਹ ਕੌਣ ਸੀ

ਅਣਖਾਂ ਦੇ ਲਈ ਜਾਨਾਂ ਤਲੀ ਤੇ ਟਿਕਾਈਆ ਸੀ
ਸ਼ਗਨਾਂ ਦੇ ਨਾਲ ਮੌਤਾਂ "ਲਾੜੀਆ" ਵਿਆਹੀਆ ਸੀ
ਕੌਣ- ਕੌਣ ਕਿੱਥੇ-ਕਿੱਥੇ ਗਏ ਉਹ "ਵਿਆਹੁਣ" ਸੀ
ਯਾਦ ਰੱਖਿਉ ਵੇ ਲੋਕੋ "ਲਾੜੇ" ਉਹ ਕੌਣ ਸੀ

ਯਾਦ ਤਿੱਖੀ ਰੱਖਿਉ ਜਿਉ ਧਾਰ ਸ਼ਮਸ਼ੀਰਾਂ ਦੀ
"ਅਮਨ" ਵਿਸਾਰਿਉ ਨਾ ਕੁਰਬਾਨੀ ਵੀਰਾਂ ਦੀ
ਮੁੱਕਣਾ ਨਹੀ ਅਸੀ ਆਏ ਲੱਖਾਂ ਹੀ ਮੁਕਾਉਣ ਸੀ
ਯਾਦ ਰੱਖਿਉ ਵੇ ਲੋਕੋ ਸੂਰਮੇ ਉਹ ਕੌਣ ਸੀ
ਯਾਦ ਰੱਖਿਉ ਵੇ ਲੋਕੋ ਸੂਰਮੇ ਉਹ ਕੌਣ ਸੀ
Sukhpal Mangat

Wednesday, June 22, 2011

ਸੇਰੇ ਪੰਜਾਬ ਤੇਰੇ ਵਾਰਿਸ

ਰਣਜੀਤ ਸਿਆ ਤੇਰੇ ਵਾਰਿਸਾ ਨੇ ਭੁੱਲਿਆ ਕੁੱਝ ਨਹੀ
ਬਸ ਅਜੇ ਖਾਮੋਸ ਨੇ,
ਵੇਖੀ ਹੋਲੀ ਹੋਲੀ ਸੰਭਲ ਜਾਣਗੇ
ਨਸੇ ਚ ਗਵਾਏ ਅਜੇ ਹੋਸ ਨੇ,
ਕੁਝ ਜਥੇਦਾਰ ਸਾਰੀ ਕੋਮ ਨੂੰ ਲੈ ਬੈਠੇ
ਸੋਚੀ ਨਾ ਇਹ ਵਾਰਿਸ ਵੀ ਅਹਿਸਾਨ ਫਰਾਮੋਸ ਨੇ,
ਲਾਹੋਰ ਤੇ ਅੰਮਿਤਸਰ ਦੇ ਮਿਲਦੇ ਰਸਤੇ ਕਿਉ ਨਹੀ
ਤੇਰੇ ਦੋਵੇ ਸਾਹੀ ਸਹਿਰ ਨਾਮੋਸ ਨੇ,
ਪਹਿਲਾ ਤੇਰਿਆ ਨੇ ਸਿੱਖ ਰਾਜ ,ਫਿਰ ਲਾਹੋਰ ਗਵਾਇਆ
ਸੱਚੀ ਅਸੀ ਹੀ ਦੋਸੀ ਅਸੀ ਹੀ ਕਿਤੇ ਦੋਸ ਨੇ,
ਕੀ ਸਬਕ ਲਿਆ ਤੇਰੇ ਅੰਤ ਤੋ ,
ਤੁੰ ਸਰਾਬ ਨੇ ਮਾਰਿਆ ਅਸੀ ਵੀ ਦਿੱਤੇ ਸਰਾਬ ਦੇ ਹੀ ਸਿਰ ਪਲੋਸ ਨੇ,
ਅਸੀ ਮੁੜ ਜੰਗਲਾ ਚੋ ,ਮੁੜ ਪਿੰਡਾ ਚੋ ਕਹਿਰ ਬਣਕੇ ਉਠਾਗੇ
ਪੰਜਾਬੀ ਦੇ ਸਾਹ ਉਹਨਾ ਚਿਰ ਜਿਹਨਾ ਚਿਰ ਪੰਜਾਬੀਆ ਚ ਜੋਸ ਨੇ,
ਮਨਦੀਪ ਮਹਾਨ ਇਤਿਹਾਸ ਨੂੰ ਸੱਕ ਹੋ ਚੱਲਿਆ ਕਿ
ਜਾ ਤਾ ਮੈ ਝੂਠਾ ਜਾ ਇਹ ਮੇਰੇ ਭਵਿੱਖ ਨਹੀ ਏ
ਕੋਈ ਪੜੇ ਤਾ ਇਹਨੂੰ ਪਤਾ ਲੱਗੇ,
ਇਹਦੇ ਧੂੜ ਲੱਗੇ ਵਰਕਿਆ ਨੇ ਤਾ ਕਿਤੇ ਬੜੇ ਰੋਸ ਨੇ,
ਅਫਸੋਸ ਅਣਖਾ ਦੇ ਇਤਿਹਾਸ ਦੇ ਇਤਿਹਾਸਾ ਤੂੰ ਇਕ ਕਿਤਾਬ ਹੀ
ਤੈਥੋ ਸਿੱਖਣ ਵਾਲੇ ਨਸੇ ਚ ਮਦਹੋਸ ਨੇ.

ਸੇਰੇ ਪੰਜਾਬ ਤੇਰੇ ਵਾਰਿਸਾ ਨੇ ਭੁੱਲਿਆ ਕੁੱਝ ਨਹੀ ਬਸ ਅਜੇ ਖਾਮੋਸ ਨੇ,

Davinder Pal Farmahan

i m Sikh

ਮੈ ਮੁਗਲਾਂ ਨਾਲ ਵੀ ਲੜਿਆ ਸੀ
ਮੈ ਗੋਰਿਆਂ ਨਾਲ ਵੀ ਲੜਿਆ ਹਾਂ
ਮੈ ਚਰਖੜੀ ਤੇ ਵੀ ਚੜਿਆ ਸੀ
ਮੈ ਫਾਂਸੀ ਤੇ ਵੀ ਚੜਿਆ ਹਾਂ
ਹਿੱਕਾਂ 'ਚ ਗੋਲੀਆਂ ਵੀ ਖਾਧੀਆਂ ਨੇ
ਦੁਸ਼ਮਣ ਦੀਆਂ ਜੇਲਾਂ 'ਚ ਵੀ ਸੜਿਆ ਹਾਂ
ਹਿੰਮਤ ਦੀ ਬੁੱਕਲ ਮਾਰ ਕੇ,
ਟਾਈਗਰ ਹਿਲ ਤੇ ਵੀ ਬੈਠਾ ਹਾਂ
ਤਿਰੰਗਾ ਹੱਥ 'ਚ ਫੜੀ
ਚਾਈਨਾ ਬਾਰਡਰ ਤੇ ਵੀ ਖੜਿਆ ਹਾਂ
ਪਰ ਜਿੱਦਣ
ਸਮੇ ਨੇ ਮੇਰੇ ਸਿੱਦਕ ਤੇ
ਟੈਂਕ ਚੜਾ ਦਿੱਤੇ ਸੀ
ਉੱਦਣ
ਮੈ ਬਹਾਦਰੀ ਦੇ ਤਮਗੇ
ਸਤਲੁਜ ਦੇ ਪਾਣੀ 'ਚ ਹੜਾ ਦਿੱਤੇ ਸੀ
ਬੇਸ਼ੱਕ ,
ਅਣਖ ਨਾਲ ਜਿਉਂਦਾ ਹਾਂ
ਧਰਮ ਲਈ ਮਰਦਾ ਹਾਂ
ਫਿਰ ਵੀ ਇਸ ਮੁਲਕ ਨੂੰ
ਰੱਜ ਕੇ ਪਿਆਰ ਕਰਦਾ ਹਾਂ
ਪਤਾ ਨੀ,
ਫਿਰ ਵੀ ਕਿਉਂ
ਹਕੂਮਤ ਨੂੰ ਇੰਝ ਲਗਦੈ
ਕਿ ,ਮੇਰੀ ਦਾੜੀ 'ਚ ਚਲਦੇ ਨੇ
ਅੱਤਵਾਦੀ ਸਿਖਲਾਈ ਕੈਂਪ
ਮੇਰੀ ਮੁੱਛ ਫੜਦੀ ਏ
ਆਈ. ਐਸ. ਆਈ ਦੇ ਸਿਗਨਲ
ਮੇਰੇ ਹੱਡਾਂ ਦੀ ਮਿੱਝ 'ਚ ਬਣਦੀ ਏ
ਆਰ .ਡੀ. ਐਕਸ
ਤੇ ਮੇਰੀ ਪੱਗ 'ਚ ਬਣਦੀਆਂ ਨੇ
ਖਾਲਿਸਤਾਨ ਬਣਾਉਣ ਦੀਆਂ ਸਾਜਸ਼ਾਂ....

Davinder Pal Farmahan

Friday, June 17, 2011

ਅੱਤਵਾਦੀ......!!!

ਮੈਂ ਅਤਵਾਦੀ ਹਾਂ
================

ਜੇ ਹਕ ਮੰਗਣਾ ਗੁਨਾਹ ਹੈ,ਤਾਂ ਮੈਂ ਅਤਵਾਦੀ ਹਾਂ,
...ਜੇ ਘਰ ਦੀ ਰਾਖੀ ਕਰਨਾ ਗੁਨਾਹ ਹੈ,ਤਾਂ ਵੀ ਮੈਂ ਅਤਵਾਦੀ ਹਾਂ,
...ਜੇ ਕੌਮ ਦਾ ਵਕਾਰ ਬਚਾਉਣ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ,
ਜੇ ਜ਼ੁਲਮ ਨਾਲ ਟਕਰ ਲੈਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ,
ਜੇ ਬਚਿਆਂ ਦੇ ਗਲਾਂ ਵਿਚ ਟਾਇਰ ਪਾ ਸਾੜਣ ਵਾਲਿਆ ਨੂੰ,
ਅਗ ਵਿਚ ਸੁਟ ਸਾੜਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਮਾਂ ਦੀਆਂ ਛਾਤੀਆਂ ਲੂਵਣ ਵਾਲਿਆ ਨੂੰ ,
ਮੌਤ ਦਾ ਦੰਡ ਦੇਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਭੈਣਾ ਦੇ ਬਲਾਤਕਾਰ ਕਰਨ ਵਾਲਿਆ ਨੂੰ
ਗੋਲੀ ਦਾ ਨਿਸ਼ਾਨਾ ਬਣਾਉਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਨ.
ਜੇ ਸੁਹਾਗਣਾ ਦੇ ਬੇਕਸੂਰ ਸਿਰ ਦੇ ਸਾਂਈ ਨੂੰ ਮਾਰਨ ਵਾਲਿਆ ਨੂੰ
ਬੰਬ ਨਾਲ ਉਡਾ ਦੇਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਬਜੁਰਗਾਂ ਦੀ ਦਾੜੀ ਪੁਟਣ ਵਾਲਿਆ ਨੂੰ
ਉਨ੍ਹਾ ਦੇ ਕੀਤੇ ਦੀ ਸਜ਼ਾ ਦੇਣੀ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ
ਜੇ ਇਜ਼ਤਾਂ ਦੇ ਸੌਦੇ ਕਰਨ ਵਾਲਿਆ ਨੂੰ
ਅਗ ਦੀ ਭਠੀ ਵਿਚ ਸੁਟਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜ਼ੋਰਾਵਰ ਦਾ ਦਾ ਸਿਰ ਫੇਂਹ ਕੇ
ਨਿਰਬਲ ਨੂੰ ਆਜ਼ਾਦ ਕਰਾਉਣ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਲੋਥਾਂ ਦੇ ਢ਼ੇਰ ਲਾਉਣਾ ਵਾਲਿਆ ਦੇ
ਸਿਰ ਕਲਮ ਕਰਨਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਲੋਕਾਂ ਨਾਲ ਧਰੋਹ ਕਰਨ ਵਾਲਿਆ ਨੂੰ
ਮਾਰਨਾ ਗੁਨਾਹ ਹੈ,ਤਾਂ ਵੀ ਮੈਂ ਅਤਵਾਦੀ ਹਾਂ.
ਜੇ ਫ਼ਰਜੀ ਮੁਕਾਬਲੇ ਬਣਾ ਕੇ ਮਾਰਨ ਵਾਲਿਆ ਦਾ
ਖ਼ੁਰਾ ਖੋਜ ਮਟਾਉਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦ ਹਾਂ.
ਜੇ ਜੀਪਾਂ ਪਿਛੇ ਬਨ ਕੇ ਤਸ਼ਾਦਤ ਕਰਨ ਵਾਲਿਆ ਦਾ
ਉਹੀਓ ਹਾਲ ਕਰਨਾ ਗੁਨਾਹ ਹੈ ਤਾਂ ਮੈਂ ਅਤਵਾਦੀ ਹਾਂ.
ਜੇ ਘਰ ਤੇ ਵੈਰੀ ਚੜ ਆਵੇ
ਉਸ ਨਾਲ ਟਕਰ ਲੈਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.

ਉਹ ਅਤਵਾਦੀ ਨਹੀ
==============

ਜਿਨ੍ਹਾ ਸਾਡੇ ਪਵਿਤਰ ਅਸਥਾਨ ਢੁਆਏ ਉਹ ਅਤਵਾਦੀ ਨਹੀ ?
ਜਿਨ੍ਹਾ ਲਖਾਂ ਦੀ ਤਾਦਾਤ ਵਿਚ, ਸੈਂਕੜਿਆਂ ਤੇ ਫੋਜੀ ਚਾੜੇ ਉਹ ਅਤਵਾਦੀ ?
ਜਿਨ੍ਹਾ ਨਿਹਥੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਉਹ ਅਤਵਾਦੀ ਨਹੀ ?
ਜਿਨ੍ਹਾ ਰਤ ਦੇ ਭਰ ਭਰ ਛਨੇ ਪੀਤੇ ਉਹ ਅਤਵਾਦੀ ਨਹੀ ?
ਜਿਨ੍ਹਾ ਸਹਿਦੀਆਂ ਜਿੰਦਾਂ ਤੇ ਤਰਸ ਨਾ ਉਹ ਅਤਵਾਦੀ ?
ਜਿਨ੍ਹਾ ਚੱਪਾ ਚੱਪਾ ਖੂੰਨ ਨਾਲ ਰੰਗਿਆ ਉਹ ਅਤਵਾਦੀ ?
ਜਿਨ੍ਹਾ ਮਾਸੂਮ ਬਚਿਆਂ ਦੇ ਗਲਾਂ ਵਿਚ ਟਾਇਰ ਪਾ ਜਿੰਦਾਂ ਸਾੜੇ ਉਹ ਅਤਵਾਦੀ ਨਹੀ ?
ਜਿਨ੍ਹਾ ਸ਼ਰੇਆਮ,ਕਤਲੇਆਮ ਕੀਤਾ ਉਹ ਅਤਵਾਦੀ ਨਹੀ ?
ਜਿਨ੍ਹਾ ਗਲੀਆਂ ਬਾਜ਼ਾਰਾਂ ਨੂੰ ਸ਼ਮਸ਼ਾਨ ਘਾਟ ਬਣਾਇਆ ਉਹ ਅਤਵਾਦੀ ਨਹੀ ?
ਜਿਨ੍ਹਾ ਬੇਕਸੂਰਿਆਂ ਨੂੰ ਸੂਲੀ ਲਟਕਾਇਆ ਉਹ ਅਤਵਾਦੀ ਨਹੀ ?

Wednesday, June 15, 2011

ਜੂਨ ਤੇ ਨਵੰਬਰ 1984

ਆਉਂਦਾ ਜਦ ਜੂਨ ਮਹੀਨਾ ਏ,
ਧੁੱਖਦਾ ਤਦ ਅੰਦਰੋਂ ਸ਼ੀਨਾ ਏ
ਹੋਏ ਜਦੋਂ ਆਪਣੇ ਦੇਸ਼ ਪਰਾਏ ਸੀ,
ਜਦ ਆਪਣਿਆਂ ਹੀ ਲਾਂਬੂ ਲਾਏ ਸੀ,
...
ਇਸ ਵੱਡੇ ਕਹਾਉਂਦੇ ਲੋਕਤੰਤਰ ਦੇ ਅੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਜਿਥੋਂ ਸੱਚ ਸਾਂਤੀ ਦਾ ਸੰਦੇਸ਼ ਮਿਲੇ,
ਹਰ ਇੱਕ ਖੁੱਲਾ ਦਰ ਹਮੇਸ਼ ਮਿਲੇ,
ਜਥੇ ਚਾਰੇ ਵਰਨਾ ਦੇ ਲੋਕ ਨਿਵਾਜੇ ਨੇ,
ਉਥੇ ਚੌਂਹ ਕੂੰਟਾਂ ਲਈ ਚਾਰ ਦਰਵਾਜੇ ਨੇ,
ਇਸ ਰੱਬ ਦੇ ਘਰ ਨੂੰ ਇਹ ਦੁਨੀਆਂ ਕਹੇ ਹਰਿਮੰਦਰ
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਜਦੋਂ ਏਸ ਰੱਬੀ ਦਰਬਾਰ ਉਤੇ,
ਆਪਣੇ ਦੇਸ਼ ਦੀ ਫੌਜ ਨੇ ਬੰਬ ਸੁੱਟੇ,
ਦਾਗੇ ਟੈਕਾਂ ਤੇ ਤੋਪਾਂ ਦੇ ਗੋਲੇ ਸਨ,
ਹਾਕਮ ਅੰਦਰੋਂ ਕਪਟੀ ਉਤੋਂ ਭੋਲੇ ਸਨ,
ਹਜ਼ਾਰਾਂ ਹੀ ਬੇਦੋਸੇ ਭੁੰਨ ਦਿੱਤੇ ਸੀ ਅੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਸੀ ਫੌਜਾਂ ਆਪਣੇ ਹੀ ਦੇਸ਼ ਦੀਆਂ,
ਨਾ ਗੋਲੀ ਮਾਰਨ ਲੱਗੀਆਂ ਦੇਖ ਦੀਆਂ,
ਦੱਸਾਂ ਕੀ ਕਹਿਰ ਜੋ ਉਥੇ ਕਰਿਆ ਸੀ,
ਸਰੋਵਰ ਨਾਲ ਲਹੂ ਦੇ ਭਰਿਆ ਸੀ,
ਸਨ ਲਾਸ਼ਾਂ ਹੀ ਲਾਸ਼ਾਂ ਪ੍ਰਰਕਰਮਾਂ ਦੇ ਅੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।

ਨਵੰਬਰ ਚੌਰਾਸੀ 'ਚ ਕਹਿਰ ਜੋ ਹੋਇਆ ਸੀ,
ਦੇਖਕੇ ਧਰਤੀ ਕੰਬੀ ਤੇ ਅੰਬਰ ਰੋਇਆ ਸੀ,
ਰਾਜਧਾਨੀ ਵਿੱਚ ਹੀ ਇਹ ਕਹਿਰ ਗੁਜਾਰੇ ਸੀ,
ਦਿੱਲੀ ਦੀਆਂ ਸੜਕਾਂ 'ਤੇ ਕੇਸਾਂਧਾਰੀ ਸਾੜੇ ਸੀ,
ਮਾਰਨ ਵਾਲਿਆਂ ਨੇ ਨਾ ਸਿੰਘ ਦੇਖਿਆ ਨਾ ਚੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।

ਕਾਤਲ ਉਹਨਾਂ ਬੇਕਸੂਰ ਭੈਣ ਭਰਾਵਾਂ ਦੇ,
ਨਾ ਕਦੇ ਵੀ ਹੱਕਦਾਰ ਬਣੇ ਸਜ਼ਾਵਾਂ ਦੇ,
ਸਗੋਂ ਉਹਨਾਂ ਹਿੱਕ 'ਤੇ ਕੁਰਸੀ ਡਾਹੀ ਏ,
ਉਹਨਾਂ ਦੀ ਬਣੀ ਤਰੱਕੀ ਸਾਡੀ ਤਬਾਹੀ ਏ,
ਸੰਧੂ ਅਜੇ ਰਚਾਉਂਦੇ ਨੇ ਜਮਹੂਰੀਅਤ ਵਾਲਾ ਅਡੰਬਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।

ਜਗਸੀਰ ਸਿੰਘ ਸੰਧੂ, 98764-16009

Saturday, May 28, 2011

Guru Gobind Singh ji

ਨਗਰੀ ਅਨੰਦ ਛੱਡ ਗੋਬਿੰਦ ਪਿਆਰੇ ਜਦ
ਸਰਸਾ ਦੇ ਵੱਲ ਨੂਰੀ ਮੁੱਖ ਨੂੰ ਘੁਮਾਇਆ ਸੀ
ਲਾਲਾਂ ਦੀ ਸ਼ਹੀਦੀ ਵਾਲੀ ਘੜੀ ਨੇੜੇ ਆਣ ਢੁੱਕੀ
ਸਤਿ ਕਰਤਾਰ ਕਹਿ ਕੇ ਸੀਸ ਨੂੰ ਝੁਕਾਇਆ ਸੀ

ਅਜੀਤ ਤੇ ਜੁਝਾਰ ਜਦੋਂ ਗੋਬਿੰਦ ਦੇ ਨਾਲ ਤੁਰੇ
ਗੁਜਰੀ ਨੇ ਛੋਟਿਆਂ ਨੂੰ ਉਂਗਲੀ ਨਾਲ ਲਾਇਆ ਸੀ
ਪੋਹ ਦੀ ਸੀ ਠੰਡ ਉੱਤੋਂ ਘੁੱਪ ਸੀ ਹਨੇਰਾ ਛਾਇਆ
ਕਹਿਰ ਦਾ ਸੀ ਸਮਾਂ ਜਿਹੜਾ ਗੋਬਿੰਦ ਤੇ ਆਇਆ ਸੀ

ਰਾਤ ਦੇ ਹਨੇਰੇ ਵਿੱਚ ਤੁਰੀ ਜਾਂਦੇ ਤੁਰੀ ਜਾਂਦੇ
ਮੰਜ਼ਲ ਨਾ ਕੋਈ ਜਿਹਦਾ ਠ੍ਹੋਰ ਉਹ ਬਣਾਇਆ ਸੀ
ਥੱਕ ਗਏ ਹਾਂ ਮਾਤਾ ਘੜੀ ਕਰੀਏ ਆਰਾਮ ਏਥੇ
ਗੁਜਰੀ ਨੇ ਬੱਚਿਆਂ ਨੂੰ ਸੀਨੇ ਨਾਲ ਲਾਇਆ ਸੀ

ਨਿੱਕੇ-ਨਿੱਕੇ ਪੈਰਾਂ ਨਾਲ ‘ਸਰ’ਕਰ ਮੰਜ਼ਲਾਂ ਨੂੰ
ਸੇਵਕ ਗ਼ਰੀਬ ਇੱਕ ਆਪ ਮਿਲਾਇਆ ਸੀ
ਗੋਬਿੰਦ ਦੇ ਲਾਲ ਦੇਖ ਕੀਤਾ ਸੀ ਪਿਆਰ ਉਹਨੇ
ਮਾਤਾ ਜੀ ਦੇ ਚਰਨਾਂ’ਚ ਸੀਸ ਨੂੰ ਝੁਕਾਇਆ ਸੀ

ਦਿਨ ਚੜੇ ਸੂਰਜ ਨੇ ਵੰਡੀ ਰੁਸ਼ਨਾਈ ਜਦੋਂ
ਘਰ ਚੱਲੋ ਮੇਰੇ ਗੰਗੂ ਅਰਜ਼ ਗੁਜਾਰੀ ਸੀ
ਰਾਤ ਦੇ ਉਨੀਦੇਂ ਉੱਤੋਂ ਠੰਡ ਦੇ ਸਤਾਏ ਬੱਚੇ
ਛੇਤੀ ਚੱਲੋ ਮਾਤਾ ਝੱਟ ਕਰ ਲਈ ਤਿਆਰੀ ਸੀ

ਤੁਰਿਆ ਸੀ ਜਾਂਦਾ ਗੰਗੂ ਜਦ ਪਿੰਡ ਵੱਲ ਖੇੜੀ ਨੂੰ
ਮੋਹਰਾਂ ਵਾਲੀ ਥੈਲੀ ਮਾਤਾ ਗੰਗੂ ਨੂੰ ਚੁਕਾਈ ਸੀ
ਰੋਟੀ-ਟੁਕ ਕਰ ਛੇਤੀ ਗੋਬਿੰਦ ਦੇ ਲਾਲ ਆਏ
ਖੁਸ਼ੀ ਨਾਲ ਹੱਸ ਕੇ ਤੇ ਮੰਜੀ ਉਹਨੇ ਡਾਈ ਸੀ

ਲਾਲਚ ਦੀ ਅੱਖ ਖੁੱਲੀ ਮਾਇਆ ਵੱਲ ਤੱਕ ਕੇ ਤੇ
ਮੋਹਰਾਂ ਵਾਲੀ ਥੈਲੀ ਉਹਨੇ ਚੁੱਕ ਕੇ ਲੁਕਾਈ ਸੀ
‘ਮੰਗ ਕੇ ਤੂੰ ਰੱਖ ਲੈਦੋਂ’ ਕਹਿਆ ਜਦ ਮਾਤਾ ਜੀ ਨੇ
ਗੁੱਸੇ ਵਿੱਚ ਆਣ ਥਾਣੇ ਚੁਗਲੀ ਜਾ ਲਾਈ ਸੀ

ਆਏ ਸੀ ਸਿਪਾਈ ਜਦ ਪਿੰਡ ਵੱਲ ਖੇੜੀ ਨੂੰ
ਮਾਤਾ ਅਤੇ ਬੱਚਿਆਂ ਨੂੰ ਹੱਥਕੜੀ ਲਾਈ ਸੀ
ਸੂਰਜ ਤੇ ਚੰਨ ਰੋਏ ਧਰਤੀ ਆਕਾਸ਼ ਰੋਏ
ਬੱਦਲਾਂ ਨੇ ਝੜੀ ਉਦੋਂ ਹੰਝੂਆਂ ਦੀ ਲਾਈ ਸੀ

ਆ ਗਈ ਏਂ ਧਰਤੀਏ ਸਰਹੰਦ ਦੀਏ ਜ਼ਾਲਮੇ ਨੀਂ
ਮਾਤਾ ਅਤੇ ਲਾਲ ਦੋਵੇਂ ਕੈਦ ਕਰਵਾਏ ਸੀ
ਧਰਮ ਈਮਾਨ ਛੱਡੋ ਗੱਦੀਆਂ ਸੰਭਾਲੋ ਪਰ
ਲਾਲਚ ਨੂੰ ਤੱਕ ਲਾਲਾਂ ਚਿੱਤ ਨਾ ਡੁਲਾਏ ਸੀ

ਬੱਚੇ ਜਦੋਂ ਮੁੜੇ ਮਾਤਾ ਕੋਲ ਠੰਡੇ ਬੁਰਜ਼ ਵਿੱਚ
ਸੂਬੇ ਨਾਲ ਹੋਈ ਸਾਰੀ ਵਾਰਤਾ ਸੁਣਾਈ ਸੀ
ਅਰਜੁਨ ਗੁਰੂ ਅਤੇ ਤੇਗ਼ ਬਹਾਦਰ ਵਾਲੀ
ਦਾਸਤਾਨ ਮਾਤਾ ਉਦੋਂ ਲਾਲਾਂ ਨੂੰ ਸੁਣਾਈ ਸੀ

ਸੀਸ ਭਾਵੇਂ ਚਲਾ ਜਾਵੇ ਸਿਦਕ ਨਾ ਜਾਵੇ ਕਦੀ
ਸਵਾ ਲੱਖ ਨਾਲ ਕੀਤੀ ਕੱਲੇ ਸਿੰਘ ਨੇ ਲੜਾਈ ਸੀ
ਜ਼ਾਬਰ ਦੇ ਜ਼ੁਲਮ ਅੱਗੇ ਝੁਕਿਓ ਨਾ ਕਦੇ ਤੁਸੀਂ
ਗੁਜਰੀ ਨੇ ਲਾਲਾਂ ਤਾਈਂ ਗੱਲ ਸਮਝਾਈ ਸੀ

ਪਾਪਾਂ ਦੀ ਹਨੇਰੀ ਰਾਤ ਜ਼ਾਲਮਾਂ ਨੇ ਅੱਤ ਚੁੱਕੀ
ਏਸ ਸਮੇਂ ਰੱਬ ਦਾ ਪਿਆਰਾ ਇੱਕ ਆਇਆ ਸੀ
ਰੱਖ ਕੇ ਹਥੇਲੀ ਉੱਤੇ ਜਾਨ ਆਇਆ ਮੋਤੀ ਮਹਿਰਾ
ਮਾਤਾ ਅਤੇ ਬੱਚਿਆਂ ਨੂੰ ਦੁੱਧ ਵੀ ਪਿਆਇਆ ਸੀ

ਹੋਈ ਪ੍ਰਭਾਤ ਜਦੋਂ ਲੈਣ ਆ ਗਏ ਲਾਲਾਂ ਤਾਈਂ
ਬੱਚਿਆਂ ਦੀ ਜੋੜੀ ਮਾਤਾ ਹਿੱਕ ਨਾਲ ਲਾਈ ਸੀ
ਮੁਲਾਕਾਤ ਆਖਰੀ ਏ ਮਾਤਾ ਜੀ ਨੇ ਜਾਣ ਲਿਆ
ਜਾਣ ਲੱਗੇ ਫ਼ਤਹਿ ਤਾਹੀਂਓ ਆਖ਼ਰੀ ਬੁਲਾਈ ਸੀ

ਅੱਗੇ-ਅੱਗੇ ਲਾਲ ਜਾਂਦੇ ਪਿੱਛੇ ਨੇ ਸਿਪਾਹੀ ਤੁਰੇ
ਸੂਬੇ ਦੀ ਕਚਹਿਰੀ ਜਾ ਫ਼ਤਹਿ ਉਹ ਬੁਲਾਈ ਸੀ
ਮੰਨੋਂ ਤੁਸੀਂ ਈਨ ਸਾਡੀ ‘ਕਾਫ਼ਰਾਂ’ ਦਾ ਸੰਗ ਛੱਡੋ
ਸੂਬੇ ਨੇ ਲਾਲਾਂ ਤਾਈਂ ਗੱਲ ਸਮਝਾਈ ਸੀ

ਮੌਤ ਨੂੰ ਵਿਆਉਣ ਅਸੀਂ ਸੂਬਿਆ ਆਏ ਹਾਂ
ਜੌਰਾਵਰ ਗੱਜ ਕੇ ਚੋਟ ਡੰਕੇ ਤੇ ਲਾਈ ਸੀ
ਸੱਪ ਦੇ ਬੱਚੇ ਕਦੀ ਮਿੱਤ ਨਹੀਂਓ ਹੋਣ ਲੱਗੇ
ਸੁੱਚਾ ਨੰਦ ਆਣ ਕੇ ਤੇ ਅੱਗ ਹੋਰ ਲਾਈ ਸੀ

ਗੁੱਸੇ ਵਿੱਚ ਲਾਲ ਹੋ ਕੇ ਕਾਜ਼ੀ ਵੱਲ ਤੱਕ ਸੂਬਾ
ਸ਼ਰ੍ਹਾ ਦੇ ਮੁਤਾਬਕ ਦੇਖੋ ਸਜ਼ਾ ਕੀ ਬਣਾਈ ਸੀ
ਜਿਊਂਦੇ ਜੀਅ ਨੀਹਾਂ ਵਿੱਚ ਚਿੰਣ ਦਿਉ ਲਾਲਾਂ ਤਾਈਂ
ਆਖ ਕੇ ਤੇ ਜ਼ੁਲਮ ਵਾਲੀ ਹੱਦ ਉਸ ਮੁਕਾਈ ਸੀ

ਸੂਬੇ ਦੀ ਕਹਚਿਰੀ ਵਿੱਚ ਬੈਠਾ ਹੋਇਆ ਸ਼ੇਰ ਖਾਨ
ਜ਼ਾਲਮਾਂ ਦੇ ਫ਼ੈਸਲੇ ਤੋਂ ਡਾਹਢਾ ਤੰਗ ਹੋਇਆ ਸੀ
ਹਾਅ ਦਾ ਨਾਅਰਾ ਮਾਰ ਕਹਚਿਰੀ ਵਿੱਚੋਂ ਚਲਾ ਗਿਆ
ਜ਼ੁਲਮ ਖਿਲਾਫ਼ ਕੱਲਾ ਸੂਰਮਾਂ ਖਲੋਇਆ ਸੀ

ਅੰਬਰ ਵੀ ਰੋਏ ਉਦੋਂ ਧਰਤੀ ਵੀ ਧਾਹ ਮਾਰੀ
ਸ਼ਹੀਦੀ ਵਾਲਾ ਜਾਮ ਜਦੋਂ ਲਾਲਾਂ ਨੂੰ ਪਿਆਇਆ ਸੀ
ਸੁਣਕੇ ਸ਼ਹੀਦੀ ਸਾਕਾ ਮਾਤਾ ਜੀ ਅਡੋਲ ਹੋ ਗਏ
ਭਾਣਾ ਕਰਤਾਰ ਦਾ ਸਤਿ ਕਹਿ ਕੇ ਮਨਾਇਆ ਸੀ

ਗੋਬਿੰਦ ਪਿਆਰੇ ਅੱਜ ਕਰਜ਼ ਉਤਾਰ ਦਿੱਤਾ
ਉੱਮਰ ਸੀ ਨੌਂ ਵਰੇ ਸ਼ਹੀਦ ਪਿਤਾ ਕਰਵਾਇਆ ਸੀ
ਵੱਡੇ ਅਤੇ ਛੋਟੇ ਲਾਲ ਮਾਤਾ ਨਾਲ ਚਲੇ ਗਏ
ਹਾਲ ਮੁਰੀਦਾਂ ਦਾ ਫਿ਼ਰ ਮਿੱਤਰ ਨੂੰ ਸੁਣਾਇਆ ਸੀ

ਨਿਸ਼ਾਨ ਸਿੰਘ ਰਾਠੌਰ

ਤੇਗ਼ ਦੀ ਧਾਰ

ਜ਼ਬਰ, ਜੁਲਮ ਦੀ ਜਾਲਮਾ ਅੱਤ ਚੁੱਕੀ,
ਪਾਪ ਝੁੱਲਿਆ ਸਾਰੇ ਸੰਸਾਰ ਉਤੇ ।
ਗਲ ਘੁੱਟਿਆ ਪਿਆ ਮਜ਼ਲੂਮ ਦਾ ਸੀ,
ਝੱਪਟੇ ਬਾਜ , ਚਿੱੜੀਆਂ ਦੀ ਡਾਰ ਉਤੇ।
ਧਰਤੀ ਉਤੇ ਸੀ ਕਹਿਰ ਦੀ ਅੱਗ ਵਰ੍ਹਦੀ,
ਤੁਰਨਾ ਪਿਆ ਸੀ ਖ਼ੂਨੀ ਅੰਗਿਆਰ ਉਤੇ।
ਬੱਚੇ, ਬੁੱਢੇ, ਜਵਾਨ ਦੀ ਗੱਲ ਛਡ੍ਹੋ,
ਤਰਸ ਕੀਤਾ ਨਾ ਦੇਸ਼ ਦੀ ਨਾਰ ਉਤੇ ।

ਬਾਜਾਂ ਵਾਲਾ ਫਿਰ ਲੈ ਪੈਗਾਮ ਆਇਆ ,
ਜਿਸ ਨੂੰ ਮਾਣ ਸੀ , ਇਕ ਓਕਾਰ ਉਤੇ।
ਅੱਜ ਸਾਰਾ ਹੀ ਜੱਗ ਪੁਕਾਰਦਾ ਏ ,
ਸਿੱਦਕ ਨੱਚਿਆ ਤੇਗ਼ ਦੀ ਧਾਰ ਉਤੇ ।
* * * * *
ਕਲਗੀ ਵਾਲੇ ਨੇ ਵੇਖਿਆ , ਜ਼ੁਲਮ ਹੁੰਦਾ,
ਪੰਥ ਖਾਲਸਾ ਤਾਹੀਉਂ ਤਿਆਰ ਕੀਤਾ ।
ਕਿਵੇਂ ਜੂਝਣਾ ਅਸੀਂ ਮੈਦਾਨ ਅੰਦਰ ,
ਏਸ ਗੱਲ ਤੇ ਗੌਰ- ਵਿਚਾਰ ਕੀਤਾ ।
ਇਕ ਨਵਾਂ ਹੀ ਪੰਥ ਸਜਾਵਣੇ ਲਈ ,
ਅਨੰਦ ਪੁਰ ‘ਚ , ਖੁਲ੍ਹਾ ਦਰਬਾਰ ਕੀਤਾ ।
ਸਾਜੇ ਪੰਜ ਪਿਆਰੇ , ਕੁਰਬਾਨੀਆਂ ਚੋਂ ,
ਜੋ ਵੀ ਕੀਤਾ,ਉਹ ਸਤਿ ਕਰਤਾਰ ਕੀਤਾ ।

ਖੰਡਾ , ਤੀਰ ਕਮਾਨ ਤੇ ਢਾਲ ਕਹਿੰਦੀ ,
ਸਾਨੂੰ ਮਾਣ ਹੈ ਤਿੱਖੀ ਤਲਵਾਰ ਉਤੇ ।
ਅੱਜ ਸਾਰਾ ਹੀ , ਜੱਗ ਪੁਕਾਰਦਾ ਏ ,
ਸਿੱਦਕ ਨੱਚਿਆ , ਤੇਗ਼ ਦੀ ਧਾਰ ਉਤੇ ।
* * * * *
ਮੁਗ਼ਲ ਫ਼ੌਜ ਦਾ ਮੂੰਹ ਮੋੜਨੇ ਲਈ ,
ਸਿੰਘਾਂ ਦਿਤੀਆਂ ਹੱਸ ਕੁਰਬਾਨੀਆਂ ਨੇ ।
ਸਵਾ ਲੱਖ ਨਾਲ ਇਕ ਸੀ ਰਿਹਾ ਲੜਦਾ,
ਦਸੇ ਜ਼ੌਹਰ ਸੀ , ਉਨ੍ਹਾਂ ਜਵਾਨੀਆਂ ਨੇ ।
ਸੱਥਰ ਵੈਰੀ ਦੇ ਪਾਏ ਮੈਦਾਨ ਅੰਦਰ ,
ਇਹੀਉ ਕੌਮ ਦੇ ਲਈ ਨਿਸ਼ਾਨੀਆਂ ਨੇ ।
ਘੱਲੂਘਾਰੇ ਦੀ ਧਰਤ ਸੀ ਗਈ ਰੰਗੀ ,
ਲੱਹੂ ਭਿੱਜੀਆਂ ਉਹ ਜ਼ਿੰਦਗਾਨੀਆਂ ਨੇ ।

ਸਾਨੂੰ ਮਾਣ ਹੈ , ਗੁਰੂ ਗੋਬਿੰਦ ਸਿੰਘ ਤੇ ,
ਨਾਲੇ ਮਾਣ ਹੈ ਸੁੱਚੀ ਦਸਤਾਰ ਉਤੇ ।
ਅੱਜ ਸਾਰਾ ਹੀ ਜੱਗ ਪੁਕਾਰਦਾ ਏ ,
ਸਿੱਦਕ ਨਚਿੱਆ ਖੰਡੇ ਦੀ ਧਾਰ ਉਤੇ ।
* * * * * *
ਨੀਂਹ ਕੌਮ ਦੀ ਪੱਕੀ ਕਰਨ ਖ਼ਾਤਰ ,
ਪਿਤਾ ਵਾਰਿਆ ਤੇ ਪੁੱਤਰ ਵਾਰ ਦਿਤੇ ।
ਦੋ ਵਾਰੇ ਚਮਕੌਰ ਦੀ ਜੰਗ ਅੰਦਰ ,
ਜਿਊਂਦੇ ਨੀਹਾਂ ‘ਚ ਦੋ ਖਲ੍ਹਾਰ ਦਿਤੇ ।
ਤੱਤੀ ਲੋਹ ਤੇ ਦਾਦੇ ਦਾ ਸਿੱਦਕ ਵੇਖੋ ,
ਸ਼ਹਾਦਤ ਭਰੇ ਸੀ ਫ਼ੁੱਲ ਅੰਗਿਆਰ ਦਿਤੇ।
ਸਾਜੇ ਪੰਜ ਪਿਆਰੇ ਦਸਮੇਸ਼ ਜੀ ਨੇ ,
ਨਾਲ ਉਹਨਾਂ ਨੂੰ ਪੰਜ ਕਕਾਰ ਦਿਤੇ ।

“ਸੁਹਲ” ਸਦਾ ਉਹ ਕੌਮਾ ਜੀਊਂਦੀਆਂ ਨੇ,
ਜਿਨ੍ਹਾਂ ਰਖਿਆ ਸੀਸ ਕੱਟਾਰ ਉਤੇ ।
ਅੱਜ ਸਾਰਾ ਸੰਸਾਰ ਹੀ ਆਖਦਾ ਏ ,
ਸਿੱਦਕ ਨੱਚਿਆ ਤੇਗ਼ ਦੀ ਧਾਰ ਉਤੇ ।

Malkiat Sohal

ਮਾਛੀਵਾੜੇ ਦਾ ਜੰਗਲ

ਮਾਛੀਵਾੜੇ ਜੰਗਲਾਂ ‘ਚ ਸੁੱਤੇ ਮੇਰੇ ਮਾਹੀ ਨੂੰ, ਝੱਲ ਮਾਰ ਠੰਡੀਏ ਹਵਾਏ।
ਚਰਨਾਂ ਨੂੰ ਛੂਹ ਕੇ ਉਹਦੇ ਪਾਕ ਹੋ ਜਾਏ, ਸਾਰੀ ਫਿਜ਼ਾ ਨੂੰ ਤੂੰ ਫਿਰ ਮਹਿਕਾਏ॥

ਰਿਹਾ ਨੀਲਾ ਘੋੜਾ ਨਾ ਤੇ ਬਾਜ਼ ਵੀ ਹੈ ਖੋਹ ਗਿਆ,
ਰੇਸ਼ਮ ਦਾ ਜਾਮਾ ਸਾਰਾ ਲੀਰੋ ਲੀਰ ਹੋ ਗਿਆ,
ਪੈਰੀਂ ਪਏ ਛਾਲਿਆਂ ‘ਚੋਂ ਸਿਮਕੇ ਲਹੂ ਸਾਰਾ,
ਧਰਤੀ ‘ਤੇ ਪਿਆ ਖਿੰਡੀ ਜਾਏ…

ਭੁੱਲੂ ਇਤਿਹਾਸ ਵੀ ਨਾ ਔਖੀ ਘੜੀ ਵਰਤੀ ਨੂੰ,
ਲੱਗ ਗਏ ਨੇ ਭਾਗ ਅੱਜ ਮਾਲਵੇ ਦੀ ਧਰਤੀ ਨੂੰ,
ਕਣ-ਕਣ ਮਿੱਟੀ ਦਾ ਵੀ ਕਰੇ ਸ਼ੁਕਰਾਨਾ,
ਜਿੱਥੇ ਪਾਤਸ਼ਾਹ ਸ਼ਰੀਰ ਛੂਹਾਏ…

ਯਾਰੜੇ ਦਾ ਸੱਥਰ ਸਿਰਹਾਣਾ ਲਾਇਆ ਢੀਮ ਦਾ
ਕਰਾਂ ਕੀ ਬਿਆਨ ਮੈਂ ਸਖਸ਼ੀਅਤ ਅਜ਼ੀਮ ਦਾ
ਸਿੱਧੂ ਬਲਰਾਜ ਅੱਜ ਯੂ. ਕੇ. ਵਿਚ ਬੈਠਾ,
ਤੇਰੀ ਸਿਫਤਾਂ ਦੇ ਗੀਤ ਬਣਾਏ

ਬੀਬੀ ਭਾਨੀ ਦਾ ਜਾਇਆ

ਰਾਮਦਾਸ ਦਾ ਲਾਲ ,
ਬੀਬੀ ਭਾਨੀਂ ਦਾ ਜਾਇਆ ।
ਤੱਤੀ ਤਵੀ ਉਤੇ ,
ਜਿਸ ਚੌਂਕੜਾ ਲਗਾਇਆ।

ਹੋਈ ਸੀ ਪਾਪਾਂ ਦੀ ਹੱਦ,
ਕਹਿੰਦੇ ਪਹਿਲਾਂ ਨਾਲੋਂ ਵੱਧ।
ਜ਼ਬਰ ਤੇ ਜ਼ੁਲਮ ਦਾ ਸੀ .
ਹੋਇਆ ਲੰਮਾ ਕੱਦ ।
ਰੱਬ ਦੇ ਉਪਾਸ਼ਕਾਂ ਤੇ ;
ਕਹਿਰ ਸੀ ਕਮਾਇਆ
ਤੱਤੀ ਤਵੀ ਉਤੇ,
ਵੇਖੋ ! ਚੌਂਕੜਾ ਲਗਾਇਆ ।

ਤਪਦੀ ਹੋਈ ਤਵੀ ਨੇ ਸੀ,
ਲੰਮਾ ਹੌਕਾ ਮਾਰਿਆ।
ਸੜਦੀ ਹੋਈ ਰੇਤ ਕੋਲੋਂ ,
ਗਿਆ ਨਾ ਸਹਾਰਿਆ ।
ਲਾਲ – ਸੂਹੀ ਅੱਗ ਨੇ ;
ਸੀ ਦੁੱਖੜਾ ਸੁਣਾਇਆ
ਤੱਤੀ ਤਵੀ ਉਤੇ ,
ਵੇਖੋ! ਚੌਂਕੜਾ ਲਗਾਇਆ ।

ਲਾਹੌਰ ਦੀਆਂ ਕੰਧਾਂ ਸੁਣ ,
ਥਰ - ਥਰ ਕੰਬੀਆਂ ।
ਚੰਦੂ ਦੀਆਂ ਚਾਲਾਂ ਫਿਰ,
ਹੋ ਗਈਆਂ ਨਿੱਕਮੀਆਂ ।
ਸ਼ਹਾਦਤਾਂ ਦਾ ਤਾਜ ਸੀ ;
ਅਨੋਖ਼ਾ ਗੁਰਾਂ ਪਾਇਆ
ਤੱਤੀ ਤਵੀ ਉਤੇ,
ਵੇਖੋ! ਚੌਂਕੜਾ ਲਗਾਇਆ।

ਅਸਾਂ ਭਾਣੇ ‘ਚ ਹੈ ਰਹਿਣਾ,
ਭਾਣੇ ਮੰਨੋਂ ਕਰਤਾਰ ਦੇ ।
ਤੇਰਾ ਭਾਣਾ ਮੀਠਾ ਲਾਗੇ ,
ਉਹ ਮੁਖ਼ੋਂ ਸੀ ਉਚਾਰਦੇ।
ਨੋਸ਼ਿਹਰੇ ਵਾਲੇ “ਸੁਹਲ” ਦਾ,
ਸੀ , ਦਿਲ ਤੜਫਾਇਆ
ਤੱਤੀ ਤਵੀ ਉਤੇ ,
ਵੇਖੋ! ਚੌਂਕੜਾ ਲਗਾਇਆ ।
ਰਾਮ ਦਾਸ ਦਾ ਲਾਲ,
ਬੀਬੀ ਭਾਨੀ ਦਾ ਜਾਇਆ।

Malkiat Sohal

ਨਮਸਕਾਰ

ਸ਼ਹਿਨਸ਼ਾਹੀਅਤ ਨਾਲ ਜੋ ਟਕਰਾ ਗਏ,

ਉਹਨਾਂ ਜਾਂਬਾਜਾਂ ਨੂੰ ਮੇਰਾ ਨਮਸਕਾਰ।

ਵਿੰਨਿਆ ਸੀਨਾ ਜਿਨ੍ਹਾਂ ਜਲਾਦ ਦਾ,

ਤੀਰ-ਅੰਦਾਜਾਂ ਨੂੰ ਮੇਰਾ ਨਮਸਕਾਰ,

ਸਤਿ ਸ੍ਰੀ ਅਕਾਲ ਬਣ ਜੋ ਗੂੰਜੀਆਂ,

ਉਹਨਾਂ ਆਵਾਜ਼ਾਂ ਨੂੰ ਮੇਰਾ ਨਮਸਕਾਰ।

ਚੀਰ ਲੰਘੀਆਂ ਜੁਲਮ ਦੀ ਸਰਹੱਦ ਨੂੰ,

ਉਹਨਾਂ ਪ੍ਰਵਾਜ਼ਾਂ ਨੂੰ ਮੇਰਾ ਨਮਸਕਾਰ।

ਨਵੇਂ ਧਰਤੀ ‘ਤੇ ਖੋਹਲੇ ਜਿੰਨ੍ਹਾਂ ਅਕਾਸ਼

ਉਹਨਾਂ ਸ਼ਾਹਬਾਜ਼ਾਂ ਨੂੰ ਮੇਰਾ ਨਮਸਕਾਰ।

Wednesday, May 25, 2011

ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ

ਲਿਖਿਆ ਸਰਦਾਰ ਦਰਾਂ ਤੇ,ਪਗੜੀ ਨਾ ਕੇਸ ਸਿਰਾਂ ਤੇ
ਕਾਹਦੀ ਪਰੀ ਬਿਨਾ ਪਰ੍ਰਾਂ ਦੇ,ਰੱਬ ਨੀ ਇਤਬਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ ਤੈਨੂ ਦਸਤਾਰ ਬਿਨਾਂ...?
ਚਾਹੁਨਾ ਸਰਦਾਰ ਕਹੋਣਾ ,ਪਾਉਣਾ ਕੁਝ ਪਊ ਗੁਆਓਣਾ
ਮੰਨਲੈ ਪਹਿਰਾਵਾ ਪਾਓਣਾ ,ਜੰਗ ਨੀ ਹਥਿਆਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ ਤੈਨੂ ਦਸਤਾਰ ਬਿਨਾਂ...?
ਹੁੰਦੀ ਜੇ ਰਹੀ ਇਸ ਤਰਾ ,ਸਿਖੀ ਰਹੂ ਕਾਇਮ ਕਿਸ ਤਰਾ
ਫਿਰਦੇ ਹੁਣ ਲੋਕ ਜਿਸ ਤਰਾ,ਅਸਲੀ ਕਿਰਦਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ ਤੈਨੂ ਦਸਤਾਰ ਬਿਨਾਂ...?
ਨਸ਼ਿਆ ਦਾ ਤਿਆਗ ਕਰਨ ਲਈ,ਕਹਿ ਗਏ ਗੁਰੂ ਬਾਣੀ ਪੜਨ ਲਈ
ਫਿਰਦੇ ਭਵ-ਜਲ ਤਰਨ ਲਈ ,ਪਰ-ਉਪ-ਕਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?
ਸਿਖੀ ਦਾ ਪਾਕੇ ਬਾਣਾ , ਚੰਗਾ ਨਹੀ ਠੇਕੇ ਜਾਣਾ
ਪਰਾਇਆ ਹਕ ਛਡਦੇ ਖਾਣਾ, ਬਚਜਾ ਹੰਕਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?
ਕਰਿਆ ਕਰ ਕਿਰਤ ਕਮਾਈ , ਦਸਾਂ ਨੋਹਾਂ ਦੀ ਭਾਈ
ਹੋਣਾ ਕੋਈ ਨਹੀ ਸਹਾਈ, ਸਚੇ ਕਰਤਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?
ਤਕੜੇ ਦਾ ਪਾਣੀ ਭਰਨਾ,ਮਾੜੇ ਨਾਲ ਧੱਕਾ ਕਰਨਾ
ਸਿੰਘਾ ਦਾ ਕਮ ਨਹੀ ਡਰਨਾ, ਤੂੰਬਾ ਕੀ ਤਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?
ਹੋਵੇਗਾ ਔਖਾ ਬਾਹਲਾ,ਕਰਕੇ ਧੰਨ ਕੱਠਾ ਕਾਲਾ
ਕੇਹੜਾ ਹਰੀ ਬਰਨ ਸੁਖਾਲਾ, ਬਾਣੀ ਦੇ ਪਿਆਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?‌

ਸੋਚ : ਹਰੀ ਸਿੰਘ ਬਰਨ

ਕਲਮ ; ਰਣਵੀਰ ਸਿੰਘ ਬਰਨ
+91 9872899505

Tuesday, May 17, 2011

Weapon.....at the end

ਤੁਰਦੇ ਨੇ ਜੋ ਸੱਚ ਦੀ ਰਾਹ ਤੇ, ਰੁਕਦੇ ਨਹੀ ਨਾ ਰੁੱਕਣਗੇ
ਝੂਠ ਦੇ ਝੱਖੜ ਸਾਹਵੇ ਉਹ ਤਾਂ, ਝੁਕਦੇ ਨਹੀ ਨਾ ਝੁੱਕਣਗੇ
ਅਜ਼ਲਾਂ ਤੋ ਕੁਰਬਾਨ ਹੁੰਦੇ ਰਹੇ ਸ਼ਮਾਂ ਉਤੋ ਪਰਵਾਨੇ
ਇਸ਼ਕ ਚ ਜਾਨਾਂ ਵਾਰਨ ਵਾਲੇ, ਮੁੱਕਦੇ ਨਹੀ ਨਾ ਮੁੱਕਣਗੇ
ਪਾਣੀ ਦੀ ਥਾਂ ਜਿਸਨੂੰ ਪਾਈ ਹੋਵੇ ਰੱਤ ਸ਼ਹੀਦਾਂ ਨੇ
ਉਹ ਅਣਖਾਂ ਦੇ ਬੂਟੇ ਕਦੀ ਵੀ ਸੁੱਕਦੇ ਨਹੀ ਨਾ ਸੁੱਕਣਗੇ
ਤੜਪ ਜਿਹਨਾਂ ਦੇ ਸੀਨੇ ਦੇ ਵਿੱਚ ਲੋਕ ਆਜ਼ਾਦੀ ਵਾਲੀ
ਉਹ ਅਣਖਾਂ ਦੇ ਬੂਟੇ ਕਦੀ ਵੀ ਸੁੱਕਦੇ ਨਹੀ ਨਾ ਸੁੱਕਣਗੇ
ਉਹ ਤਾਂ ਲਾੜੀ ਮੌਤ ਦੇ ਘਰ ਵੀ ਸਿਹਰੇ ਬੰਨ ਕੇ ਢੁੱਕਣਗੇ
ਊਧਮ, ਭਗਤ, ਸਰਾਭੇ ਦੇ ਜੋ ਖਾਬਾਂ ਵਾਲੀ ਅਜ਼ਾਦੀ
ਖਬਰ ਨਹੀ ਸੀ ਉਸ ਵਿੱਚ ਹਾਕਮ, ਸਾਡੀਆ ਇਜ਼ਤਾਂ ਲੁੱਟਣਗੇ
ਸਾਡੇ ਦੇਸ਼ ਦੇ ਹੁਕਮਰਾਨ ਜੋ, ਉਡਵਾਇਰ ਨੇ ਬਣ ਗਏ
ਫਿਰ ਕਿਸੇ ਊਧਮ ਸਿੰਘ ਦੇ ਸਾਹਵੇ, ਮਾਣ ਇਹਨਾਂ ਦੇ ਟੁੱਟਣਗੇ
ਗੁਰੂਆ ਦੀ ਧਰਤੀ ਦੇ ਉੱਤੋ ਜ਼ੁਲਮ ਖਤਮ ਹੋ ਜਾਣਾ
ਕਲਮਾਂ ਵਾਲੇ ਹੱਥ "ਅਮਨ" ਜਦ ਹਥਿਆਰਾਂ ਨੂੰ ਚੁੱਕਣਗੇ

ਕਲਯੁਗ

ਬੰਦਾ ਬੰਦੇ ਦਾ ਵੇਰੀ ਹੌ ਗਿਆ , ਮਾਂ ਦਾ ਦੁੱਧ ਵੀ ਜਹਿਰੀ ਹੌ ਗਿਆ |

ਕੌਈ ਪਾਸਾ ਛੱਡਿਆ ਨਈ , ਪਾ ਲਏ ਚਾਰੇ ਪਾਸੇ ਘੇਰੇ |

ਬਾਬਾ ਤੇਰੇ ਜੱਗ ਉਤੇ , ਅੱਜ-ਕੱਲ ਮੌਜਾ ਲੇਣ ਲੁਟੇਰੇ |

ਕਿਤੇ ਰੌਟੀ ਮਿਲਦੀ ਨਈ , ਕਿਸੇ ਦੇ ਕੁੱਤੇ ਖਾਂਦੇ |

ਜੌ ਸੰਤ ਕਹਾਉਂਦੇ ਨੇ , ਉਹੌ ਪੇਸ਼ੀਆ ਭੁਗਤਣ ਜਾਂਦੇ |

ਤੇਰੀ ਬਾਣੀ ਵੇਚਦੇ ਨੇ , ਆ ਗਏ ਪੈਰਾ ਹੇਠ ਵਟੇਰੇ |

ਬਾਬਾ ਤੇਰੇ ਜੱਗ ਉਤੇ , ਅੱਜ-ਕੱਲ ਮੌਜਾ ਲੇਣ ਲੁਟੇਰੇ |

ਦੁੱਧ ਸਬਜੀਆ ਕੀ ਹੁਣ ਤੇ ਖੂਨ ਵੀ ਮਿਲਦਾ ਜਾਲੀ .

ਤੇਰੀ ਜੱਗ ਜਨਨੀ ਨੂੰ ਅੱਜ-ਕਲ ਜੰਮਣ ਵੀ ਨਈ ਦਿੰਦੇ ,

ਸੱਬ ਬੁੱਦੀ ਜੀਵੀਆ ਨੇ , ਮੂੰਹ ਤੇ ਲਾ ਲਏ ਚੁੱਪ ਤੇ ਜਿੰਦੇ |

ਸੱਚ ਬੌਲਣ ਵਾਲੇ ਵੀ ਅਜ-ਕੱਲ ਟਾਵੇ ਟਾਵੇ ਚਿਹਰੇ ,

ਕੌਈ ਪਾਸਾ ਛੱਡਿਆ ਨਈ , ਪਾ ਲਏ ਚਾਰੇ ਪਾਸੇ ਘੇਰੇ |

ਬਾਬਾ ਤੇਰੇ ਜੱਗ ਉਤੇ , ਅੱਜ-ਕੱਲ ਮੌਜਾ ਲੇਣ ਲੁਟੇਰੇ |

Tuesday, May 10, 2011

ਧੀ

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।
ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।
ਉਹ ਮਾਵਾਂ ਵੀ ਧੀਆਂ ਸਨ, ਜਿਹਨਾ ਜੰਮੇ ਪੀਰ ਤੇ ਫਕੀਰ।
ਮਾਵਾਂ ਉਹ ਵੀ ਧੀਆਂ ਸਨ, ਜਿਹਨਾ ਜੰਮੇ ਨਲੂਏ ਜਿਹੇ ਵੀਰ।
ਕਰ ਧਿਆਨ ਮਾਤਾ ਭਾਨੀ ਜੀ ਵੱਲ, ਸੀ ਜਿਹੜੀ ਗੁਰੂ ਜੀ ਦੀ ਧੀ ।
ਉਹ ਮਹਿਲ ਬਣੇ ਗੁਰੂ ਜੀ ਦੇ, ਉਹ ਹੀ ਜਨਨੀ ਗੁਰੂ ਜੀ ਦੀ ਸੀ ।
ਇਕ ਧੀ ਤੇਰੀ, ਝਾਂਸੀ ਦੀ ਰਾਣੀ, ਦੇਸ਼ ਦੀ ਅਜ਼ਾਦੀ ਲਈ ਲੜੀ ਸੀ।
ਧੀ ਤੇਰੀ ਭਾਗੋ, ਖਿਦਰਾਣੇ ਵਾਲੀ ਢਾਬ ਤੇ, ਨਾਲ ਵੈਰੀਆਂ ਦੇ ਲੜੀ ਸੀ।
ਮੇਰੇ ਜੰਮਣ ਤੋਂ ਪਹਿਲਾਂ, ਅੱਜ ਤੂੰ ਹੀ ਮੈਂਨੂੰ ਮਾਰੇਂ, ਦਸ ਮੇਰਾ ਕੀ ਕਸੂਰ।
ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।
ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।
ਗੁਰੁ ਨਾਨਕ ਜੀ ਨੇ, ਦਰਜ਼ਾ ਦਿੱਤਾ ਨਾਰੀ ਨੂੰ, ਇਕ ਪੁਰਸ਼ ਸਮਾਨ।
ਭਾਰਤ ਦੇਸ਼ ਦੀ ਰਾਸ਼ਟ੍ਰਪਤੀ ਪ੍ਰਤਿਭਾ ਪਾਟਿਲ,ਇਕ ਔਰਤ ਮਹਾਨ।
ਪੁਤਰ ਨਿਸ਼ਾਨ, ਔਰਤ ਈਮਾਨ, ਦੌਲਤ ਗੁਜਰਾਨ, ਕਹਿਣ ਗ੍ਰੰਥ ਮਹਾਨ।
ਜੋ ਪੂਜੇ ਲਛੱਮੀ,ਉਹੋ ਮਾਲਾ-ਮਾਲ, ਇਹ ਗੱਲ ਕਹਿੰਦਾ ਹੈ ਕੁੱਲ ਜਹਾਨ ।
ਐ ਦੁੱਨੀਆ ਵਾਲਿਓ, ਜਦੋਂ ਸਮਝੋਗੇ ਲੜਕਾ ਲ਼ੜਕੀ ਇਕ ਸਮਾਨ।
ਤਾਂ ਹੀ ਹੋਵੇਗਾ ਦੁਨੀਆ ‘ਚ, ਸਾਡਾ ਸਮਾਜ ਅਤੇ ਭਾਰਤ ਦੇਸ਼ ਮਹਾਨ।
ਅੱਜ ਧੀ ਨੂੰ ਗਰਭ ਚ ਮਾਰਨ ਲਈ, ਕਿਉਂ ਹੋਈ ਇਕ ਮਾਂ ਮਜਬੂਰ ।
ਚੌਧਰੀ ਸਮਾਜ ਦੇਉ, ਜੇ ਮਨੁੱਖਤਾ ਦਾ………………..

Khadku

ਫੜ ਕੇ ਲਿਜਾਂਦੇ ਜਦੋਂ ਗਜਨੀ ਬਜਾਰ ਅੰਦਰ
ਮੰਡੀ ਲਾਉਂਦੇ ਸੀ ਮੁਗਲ ਜਨਾਨੀਆਂ ਦੀ
ਮੈਨੂੰ ਦੱਸੋ ਓਦੋਂ ਕਿੱਥੇ ਸੀ ਦਫਨ ਹੋਈ
ਅਣਖ ਵੱਡਿਆਂ ਹਿੰਦੁਸਤਾਨੀਆਂ ਦੀ
ਤਰਲੇ ਕਰਦਿਆਂ ਦਾ ਬਿਪਰੋ ਇਤਿਹਾਸ ਪੜ੍ਹਿਆ
ਪੜ੍ਹੇ ਧੋਖੇ ਤੇ ਗਜਨੀ ਬਜਾਰ ਪੜ੍ਹ ਲੈ
ਕੀਤੇ ਗੁਰਾਂ ਦੇ ਜੋ ਤੁਸੀਂ ਭੁਲਾ ਦਿੱਤੇ
ਅਸੀਂ ਸਾਰੇ ਉਹ ਪਰਉਪਕਾਰ ਪੜ੍ਹ ਲੈ
ਅਸੀਂ ਪੜ੍ਹ ਲਿਆ ਚੰਦੂਆਂ-ਗੰਗੂਆਂ ਨੂੰ
ਪਹਾੜੀ ਰਾਜਿਆਂ ਦੇ ਸਾਰੇ ਕਿਰਦਾਰ ਪੜ੍ਹ ਲੈ
ਮੌਕਾ ਆਉਣ ਤੇ ਗਿਰਗਿਟਾਂ ਵਾਂਗ ਬਦਲੇ
ਨਹਿਰੂ-ਗਾਂਧੀ ਜਿਹੇ ਕਈ ਮੱਕਾਰ ਪੜ੍ਹ ਲੈ
ਜੇ ਹਿੰਮਤ ਹੈ ਵੇਖਿਓ ਲਲਕਾਰ ਕੇ ਹੁਣ
ਸਿਘਾਂ ਸੂਰਿਆਂ ਦਸ਼ਮੇਸ਼ ਦੁਲਾਰਿਆਂ ਨੂੰ
ਫੁਲਾ ਸਿੰਘ, ਰਣਜੀਤ ਦੇ ਜਾਨਸ਼ੀਨਾਂ
ਨਲੂਏ ਸ਼ੇਰ ਦੀਆਂ ਅੱਖਾਂ ਦਿਆਂ ਤਾਰਿਆਂ ਨੂੰ
ਅਸੀਂ ਵੱਢ-ਵੱਢ ਪੂਰ ਖਪਾ ਦੇਈਏ
ਵੇਖਿਆ ਜਿੰਨਾਂ ਨੇ ਇੱਜਤ ਨੂੰ ਵੰਗਾਰ ਕੇ ਤੇ
ਅਕ੍ਰਿਤਘਣਾਂ ਦੀ ਕੌਮ ਦੇ ਨਾਇਕ ਬਣ ਗਏ
ਨਿਹੱਥਿਆਂ, ਨਿਰਦੋਸ਼ਿਆਂ ਨੂੰ ਮਾਰ ਕੇ ਤੇ
ਜਿਹੜੀ ਘੂਰਦੀ ਦੇਸ਼ ਪੰਜਾਬ ਤਾਂਈ
ਨਹੀਂ ਅੱਖ ਉਹ ਇੱਕ ਵੀ ਰਹਿਣ ਦੇਣੀ
ਬੜਾ ਸਹਿ ਲਿਆ ਜੁਲਮ ਵਡੇਰਿਆਂ ਨੇ
ਨਹੀਂ 'ਓਏ'ਵੀ ਕਿਸੇ ਨੂੰ ਕਹਿਣ ਦੇਣੀ
ਆ ਜਾ ਬਾਬਾ ਤੂੰ ਅੱਜ ਫੇਰ ਤੀਰ ਫੜਕੇ
ਤੇਰੇ ਸਾਹੀਂ ਅਸੀਂ ਲਵਾਂਗੇ ਸਾਹ ਬਾਪੂ
ਜੋ ਚਾੜ੍ਹੀਆਂ ਭਾਜੀਆਂ ਬਿਪਰਾਂ ਨੇ
ਇੱਕੋ ਵਾਰ ਹੀ ਦਿਆਂਗੇ ਲਾਹ ਬਾਪੂ

ਸਰਦਾਰ ਭਗਤ ਸਿੰਘ

ਐ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ
ਪੰਜਾਬ ਦੀ ਜਵਾਨੀ ਨੂੰ
ਭਟਕ ਦੇ ਦੇਖ ਕੇ, ਤੇਰੀ ਯਾਦ ਆਉਦੀ ਏ
ਅਣਖ ਨਾਲ ਜੀਣ ਦਾ ਜ਼ਜ਼ਬਾ
ਗੈਰਤ ਨੂੰ ਹਲੂਣਾ ਦਿੰਦੀ ਸੋਚ
ਗੁਆਚ ਗਈ ਲਗਦੀ ਏ
ਸਮੈਕਾਂ ਦੇ ਸੂਟੇ,
ਨਾੜਾਂ ਚ ਟੀਕੇ ਲਾਉਦੇ
ਤੇਰੇ ਹਾਣੀਆਂ ਨੂੰ ਤੱਕ,
ਪੰਜਾਬ ਦੀ ਧਰਤ ਹੋ ਉਦਾਸ ਗਈ ਲਗਦੀ ਏ
ਲਾਲੇ ਲਾਜਪਤ ਦੇ ਪਤਾ ਨਹੀ,
ਕੋਈ ਝਰੀਟ ਆਈ ਵੀ ਸੀ ਕਿ ਨਹੀ
ਪਰ ਪੰਜਾਬ ਦੀ ਅਣਖ ਨੂੰ ਪਾਈ ਵੰਗਾਰ
ਤੂੰ ਕਬੂਲ ਕੀਤੀ ਸੀ
ਤੇ
ਸਾਂਡਰਸ ਦੀ ਹਿੱਕ ਚ
ਗਰਮ ਲੋਹਾ ਉਤਾਰ ਦਿੱਤਾ ਸੀ
ਪੰਜਾਬ ਦੀ ਅਣਖ ਸਿਰ ਚੜਿਆ ਕਰਜ਼ਾ
ਸੂਦ ਸਣੇ ਉਤਾਰ ਦਿੱਤਾ ਸੀ
ਅੱਜ ਤੇਰੇ ਵਾਰਸ ਕਹਾਉਣ ਵਾਲੇ
ਰੰਗ ਦੇ ਬਸੰਤੀ ਚੋਲਾ,ਮਾਏ ਮੇਰਾ ਰੰਗ ਦੇ ਬਸੰਤੀ ਚੋਲਾ
ਉੱਚੇ ਸੁਰ ਚ ਗਾਉਦੇ ਨੇ
ਤੇ
ਪਾਰਲੀਮੈਟ ਚ ਲੋਕ ਵਿਰੋਧੀ ਬਿਲਾਂ
ਟਾਡਾ ਤੇ ਪੋਟਾ ਦੇ ਹੱਕ ਚ ਵੋਟ ਪਾਉਦੇ ਨੇ
ਇਨਕਲਾਬ ਦਾ ਨਾਅਰਾ ਲਾਉਣ ਵਾਲੇ ਵੀ,
ਬਸ
ਨਾਅਰਿਆ ਤੱਕ ਹੀ ਸੀਮਤ ਰਹਿ ਗਏ ਨੇ
ਕਿਰਤੀਆ ਦੇ ਹੱਕਾਂ ਦੀ ਗੱਲ
ਕਰਦੇ-ਕਰਦੇ
ਸਰਮਾਏਦਾਰਾਂ ਨਾਲ ਜੂੜ ਕੇ ਬਹਿ ਗਏ ਨੇ
ਕੰਮੀਆ ਦੇ ਵਿਹੜਿਆ ਚ ਡੁੱਬਾ ਸੂਰਜ,
"ਕਿੰਗ-ਮੇਕਰਾਂ ਨੂੰ ਦਿਖਾਈ ਨਹੀ ਦਿੰਦਾ
ਆਪਣਿਆ,ਗੈਰਾਂ ਦੇ ਹੱਥੋ ਲਹੂ-ਲੁਹਾਣ
ਪੰਜਾਬ ਦਿਖਾਈ ਨਹੀ ਦਿੰਦਾ
"ਪੰਜਾਬ ਕੰਨੀ ਕੰਡ ਕਰਕੇ ਦਿੱਲੀ ਦੇ ਪੈਰ ਚੱਟਣ ਵਾਲਿਆ ਹੁਣ ਕੋਈ ਘਾਟ ਨਹੀ"
ਘਾਟ ਹੈ ਤਾਂ ਸਿਰਫ ਉਹਨਾਂ ਦੀ
ਜੋ "ਸੰਤ ਰਾਮ ਉਦਾਸੀ" ਦੇ ਵਾਗੂੰ
ਸੁੱਤੇ ਭੁਝੰਗ ਜਗਾ ਸਕਣ
ਕੰਮੀਆ ਦੇ ਵਿਹੜਿਆ ਚ ਡੁੱਬੇ
ਸੂਰਜਾਂ ਨੂੰ ਮਘਾ ਸਕਣ
"ਇਨਕਲਾਬੀ ਬੰਤ" ਦੇ ਵਾਂਗੂੰ
ਹੱਥ ਵਢਾ ਕੇ ਵੀ ਗਾ ਸਕਣ
"ਚੋਹਲੇ ਵਾਲੇ ਨਿਰਮਲ" ਵਾਗੂੰ
ਹਿੱਕਾਂ ਡਾਹ ਕੇ ਹੇਕਾਂ ਲਾ ਸਕਣ
ਤੇ
ਸਮਝਾ ਸਕਣ
ਇਹਨਾ ਪੁਤਲੇ ਫੂਕ ਫੋਰਸਾਂ ਨੂੰ
ਕਿ
ਹੱਕ ਮੰਗਿਆ ਨਹੀ ਮਿਲਦੇ
ਹੱਕ ਖੋਹਣੇ ਪੈਦੇ ਨੇ
ਗੈਰਤ ਤੇ ਲੱਗੇ ਦਾਗ
ਲਹੂ ਨਾਲ ਧੋਣੇ ਪੈਦੇ ਨੇ
ਇਨਕਲਾਬ ਬੰਦੂਕ ਦੀ ਨਾਲੀ ਚੌ ਨਿਕਲੇਗਾ
ਅੰਬਰਾਂ ਚੋ ਤੇਰੀ ਆਵਾਜ਼ ਆਉਦੀ ਏ
ਐ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ
ਤੇਰੀ ਯਾਦ ਆਉਦੀ ਏ
ਅੱਜ ਤੇਰੀ ਯਾਦ ਆਉਦੀ ਏ

ਬਾਗੀ

ਬਾਗੀ ਨਾਮ ਸਾਡਾਂ,
ਬਾਗੀ ਕੌਮ ਸਾਡੀ,
ਗੁਰੂ ਦਸਮੇਸ਼ ਬਾਗੀ,
ਸਾਡਾ ਬਾਗੀ ਪੰਥ ਪਰਿਵਾਰ ਲੌਕੌ,
ਭਗਤ ਸਿੰਘ ਬਾਗੀ,
ਉਧਮ ਸਿੰਘ ਬਾਗੀ ,
ਬਾਗੀ ਸੀ ਸਾਡਾ ਭਿਡਰਾਂ ਵਾਲਾ ਸਰਦਾਰ ਲੌਕੌ,
ਅਸੀ ਰਹੇ ਸਦਾ ਬਾਗੀ ਖਾਲਸਾ ਜੀ,
ਹੁਣ ਬਾਗੀਆਂ ਤੌ ਕੰਬੂਗੀ ਸਰਕਾਰ ਲੌਕੌ,
ਸਰਬੰਸ ਦਾਨੀ ਦਾਤਾ , ਨੀਲੇ ਤੇ ਸਵਾਰ ਦਾਤਾ,
ਦੇਖਦਾ ਏ ਜਮਾਨਾ, ਹੇ ਦਲੇਰ ਤੇਰਾ ਖਾਲਸਾ,
ਗਿੱਦੜਾਂ ਦੇ ਵਾਗ ਲਾਵੇ ਅਗੇ ਦਲ ਵੈਰੀਆਂ ਦੇ,
ਗੌਜੇ ਜਦੌ ਜੰਗ ਵਿੱਚ ਸੇਰ ਤੇਰਾ ਖਾਲਸਾ ,
ਕੰਬਦੀ ਜਮੀਨ ਅਸਮਾਨ ਥਰ ਥਰਉਦੇਂ
ਜੁਲਮਾਂ ਤੇ ਜਾਲਮਾਂ ਲਈ ਜਨੇਰ ਤੇਰਾ ਖਾਲਸਾ,
ਇਕ ਵਾਰੀ ਦਿੱਲੌ ਕਰੇ ਅਰਦਾਸ ਤੇਰੀ ,
ਚਲੀ ਤੂਫਾਨ ਰੁੱਕਦਾ ਨਹੀ ਫੇਂਰ ਤੇਰਾ ਖਾਲਸਾ,
ਸੀਸ਼ ਤਲੀ ਉਤੇ ਰੱਖੀ ਆਵੇ ਮੈਦਾਨ ਵਿਚੱ ਖਾਲਸਾ,
ਹਨੇਰੀ ਮਚਾਈ ਜਾਵੇ ਚੁਫੇਰ ਤੇਰਾ ਖਾਲਸਾ,
ਦੇਖਦਾ ਜਮਾਨਾਂ ਦਲੇਰ ਤੇਰਾ ਖਾਲਸਾ,

ਖਾੜਕੂ

ਸੀਨੇ ਵਿੱਚੋ ਉਠਦੀ ਏ ਯਾਦ ਜਦੋ ਯਾਰਾਂ ਦੀ
ਪਤਝੜ ਜਿਹੀ ਰੁੱਤ ਲਗਦੀ ਬਹਾਰਾਂ ਦੀ
ਸੀਨਿਆ ਚ ਸੱਚੇ-ਸੁੱਚੇ ਜ਼ਜ਼ਬਾਤ ਲੈ ਕੇ,
ਮੌਤ ਦਰ ਢੁੱਕੀ ਜਾ ਕੇ ਜੰਝ ਸਰਦਾਰਾਂ ਦੀ
ਆਖਦੇ ਸੀ ਸਿਰ ਦੇ ਕੇ ਲਈਆ ਸਰਦਾਰੀਆ,
ਸਿਰ ਦੇ ਕੇ ਪਾਲਣੀ ਏ ਲਾਜ ਦਸਤਾਰਾਂ ਦੀ
ਆਖਿਆ ਮੈ ਤੋਰਦੇ ਹਾਂ ਕਲਮਾਂ ਦਾ ਕਾਫਿਲਾ,
ਛੱਡੋ ਪਰਾਂ ਯਾਰੋ ਗੱਲ ਖੂਨੀ ਹਥਿਆਰਾਂ ਦੀ
ਸੁਣ ਕੇ ਜਵਾਬ ਮਿੱਤਰਾਂ ਦਾ ਚੁੱਪ ਹੋ ਗਿਆ,
ਹਾਕਮ ਤਾਂ ਬੋਲੀ ਨਹੀਉ ਜਾਣਦੇ ਪਿਆਰਾਂ ਦੀ
ਕਹਿ-ਕਹਿ ਅੱਤਵਾਦੀ ਮਾਰ ਦਿੱਤੇ ਯਾਰ ਮੇਰੇ,
ਮੌਤ ਨਹੀਉ ਹੋਣੀ ਪਰ ਖਾੜਕੂ ਵਿਚਾਰਾਂ ਦੀ
ਹੁਣ ਜਾ ਕੇ "ਅਮਨ" ਨੂੰ ਸਮਝ ਏਹ ਆਈ,
ਕਲਮਾਂ ਬਚਾਉਣ ਲਈ ਵੀ ਲੋੜ ਹਥਿਆਰਾਂ ਦੀ
ਕਲਮਾਂ ਬਚਾਉਣ ਲਈ ਵੀ ਲੋੜ
ਹਥਿਆਰਾਂ ਦੀ

Opration Blue Star

ਚਿੱਟੇ ਹੋ ਗਏ ਰੰਗ ਰੱਬਾ ਗੂੜੀਆਂ ਇਹ ਚੁੰਨੀਆਂ ਦੇ,
ਬਾਹਾਂ ਵਿੱਚ ਵੰਗਾਂ ਵੀ ਨੇ ਭੰਨ-ਭੰਨ ਤੋੜੀਆਂ,
ਮਾਵਾਂ ਦੀ ਮਮਤਾ ਵੀ ਗਈ ਸੀ ਵਲੂੰਧਰੀ,
ਵਾਰੀਆਂ ਸੀ ਕੌਮ ਲਈ ਪੁੱਤਾਂ ਦੀਆਂ ਜੋੜੀਆਂ,
ਕਿੱਦਾਂ ਦਾ ਭੁਚਾਲ ਆਇਆ ਪੰਜਾਬ ਦੀ ਧਰਤੀ ਤੇ,
ਨਰਮ ਜਹੀਆਂ ਜਿੰਦਾਂ ਖੂਨੀ ਨਦੀ ਵਿੱਚ ਰੋੜੀਆਂ,
ਪੰਜਾਬ ਦੇ ਰਖਵਾਲੇ ਕਹਾਉਣ ਵਾਲੇ ਲੀਡਰਾਂ ਨੇ,
ਘਰਦਿਆਂ ਨੂੰ ਪੁੱਤਾਂ ਦੀਆਂ ਲਾਸ਼ਾਂ ਵੀ ਨਾ ਮੋੜੀਆਂ,
ਕੀ ਸੀ ਦੋਸ਼ ਹੱਕ ਮੰਗਿਆ ਸੀ ਆਪਣਾ,
ਹੱਕ ਮੰਗਾਂ ਸਭ ਨਾਲ ਜੁਲਮਾ ਮਰੋੜੀਆ,
ਮਾਵਾਂ ਕੀਹਨੂੰ ਪੁੱਤ ਕਹਿਣ ਵੀਰਾ ਕਹੇ ਭੈਣ ਕੀਹਨੂੰ,
ਕੀਰਨਿਆਂ ਚ ਬਦਲੀਆਂ ਖੁਸ਼ੀ ਦੀਆ ਲੋਹੜੀਆਂ,
ਅੱਜ ਵੀ ਮੈਂ ਜਦੋਂ ਯਾਦ ਕਰਦਾ ਹਾਂ ਓਹ ਸਮਾਂ,
ਚੀਕਾਂ ਸੁਣ ਵੱਜਦੀਆਂ ਦਿਲ ਤੇ ਹਥੋੜੀਆਂ,
ਹੁਣ ਵੀ ਏ ਓਹੀ ਹਾਲ ਖਤਰੇ ਚ ਕੋਮ ਸਾਡੀ,
ਪੰਥ ਦੇ ਸੁਦਾਗਰਾਂ ਨੇ ਹੱਦਾਂ ਸਭ ਤੋੜੀਆਂ,
ਉਠੋ ਵੀਰੋ ਸਾਂਭ ਲਓ ਵੱਸਦਾ ਪੰਜਾਬ ਸਾਡਾ,
ਲੀਡਰਾਂ ਨੇ ਵੇਚ ਦੇਣਾ ਭਾਅ ਇਹ ਕੋੜੀਆਂ,
ਬਲਿਊ ਸਟਾਰ ਯਾਦ ਕਰ ਪੈਰੀਂ ਛਾਲੇ ਪੈਣ ਮੇਰੇ,
“ ਰਾਜ “ ਉੱਤਰਦਾ ਜਦੋਂ ਹਰਮੰਦਿਰ ਸਾਹਿਬ ਦੀਆਂ ਪੌੜੀਆਂ......

Tuesday, May 3, 2011

ਗੁਰੂ ਕਾ ਸਿੰਘ

ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...

ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ,

ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ..

ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ,

ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ..

ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ,

ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ..

ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ,

"ਗੁਰੂ ਕਾ ਸਿੰਘ" ਸੋਚ, ਦੱਸਾਂ ਹਾਲ ਪੋਚ ਪੋਚ,

ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ....

Ranvir Singh Barn

Monday, May 2, 2011

ਮੇਰਾ ਭਿੰਡਰਾਂਵਾਲਾ ਸੂਰਮਾ

ਮੇਰਾ ਭਿੰਡਰਾਂਵਾਲਾ ਸੂਰਮਾ, ਉਹ ਕਲਗੀਧਰ ਦਾ ਲਾਲ
ਉਹਨੇ ਪਾਈ ਸ਼ਹੀਦੀ ਹੱਸ ਕੇ, ਉਹਦਾ ਵੱਖਰਾ ਜਾਹੋ ਜਲਾਲ
ਸਿੰਘਾਂ ਹੱਸ ਫੈਲਾਈਆਂ ਛਾਤੀਆਂ, ਦਿੱਤੇ ਤੋਪਾਂ ਦੇ ਮੂੰਹ ਮੋੜ
ਉਥੇ ਖੂਨ ਹਿੰਦ ਦੀ ਫੌਜ ਦਾ, ਦਿੱਤਾ ਨਿੰਬੂ ਵਾਂਗ ਨਿਚੋੜ
ਇਕ ਜਨਰਲ ਸਿੰਘ ਸੁਬੇਗ ਸੀ, ਸੂਰਮਾ ਬੜਾ ਦਲੇਰ
ਉਹਨੇ ਚੁਣ ਚੁਣ ਵੈਰੀ ਮਾਰ ’ਤੇ, ਉਹ ਕਲਗੀਧਰ ਦਾ ਸ਼ੇਰ
ਉਹਦੇ ਹੱਥ ਵਿਚ ਫੌਜ ਪੰਜਾਬ ਦੀ, ਸੰਤਾਂ ਨੇ ਦਿੱਤੀ ਕਮਾਨ
ਉਹਨੇ ਹੱਸ ਕੇ ਖਾਧੀਆਂ ਗੋਲੀਆਂ, ਹੱਸ ਕੇ ਦਿੱਤੀ ਜਾਨ
ਜਾਲਮਾਂ ਢਾਹ ’ਤਾ ਤਖ਼ਤ ਅਕਾਲ ਨੂੰ, ਇਥੇ ਰੱਜ-ਰੱਜ ਕੀਤੇ ਫਾਇਰ
ਅੱਜ ਨਵੀਆਂ ਭਾਜੀਆਂ ਚਾੜ੍ਹੀਆਂ, ਸਾਡੇ ਗਲ ਵਿਚ ਪਾ ਕੇ ਟਾਇਰ
ਉਨ੍ਹਾਂ ਦਿੱਲੀ ਦੇ ਵਿਚ ਘੇਰ ਲਏ, ਨਿਹੱਥੇ ਸਿੰਘ ਸਰਦਾਰ
ਉਨ੍ਹਾਂ ਵਿਚ ਚਾਂਦਨੀ ਚੌਂਕ ਦੇ, ਉਹ ਕੋਹ-ਕੋਹ ਦਿੱਤੇ ਮਾਰ
ਕਲਗੀਧਰ ਦਿਆਂ ਵਾਰਸਾਂ ਨੂੰ, ਕਰਨ ਲਈ ਬਦਨਾਮ
ਇਥੇ ਵੈਰੀ ਚਾਲਾਂ ਚੱਲਦੇ ਤੇ ਲਾਉਂਦੇ ਸਾਡਾ ਨਾਮ
ਇਥੇ ਕਰਵਾਏ ਹਿੰਦ ਸਰਕਾਰ ਨੇ, ਕਈ ਕਨਿਸ਼ਕ ਵਰਗੇ ਕਾਂਡ
ਕਈ ਬੇਦੋਸ਼ੇ ਮਾਰ ਕੇ, ਦੇ ਤੀ ਸਾਡੇ ਹੱਥ ਕਮਾਂਡ
ਇਥੇ ਲੱਖਾਂ ਮਲਿਕ ਤੇ ਬਾਗੜੀ, ਝੱਲਦੇ ਝੂਠੇ ਕੇਸ
ਅੱਜ ਕੋਈ ਨਾ ਇਥੇ ਰਾਜਿਆ, ਕੌਮ ਤੇਰੀ ਦਾ ਦੇਸ
ਕਹਿ ਦੇਈਂ ਰਾਜੇ ਰਣਜੀਤ ਨੂੰ, ਤੂੰ ਤੱਕ ਆਪਣਾ ਪੰਜਾਬ
ਇਥੇ ਕੀਤੇ ਹਮਲੇ ਹਿੰਦ ਨੇ, ਸ਼ੇਰਾ ਆ ਕੇ ਦੇਹ ਜੁਆਬ
ਇਥੇ ਲਾਸ਼ਾਂ ਵੀ ਨਾ ਲੱਭੀਆਂ, ਛਿੜਿਆ ਮਾਰੂ ਰਾਗ
ਤੇਰੀਆਂ ਧੀਆਂ ਵਿਧਵਾ ਰੋਂਦੀਆਂ, ਉਜੜ ਗਏ ਸੁਹਾਗ
ਇਥੇ ਮਾਵਾਂ ਹਉਕੇ ਲੈਂਦੀਆਂ, ਨਾ ਮਿਲੇ ਭੈਣਾਂ ਨੂੰ ਵੀਰ
ਨਾ ਮਿਲੇ ਭੈਣਾਂ ਨੂੰ ਵੀਰ,ਨਾ ਮਿਲੇ ਭੈਣਾਂ ਨੂੰ ਵੀਰ

Tuesday, April 26, 2011

ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਆਜ਼ਾਦੀ ਆਜ਼ਾਦੀ ਆਜ਼ਾਦੀ

ਆਜ਼ਾਦੀ ਮੇਰੀਆਂ ਗਲੀਆਂ ਦੀ

ਆਜ਼ਾਦੀ ਝੂਲਦੀਆਂ ਕਲੀਆਂ ਦੀ

ਆਜ਼ਾਦੀ ਮੇਰੇ ਪਿੰਡਾਂ ਦੀ

ਆਜ਼ਾਦੀ ਖੂਹ ਦੀਆਂ ਟਿੰਡਾਂ ਦੀ

ਆਜ਼ਾਦੀ ਪਸ਼ੂਆਂ ਢੋਰਾਂ ਦੀ

ਆਜ਼ਾਦੀ ਚਿੜੀਆਂ ਮੋਰਾਂ ਦੀ

ਆਜ਼ਾਦੀ ਮੀਂਹ ਦੀਆਂ ਕਣੀਆਂ ਦੀ

ਆਜ਼ਾਦੀ ਮੇਰੇ ਪਾਣੀਆਂ ਦੀ

ਆਜ਼ਾਦੀ ਮੌਜਾਂ-ਮਸਤੀਆਂ ਦੀ

ਤੇ ਸੱਭੇ ਰੁੱਤ ਬਹਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਹਲ-ਪੰਜਾਲੀਆਂ ਦੀ

ਆਜ਼ਾਦੀ ਫਸਲਾਂ ਹਾਲੀਆਂ ਦੀ

ਆਜ਼ਾਦੀ ਮਸਤ ਹਵਾਵਾਂ ਦੀ

ਆਜ਼ਾਦੀ ਝੀਲਾਂ ਦਰਿਆਵਾਂ ਦੀ

ਆਜ਼ਾਦੀ ਪਹੇਆਂ-ਡੰਡੀਆਂ ਦੀ

ਆਜ਼ਾਦੀ ਸੱਥਾਂ-ਮੰਡੀਆਂ ਦੀ

ਆਜ਼ਾਦੀ ਬੋਲੀ ਪੰਜਾਬੀ ਦੀ

ਤੇ ਇਸਦੀ ਟੋਹਰ ਮਹਤਾਬੀ ਦੀ

ਆਜ਼ਾਦੀ ਬੋਹੜਾਂ -ਪਿੱਪਲਾਂ ਦੀ ਤੇ

ਤਿੱਤਲੀਆਂ ਗੁਲ-ਗੁਲ੍ਜ਼ਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਠੰਡੀਆਂ ਛਾਵਾਂ ਦੀ

ਆਜ਼ਾਦੀ ਰੁਮ੍ਕ੍ਦੀਆਂ ਹਵਾਵਾਂ ਦੀ

ਆਜ਼ਾਦੀ ਝੱਖੜ ਝੁੱਲਦਿਆਂ ਦੀ

ਟਿੰਡਾਂ ਚੋ ਪਾਣੀ ਡੁੱਲਦਿਆਂ ਦੀ

ਆਜ਼ਾਦੀ ਨਾਚਾਂ -ਗੀਤਾਂ ਦੀ

ਆਜ਼ਾਦੀ ਵੈਰ-ਪ੍ਰੀਤਾਂ ਦੀ

ਆਜ਼ਾਦੀ ਮਾਂ ਦੀਆਂ ਲੋਰੀਆਂ ਦੀ

ਦੁੱਧ ਰਿੜਕਣ ਬਾਹਵਾਂ ਗੋਰੀਆਂ ਦੀ

ਆਜ਼ਾਦੀ ਬੇਬੇ -ਬਾਪੂਆਂ ਦੀ

ਸਭੇ ਬਾਲਾਂ-ਬਰ੍ਖੁਰਦਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਵਿਛੜੀਆਂ ਰੂਹਾਂ ਦੀ

ਆਜ਼ਾਦੀ ਉੱਜੜੇ ਖੂਹਾਂ ਦੀ

ਆਜ਼ਾਦੀ ਸੁੰਨੇ ਰਾਹਾਂ ਦੀ

ਤੇ ਸੋਗ ਚ ਨੀਵੀਆਂ ਬਾਹਾਂ ਦੀ

ਆਜ਼ਾਦੀ ਰੋਂਦੀਆਂ ਅੱਖਾਂ ਦੀ

ਆਜ਼ਾਦੀ ਪਥ੍ਰਾਈਆਂ ਦਿੱਖਾਂ ਦੀ

ਆਜ਼ਾਦੀ ਖੁਸ਼ੀਆਂ ਖੁੱਸੀਆਂ ਦੀ

ਉਡੀਕ ਚ ਮਾਵਾਂ ਦੁਖੀਆਂ ਦੀ

ਆਜ਼ਾਦੀ ਉੱਡੇ ਹਾਸਿਆਂ ਦੀ

ਤੇ ਗਮਗੀਨ ਦਿਨ ਤਿਉਹਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਜੋ ਵੀ ਮਰ ਗਏ ਨੇ

ਜਿੰਦ ਦੀ ਕੁਰਬਾਨੀ ਕਰ ਗਏ ਨੇ

ਆਜ਼ਾਦੀ ਜੋ ਘਰ ਤਿਆਗ ਗਏ

ਆਜ਼ਾਦੀ ਜੋ ਵਿਚ ਬੈਰਾਗ ਗਏ

ਆਜ਼ਾਦੀ ਜਿਹਨਾ ਕਸ਼ਟ ਸਹਾਰੇ ਨੇ

ਕੌਮੀ ਕੰਮ ਨੇਪਰੇ ਚਾੜੇ੍ ਨੇ

ਆਜ਼ਾਦੀ ਜੋ ਜੁਲਮਾਂ ਅੱਗੇ ਖੜੇ

ਆਜ਼ਾਦੀ ਜੋ ਕੌਮ ਦੇ ਲਈ ਲੜੇ

ਆਜ਼ਾਦੀ ਪੰਥ ਦੇ ਯੋਧਿਆਂ ਦੀ ਤੇ

ਹੱਕ ਦੇ ਪਹਿਰੇਦਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

>>>ਹਰਪ੍ਰੀਤ ਸਿੰਘ <<<

ਮਹਾਤਮਾ ਜੀ ਨੂੰ ਦੱਸੋ

ਅਹਿੰਸਾ ਦੇ ਕੰਨਾ ਵਿਚ ਸੀਸਾ ਭਰ ਦਿੱਤਾ ਗਿਆ ਏ

ਏਸ ਲਈ ਉਹਨੂੰ ਬੰਬਾਂ ਦੇ ਧਮਾਕੇ ਨਹੀਂ ਸੁਣੇ !

ਅਹਿੰਸਾ ਦੀਆਂ ਅੱਖਾਂ ਕੱਢ ਦਿੱਤੀਆਂ ਗਈਆ ਨੇ

ਏਸ ਲਈ ਉਹਨੇ ਦੰਗਿਆਂ ਵਿਚ ਲੋਂਕੀ ਕਤਲ ਹੁੰਦੇ ਨਹੀ ਵੇਖੇ

ਅਹਿੰਸਾ ਦੀ ਜਬਾਨ ਵੱਢ ਦਿੱਤੀ ਗਈ ਏ

ਏਸ ਲਈ ਉਹ ਕਿਸੇ ਪਵਿੱਤਰ ਥਾਂ ਦੀ ਬੇਹੁਰਮਤੀ 'ਤੇ ਇਕ ਅੱਖਰ ਨਹੀ ਬੋਲ ਸਕੀ

ਅਹਿੰਸਾ ਦੇ ਹੱਥ ਵੰਢ ਦਿੱਤੇ ਗਏ ਨੇ

ਏਸ ਲਈ ਉਹ ਕਿਸੇ ਮਜਲੂਮ ਦੇ ਸਿਰ 'ਤੇ ਆਪਣਾ ਹੱਥ ਨਹੀਂ ਰੱਖ ਰਹੀ

ਅਹਿੰਸਾ ਦੀਆਂ ਲੱਤਾਂ ਭੰਨ ਦਿੱਤੀਆਂ ਗਈਆ ਨੇ

ਏਸ ਲਈ ਉਹ 'ਰਾਸ਼ਟਰਪੱਤੀ ਭਵਨ' ਤੋੰ ਬਾਹਰ ਨਿਕਲਣ ਜੋਗੀ ਨਹੀਂ ਰਹੀ

ਅਹਿੰਸਾ ਦੀ ਚਿਤਾ ਬਾਲੀ ਜਾ ਰਹੀ ਏ

ਕਸ਼ਮੀਰ ਦੇ ਚਿਨਾਰਾਂ ਦੀਆਂ ਲੱਕੜੀਆਂ ਨਾਲ

ਤੇ ਮਹਾਤਮਾ ਜੀ ਨੂੰ ਦਸੋ

ਮੇਰੇ ਹੱਥਾਂ ਵਿਚ

ਉਹਨਾਂ ਦੀ ਸਮਾਧੀ ਉੱਤੇ ਪਾਏ ਜਾਣ ਲਈ

ਲਿਆਂਦੇ ਹੋਏ ਫੁੱਲ

ਕੁਮਲਾਂਦੇ ਜਾ ਰਹੇ ਨੇ

ਸੁੱਕਦੇ ਜਾ ਰਹੇ ਨੇ

(ਅਤੀਕ- ਉਰ- ਰਹਿਮਾਨ)

ਨਸ਼ੇ

ਸਰਕਾਰ ਕਾਂਗਰਸ ਹੋਵੇ ਭਾਵੇਂ ਅਕਾਲੀ,
ਨਸ਼ੇ ਰੂਪੀ ਬਾਗ਼ ਦੇ ਨੇ ਇਹ ਮਾਲੀ|

ਸ਼ਰਾਬ ਨਾਮੀ ਫ਼ਸਲ ਹੋਈ ਏ ਪੰਜਾਬ 'ਚ ਬਾਹਲੀ,
ਠੇਕਾ ਮਿਲ ਜੂ ਹਰ ਗਲੀ-ਮੁਹੱਲੇ ਨਾਲ ਬੜੀ ਆਸਾਨੀ|
...
ਡੇਰਾਵਾਦ ਨੂੰ ਪ੍ਰਫੱਲਤ ਕਰਨ 'ਚ ਵੀ ਨਹੀ ਕੋਈ ,
ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਸਾਨੀ|

ਕਹੇ 'ਦਵਿੰਦਰ ਬਰਵਾਲੀ' ਵਾਲਾ ਰੋਕੋ ਨਸ਼ੇ,ਬਚਾਉ ਜਵਾਨੀ,
ਸਰਕਾਰ ਜੀ!ਕਰ ਦਿਉ ਹੁਣ ਤਾਂ ਕੁਝ ਮਿਹਰਵਾਨੀ|

===ਦਵਿੰਦਰ ਸਿੰਘ, ਬਰਵਾਲੀ ਕਲਾਂ, ਫ਼ਤਿਹਗੜ੍ਹ ਸਾਹਿਬ ===

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ

ਅਸੀਂ ਜਾਣ ਦੇ ਹਾਂ ਇਸ ਦੁਨਿਆ ਨੂ ਇੱਕ ਤੂ ਹੀ ਰਿਹਾ ਚਲਾ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ਤੈਨੂ ਛਡਿਆ ਦਿਲੋ ਭੁਲਾ ਰੱਬਾ

ਧਰਤੀ ਦੇ ਚਪੇ ਚਪੇ ਤੇ ਖੰਡੀ ਬ੍ਰਹਮੰਡੀ ਰਾਜ਼ ਤੇਰਾ

ਤੇਰੇ ਹੁਕਮ ਤੇ ਦੁਨਿਆ ਵਸਦੀ ਹੈ ਸਾਹ ਇੱਕ ਇੱਕ ਹੈ ਮੋਹਤਾਜ ਤੇਰਾ

ਕਾਇਨਾਤ ਦਾ ਮਾਲਕ ਤੂ ਇਕੋ ਉਂਜ ਰਖੇ ਤੇਰੇ ਨਾਮ ਬੜੇ

ਤੂ ਪਾਕ ਹੈ ਆਦ ਜੁਗਾਦੋ ਹੀ ਤੇਰੇ ਬੰਦਿਆ ਤੇ ਇਲ੍ਜ਼ਾਮ ਬੜੇ

ਤੇਰੇ ਤਕ ਇੱਕੋ ਜਾਂਦਾ ਹੈ ਅਸੀਂ ਕਈ ਬਣਾ ਲਏ ਰਾਹ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

ਸਾਨੂ ਸਾਰਾ ਕੁਝ ਹੀ ਮਿਲ ਜਾਵੇ ਅਸੀਂ ਫੜੇ ਹੋਏ ਹਾ ਗਰਜਾ ਨੇ

ਹਓਮੇ ਇਹਸਾਨ ਫਾਰਾਹ੍ਮੋਸ਼ੀ ਸਾਨੂ ਕਈ ਤਰਹ ਦਿਆ ਮਰਜ਼ਾ ਨੇ

ਜੋ ਚੰਗਾ ਕੀਤਾ ਮੈ ਕਿੱਤਾ ਜੋ ਮਾੜਾ ਹੋਂਦਾ ਰੱਬ ਕਰਦਾ

ਕਰੇ ਕਾਣੀ ਵੰਡ ਹਮੇਸ਼ਾ ਹੀ ਮੇਰੇ ਨਾਲ ਸਾਰਾ ਰਬ ਕਰਦਾ

ਓਏ ਸਾਨੂ ਮੰਗ੍ਤਇਆ ਨੂ ਸਬਰ ਨਹੀ ਨਹੀ ਰਹੰਦੇ ਵਿਚ ਰਜ਼ਾ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

ਸਾਡੇ ਚੇਹਰੇ ਨੇ ਇਨਸਾਨਾ ਦੇ ਇਨਸਾਨਾ ਵਾਲੀ ਬਾਤ ਨਹੀ

ਇਕ ਪੈਸਾ ਚੋਧਰ ਯਾਦ ਹੈ ਬਸ ਚੇਤੇ ਆਪਣੀ ਔਕਾਤ ਨਹੀ

ਕਚਿਆ ਮਹਬੂਬਾ ਵਾਂਗ ਗੁਰ ਭੁਲ ਬੇਵਫਾ ਬਣ ਬੈਠੇ ਹਾ

ਨਾ ਤੇਰਾ ਕਿਸਨੇ ਲੈਣਾ ਹੈ ਅਸੀਂ ਆਪ ਖੁਦਾ ਬਣ ਬੈਠੇ ਹਾ

ਨੇਕੀ ਤਾ ਭੁਲ ਕੇ ਹੋ ਜਾਵੇ ਕੋਈ ਚਡਦੇ ਨਈ ਗੁਨਾਹ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

ਮੰਨ ਦਿਆ ਤੈਨੂ ਮਤਲਬ ਲਈ ਕਈ ਤਰਹ ਦਾ ਭੇਖ ਬਨਾਉਦੇ ਹਾ

ਤੇਰੀ ਓਟ ਚ ਅਸੀਂ ਅਪਣਿਆ ਹਟੀਆ ਪਏ ਚਲਾਉਂਦੇ ਹਾ

ਤੇਰੇ ਨਾ ਤੇ ਲੋਕਾਂ ਨੂ ਅਸੀਂ ਆਪਣੇ ਪਿਛੇ ਲਾ ਛਡਿਆ

ਲੋਕਾਂ ਦੇ ਪੈਸੇ ਨਾਲ ਅਸੀਂ ਇਮਾਨ ਵੀ ਆਪਣਾ ਖਾ ਛਡਿਆ

ਓਏ ਤੂ ਓਹਲੇ ਕਰਕੇ ਬਚਿਆ ਨਹੀ ਵੇਚ ਕੇ ਜਾਂਦੇ ਖਾ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

ਨਹੀ ਇਛਾ ਤੈਨੂ ਪਾਉਣੇ ਦੀ ਬਸ ਤਲਬਗਾਰ ਹਾ ਕੁਰਸੀ ਦੇ

ਅਸੀਂ ਉਪਰੋ ਉਪਰੋ ਤੇਰੇ ਹਾ ਪਰ ਵਿਚੋ ਯਾਰ ਹਾ ਕੁਰਸੀ ਦੇ

ਇਜ਼ਤ ਭਾਵੇ ਰਹੇ ਨਾ ਕੋਈ ਕੁਰਸੀ ਸਾਡੀ ਰਹ ਜਾਵੇ

ਕੁਰਸੀ ਸਨੇ ਕਿੱਤੇ ਜੇ ਰੱਬਾ ਸਾਡੀ ਨਜਰੀ ਪੈ ਜਾਵੇ

ਓਏ ਮਿੰਟ ਚ ਤੈਨੂ ਲਾਹ ਕੇ ਦੇਇਏ ਆਪਣਾ ਕੋਈ ਬਿਠਾ ਰੱਬਾ

ਖੁਦ ਬਣੇ ਪਵਿਤਰ ਹੋਰਾ ਨੂ ਦੋਰੋ ਦੁਰਕਾਰਨ ਲਗ ਪਏ ਹਾ

ਦਰ ਭੁਲ ਕੇ ਤੇਰਾ ਤੈਨੂ ਵੀ ਹੋਛੇ ਵੰਗਾਰਨ ਲਗ ਪੈ ਹਾ

ਰੱਬਾ ਅਜ ਤੇਰੇ ਹੰਕਾਰਿਆ ਨੂ ਤਾਹੀਓ ਹਾਰਾ ਪੈ ਰਹਿਆ

ਓਏ ਤੇਰੇ ਸਚੇ ਦਰ ਤੋ ਟੁਟਿਆ ਨੂ ਹਰ ਪਾਸਿਓ ਮਾਰਾ ਪੈ ਰਹਿਆ

ਤੇਰਾ ਦੋਸ਼ ਨਹੀ ਹੈ ਇਹ ਅਪਣਿਆ ਕੀਤਿਆ ਰਹੇ ਨੇ ਪਾ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

Sunday, April 24, 2011

Sikh Yodhe

ਅਸੀਂ ਮਰੇ ਸਾਂ ਝੂਠੇ ਮੁਕਾਬਲਿਆਂ ਵਿਚ,

ਜ਼ੇਲ੍ਹਾਂ ਵਿਚ ਵੀ ਬਾਣੀ ਦਾ ਜਾਪ ਕੀਤਾ,

ਪਰ ਅਸੀਂ ਪੰਥ ਵਿਚ ਗੰਗੂ ਨੀ ਰਹਿਣ ਦਿੱਤੇ,

ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ

ਹੋਂਦ ਚਿਲੜ....

ਹੋਂਦ ਚਿਲੜ....
ਓਏ ਸਿੱਖਾ
ਓਏ ਕਮਲਿਆ
ਜਿੰਦਾ ਤਾਂ ਤੈਨੂੰ ਕਿਸੇ ਨੇ ਵੀ ਨੀ ਛੱਡਣਾ ਏ,
...ਉਧਰ ਪਾਕਿਸਤਾਨੀਆ ਨੇ ਮਾਰਨਾ ਸੀ
ਇਧਰ ਹਿੰਦੁਸਤਾਨੀਆ ਨੇ ਵੱਡਣਾ ਏ,
ਇੱਕ ਨੇ ਹਿੱਕ 'ਚ ਖੰਜਰ ਖੋਬ੍ਣਾ ਸੀ
ਦੂਜੇ ਨੇ ਢਿੱਡ 'ਚ ਤ੍ਰਿਸ਼ੂਲ ਗੱਡਣਾ ਏ ,
ਫਿਰ ਵੀ ਤੂੰ
ਨਾ ਕੁਸਕਿਆ ਕਰ, ਨਾ ਖੰਘਿਆ ਕਰ,
ਬਾਣੀ ਪੜਿਆ ਕਰ
ਸਰਬੱਤ ਦਾ ਭਲਾ ਮੰਗਿਆ ਕਰ,
ਸ੍ਰੀ ਸਾਹਿਬ ਨੂੰ ਤਾਂ ਬਸ
ਭੋਗ ਲਵਾਉਣ ਵੇਲੇ ਈ ਕੱਡਣਾ ਏ,
ਪਰ, ਮੇਰੀ ਗੱਲ ਯਾਦ ਰੱਖੀ
ਜਿੰਦਾ ਤਾਂ ਤੈਨੂੰ
ਕਿਸੇ ਨੇ ਵੀ ਨੀ ਛੱਡਣਾ ਏ,

Jagtar Singh Hawara

ਉਹ ਭੁਲੇਖੇ ਵਿਚ ਨੇ ਬਾਈ,
ਜਿਹੜੇ ਸੋਚਦੇ ਨੇ ਕਿ
ਬੁੜੈਲ ਜ਼੍ਹੇਲ ਦੇ ਗੇਟ ‘ਤੇ ਕੰਬਲ ਤਾਣ ਕੇ,
ਤੈਨੂੰ ਸਾਥੋਂ ਲਕੋ ਲੈਣਗੇ।
ਉਹ ਨਹੀਂ ਜਾਣਦੇ,
...ਤੂੰ ਤਾਂ ਸਾਡੇ ਦਿਲਾਂ ‘ਚ ਵਸਦੈਂ।
ਅਸਲ ਵਿਚ ਉਹ ਡਰਦੇ ਨੇ ਬਾਈ,
ਕਿ ਕਿਤੇ ਮੌਤ ਮੂਹਰੇ ਹਿੱਕਾਂ ਤਾਣ ਕੇ ਖੜ੍ਹੇ,
ਦਸ਼ਮੇਸ਼ ਦੇ ਦੁਲਾਰਿਆਂ ਦੀ ਮੁਸਕੁਰਾਹਟ,
ਦੁਨੀਆਂ ਮੂਹਰੇ ਨਾ ਆ ਜਾਵੇ।
ਕਿਉਕਿ,
ਉਹਨਾਂ ਨੇ ਤਾਂ,
ਸਜਾ ਮਿਲਣ ਵਾਲੇ ਮੁਜ਼ਰਮਾਂ ਨੂੰ ਰੋਂਦੇ ਹੀ ਵੇਖਿਐ,
ਤੇ ਤੁਸੀਂ ਜੈਕਾਰੇ ਛੱਡਦੇ,
ਉਹਨਾਂ ਤੋਂ ਜ਼ਰੇ ਨਹੀਂ ਜਾਂਦੇ।
ਤੁਹਾਨੂੰ ਫਾਂਸੀ ਦੀ ਸਜਾ ਸੁਣਾ ਕੇ ਵੀ,
ਅਦਾਲਤ ਨੂੰ ਆਪਣਾ ਆਪ ਹਾਰਦਾ ਦਿਸਦੈ,
ਤੇ ਤੁਸੀ ਜੇਤੂ ਲੱਗਦੇ ਓ।
ਸੁਣਿਐ ਬਾਈ,
ਉਹਨਾਂ ਨੇ ਬੁੜੈਲ ਦੀਆਂ ਕੰਧਾਂ,
ਸਟੀਲ ਦੀਆਂ ਬਣਾ ਦਿੱਤੀਆਂ ਨੇ।
ਉਹ ਹਾਰ ਰਹੇ ਨੇ ਬਾਈ,
ਤੇ ਤੁਸੀਂ ਜਿੱਤ ਰਹੇ ਓ।
ਉਹ ਸੋਚਦੇ ਨੇ,
ਸੂਰਜ ਨੂੰ ਕਤਲ ਕਰਕੇ,
ਹਨੇਰ ਫੈਲਾ ਦੇਣਗੇ,
ਪਰ ਸੂਰਜ ਦੀਆਂ ਕਿਰਨਾਂ ਤਾਂ,
ਪੂਰੇ ਪੰਜਾਬ ਵਿਚ ਫੈਲ ਚੁੱਕੀਆਂ ਨੇ।
ਸਚੁਮੱਚ ਬਾਈ,
ਹੁਣ ਤੈਨੂੰ ਸਿਖ ਗੱਭਰੂ,
ਅੱਤਵਾਦੀ ਨਹੀਂ ‘ਯੋਧਾ’ ਆਖਦੇ ਨੇ।
ਤੇਰੀ ਤੱਕਣੀ ਤੇ ਤੇਰੀ ਤੋਰ ਦੇ ਕਾਇਲ ਨੇ।
ਸੜਕਾਂ ਉੱਤੇ ਸੰਘਰਸ਼ ਕਰ ਰਹੇ ਲੋਕ,
ਨਾਹਰੇ ਮਾਰ ਰਹੇ ਨੇ,
‘ਜੇਕਰ ਜ਼ੁਲਮ ਨਾ ਥੰਮਣਗੇ,
ਘਰ ਘਰ ਹਵਾਰੇ ਜੰਮਣਗੇ’।

ਗੁਰੂ ਨਾਨਕ ਦਾ ਸਿਖ

ਗੁਰੂ ਨਾਨਕ ਦਾ ਬੂਟਾ ਲਾਇਆ ਸੁਕਦਾ ਜਾਵੇ ,
ਗੁਰੂ ਗੋਬਿੰਦ ਦਾ ਅਮ੍ਰਿਤ ਵੀ ਹੁਣ ਮੁਕਦਾ ਜਾਵੇ ,,
ਕੋਈ ਢ਼ੇਰੇਯਾ ਦਾ ,ਕੋਈ ਸੁਬ੍ਯਾ ਦਾ ਸਿਖ ਫਬਦਾ ਹੈ
ਮਾਫ਼ ਕਰਨਾ.........ਗੁਰੂ ਨਾਨਕ ਦਾ ਸਿਖ ਤਾ ਹੁਣ
ਲਬ੍ਯਾ ਨਾ ਲਬਦਾ ਹੈ
ਪਹਲਾ ਹੀ ਗਿਣਤੀ ਵਿਚ ਥੋੜੇ ਸੀ ,ਵੰਡ ਪਾ ਤੀ ਜਾਲਿਮ ਸਰਕਾਰਾ ਨੇ ,
ਮੰਤਰ ਪੜ੍ਹਨੇ ਲਾ ਤਾ ਸਾਨੂ ,ਰਹੰਦੀ ਕਸਰ ਕੱਡਤੀ ਧਰਮ ਦੇ ਆਗੁਕਾਰਾ ਨੇ ,,
ਪੈਸੇ ਖਾਤਰ ਵੇਚ ਕੇ ਸਿਖੀ ,ਨਾ ਹਾਲੇ ਵੀ ਸਿੰਘ ਰਖਦਾ ਹੈ
ਮਾਫ਼ ਕਰਨਾ.........ਗੁਰੂ ਨਾਨਕ ਦਾ ਸਿਖ ਤਾ ਹੁਣ
ਲਬ੍ਯਾ ਨਾ ਲਬਦਾ ਹੈ
ਲਖਾ ਸਿਰਾ ਦੇ ਖਾਤਰ ਏ ਸਰਦਾਰੀਆਂ ਸਿਰ ਧਰੀਆਂ ਨੇ ,
ਸ਼ਬਦ ਗੁਰੂ ਨੂੰ ਮਨੀਏ ਸਾਰੇ ,ਕਈ ਰੀਝਾਂ ਦਿਲ ਬੀਚ ਭਰੀਆਂ ਨੇ ,,
ਹਰ ਕੇਸੇ ਦੇ ਸਿਰ ਤੇ ਢ਼ੇਰੇਯਾ ਦਾ ਨਾ ਹੁਣ ਜਗਦਾ ਹੈ
ਮਾਫ਼ ਕਰਨਾ.........ਗੁਰੂ ਨਾਨਕ ਦਾ ਸਿਖ ਤਾ ਹੁਣ
ਲਬ੍ਯਾ ਨਾ ਲਬਦਾ ਹੈ
ਸਿਖਾ ਦੀ ਪਹਚਾਨ ਏ ਹੁੰਦੀ , ਹੁਣ ਲਾਲ ਪੀਲੀ ਜਈ ਪੱਗ ਤੋ ,
ਰੈਕੇ ਹਰਦੀਪ ਕੋਈ ਰੰਗ ਲੈਲੈ ਤੂ ,ਬਚ ਨਯੀ ਸਕਦਾ ਏਸ ਅੱਗ ਤੋ,,
ਏ ਤੇਰੀ ਏ ਮੇਰੀ ਭੇਡਾ ਵਾਂਗੂ ਰੰਗ ਲਗਦਾ ਹੈ
ਮਾਫ਼ ਕਰਨਾ.........ਗੁਰੂ ਨਾਨਕ ਦਾ ਸਿਖ ਤਾ ਹੁਣ
ਲਬ੍ਯਾ ਨਾ ਲਬਦਾ ਹੈ

Khalsa

ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ,

ਗੁੜਤੀ ਮਿਲੀ ਆ ਖੰਡੇ ਦੀ ਧਾਰ ਵਿਚੋਂ,

ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ,

ਸਾਡਾ ਵੱਖਰਾ ਏ ਰੂਪ ਸੰਸਾਰ ਵਿਚੋਂ...

ਪੱਗ

ਬਿਨਾ ਪੱਗ ਦੇ ਨਹੀਂ ਪਹਿਚਾਣ ਹੁੰਦੀ,

ਭਾਂਵੇ ਹੋਵੇ ਆਦਮੀ ਲੱਖ ਹਜਾਰ ਜੀ,

ਲੱਖਾਂ ਵਿਚੋਂ ਹੋਵੇ ਇਕੋ ਪੱਗ ਵਾਲਾ,

ਲੋਕੀ ਆਖਦੇ "ਸਤਿ ਸ੍ਰੀ ਅਕਾਲ ਸਰਦਾਰ ਜੀ"

ਸਾਡੀ ਪੱਗ ਨਾਲ ਵੱਖਰੀ ਪਹਿਚਾਣ ਜੱਗ ਤੇ,

ਕਿਤਾ ਪੱਗ ਨੇ ਹੈ ਉੱਚਾ ਸਾਡਾ ਨਾਮ ਜੱਗ ਤੇ,

ਟੋਪੀ ਲਾਹਵੇ, ਦਸਤਾਰ ਸਜਾਓ, ਸਰਦਾਰ ਕਹਾਓ

ਤੇਗਾਂ ਦੀ ਛਾਂਵੇ

ਜਿੱਤਾਂ ਤੇ ਹਾਰਾਂ ਨੇ ,ਤੇਗਾਂ ਦੀ ਛਾਂਵੇ ....
ਸਾਡੇ ਸਿਰ ਦਸਤਾਰਾਂ ਨੇ ,ਤੇਗਾਂ ਦੀ ਛਾਂਵੇ ...
ਇੱਕੋ ਸ਼ਹਾਦਤ ਦਾ ਰੁਤਬਾ ਏ ਉੱਚਾ ,
ਏਥੇ ਕਈ ਹਜ਼ਾਰਾਂ ਨੇ ,ਤੇਗਾਂ ਦੀ ਛਾਂਵੇ .....
ਸਿਰ ਕੱਟਿਆ ਮੁੱਕਣੇ ਨਾ ,
ਲੰਮੀਆਂ ਕਤਾਰਾਂ ਨੇ ,ਤੇਗਾਂ ਦੀ ਛਾਂਵੇ .....
ਪੱਤਝੜਾਂ ਵੀ ਝੱਲੀਆਂ ਨੇ ,
ਮਾਣੀਆਂ ਬਹਾਰਾਂ ਨੇ ,ਤੇਗਾਂ ਦੀ ਛਾਂਵੇ .....
ਸਾਨੂੰ ਮਾਣ ਹੈ ਖੰਡੇ 'ਤੇ ,
ਨਾ ਟੁੱਟੀਆਂ ਕਟਾਰਾਂ ਨੇ ,ਤੇਗਾਂ ਦੀ ਛਾਂਵੇ .....
ਅਸੀ ਤਰ ਗਏ ਦਰਿਆ ਕਈ ,
ਇਹ ਛੋਟੀਆਂ ਦੀਵਾਰਾਂ ਨੇ ,ਤੇਗਾਂ ਦੀ ਛਾਂਵੇ ....
ਬੜੇ ਧੋਖੇ ਹੋਏ ਨੇ ,
ਕਈ ਸਹੀਆਂ ਮਾਰਾਂ ਨੇ ,ਤੇਗਾਂ ਦੀ ਛਾਂਵੇ .....
''ਪਰਗਟ'' ਗਜ਼ਲਾਂ ਪੜਦਾ ਨਾ ਸੁਣਦਾ ,
ਇਹ ਤਾਂ ਯੋਧਿਆਂ ਦੀਆਂ ਵਾਰਾਂ ਨੇ ,ਤੇਗਾਂ ਦੀ ਛਾਂਵੇ ....

ਪੰਜਾਬੀਆ ਦੀ ਸਰਦਾਰੀ

ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ !

ਟੇਢੀ ਪੱਗ ਦਿਆਂ ਪੇਚਾਂ 'ਚੋਂ ਅਣਖਾਂ ਦੀ ਕੰਧ ਦਿਸੇ ,

ਊਧਮ ਸਿੰਘ ਦਾ ਪਿਸਟਲ ਜਾਂ ਢੱਠੀ ਸਰਹਿੰਦ ਦਿਸੇ ,

ਉਹ ਹੌਸਲਿਆ ਵਿੱਚ ਬਾਜ਼ਾਂ ਜਿਹੀ ਉਡਾਰੀ ਬਣੀ ਰਹੇ ,

ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ !

ਕੁਰਬਾਨੀਆਂ

ਕਿਸੇ ਆਖਿਆ..,
ਕੌਮਾਂ ਦੀ ਜ਼ਿੰਦਗੀ ਨੂੰ,ਕਾਇਮ ਰੱਖਦੇ ਨੇਂ ’ਦਾਨ’ ਦਾਨੀਆਂ ਦੇ..
ਕਿਸੇ ’ਤਾਕਤ’ ਤਲਵਾਰ ਨੂੰ ਮੁੱਖ ਮੰਨਿਆਂ..ਕਿਸੇ ’ਫ਼ਲਸਫ਼ੇ’ ਦੱਸੇ ਰੁਹਾਨੀਆਂ ਦੇ..
ਬੇਸ਼ੱਕ ਸਾਰੀਆਂ ਗੱਲਾਂ ਹੀ ਚੰਗੀਆਂ ਨੇਂ,ਚੰਗੇ ਗੁਣ ਨੇਂ ਚੰਗੀਆਂ ਨਿਸ਼ਾਨੀਆਂ ਦੇ..
ਪਰ ਤੱਤ ਸਿਆਣਿਆਂ ਕੱਢ ਕਿਹਾ,ਕਿ
ਕੌਮਾਂ ਜਿਉਂਦੀਆਂ ਨਾਲ’ਕੁਰਬਾਨੀਆਂ’ ਦੇ..
ਕੌਮਾਂ ਜਿਉਂਦੀਆਂ ਨਾਲ’ਕੁਰਬਾਨੀਆਂ’ ਦੇ

ਆਖੰਡ ਪਾਠ

ਪੂਰੇ ਸਤਿਗੁਰ ਮਿਹਰ ਜਾ ਕੀਤੀ,ਸ਼ਾਦੀ ਦਾ ਦਿਨ ਹੈ ਆਇਆ,
ਸਤਿਗੁਰ ਦੇ ਧੰਨਵਾਦ ਵਾਸਤੇ, ਆਖੰਡ ਪਾਠ ਰਖਵਾਇਆ,
ਆਖੰਡ ਪਾਠ ਦੇ ਕਮਰੇ ਲਾਗੇ, ਟੀ.ਵੀ ਚੱਲੇ,
ਸਾਰਾ ਟੱਬਰ ਟੀ.ਵੀ ਅੱਗੇ, ਬਾਬਾ ਜੀ ਨੇ ਕੱਲੇ,
ਪਾਠ ਕੋਈ ਵੀ ਸੁਣਦ‍ ਨਹੀਓ, ਪਾਠੀ ਜਾਵੇ ਪੜਦ‍ਾ,
ਬੀਬੀ ਆਖੇ ਸਮਾ ਨਹੀ ਮੈਥੋ, ਤਵੇ ਤੇ ਫੁਲਕਾ ਸੜਦਾ,
ਆਏ ਪਰਾਹੁਣੇ ਕੀ ਆਖਣਗੇ, ਟੱਬਰ ਵਿਉਤਾ ਘੜਦਾ,
ਪਹਿਰੇ ਉੱਤੇ ਕੋਈ ਨੀ ਬੈਠਾ, ਅੰਦਰ ਕੁੱਤਾ ਵੜਦਾ,

>>>ਕਿਤੇ ਆਪਾਂ ਵੀ ਇਹ ਸਭ ਤਾਂ ਨਹੀ ਕਰ ਰਹੇ ...ਸੋਚੋ ??????

ਪੰਜਾਬ

ਕੋਈ ਰੱਬ ਦੀ ਹੋਂਦ ਨੁੰ ਨਾ ਮੰਨਦਾ,
ਬੰਦੇ ਕੋਲ ਜੇ ਹਰ ਗੱਲ ਦਾ ਜਵਾਬ ਹੁੰਦਾ,
ਕੀ ਮਹਿਕ ਵੰਡਣੀ ਸੀ ਫੁੱਲਾਂ ਨੇਂ,
ਜੇ ਫੁੱਲਾਂ ਵਿਚ ਨਾਂ ਯਾਰੋ ਗੁਲਾਬ ਹੁੰਦਾ
ਰਾਂਝਾ ਕਦੇ ਵੀ ਹੀਰ ਤੇ ਨਾ ਮਰਦਾ,
ਜੇ ਨਾ ਹੀਰ ਦੇ ਚਿਹਰੇ ਤੇ ਤਾਬ ਹੁੰਦਾ
ਕੋਣ ਮਾਰਦਾ ਗੁਰੂ ਦੇ ਬਚੇਆਂ ਨੁੰ,
ਸਰਹਿੰਦ ਦਾ ਨਾ ਜੇ ਜਾਲਮ ਨਵਾਬ ਹੁੰਦਾ,
ਕਿਵੇਂ ਜਾਂਦੇ ਸੂਰਮੇ ਭਗਤ ਸਿੰਘ ਜਿਹੇ,
ਜੇ ਨਾ ਹਿੰਦੋਸਤਾਨ ਗੁਲਾਮ ਹੁੰਦਾ
ਕਿ ਧਰਤੀ ਤੇ ਲੋਕਾਂ ਨੇ ਰਹਿਣਾ ਸੀ,
ਜੇ ਨਾ ਧਰਤੀ ਤੇ ਵੱਸਦਾ ਪੰਜਾਬ ਹੁੰਦਾ...

Saturday, April 23, 2011

ਬਾਕੀ ਗਲ਼ਾ ਬਾਦ ਚ, ਪਹਿਲਾ ਸਰਦਾਰ ਹਾਂ...

ਅਸੀ ਜਾਣਦੇ ਆਪਣੀ ਪੱਗ ਬਾਰੇ,
ਭਾਂਵੇ,ਜਾਣ ਬੁੱਝ ਕੇ ਵਾਲ ਕਟਾਈ ਜਾਂਦੇ।
ਕਹਾਉਣ ਨੂ ਸਭ ਸਰਦਾਰ ਕਹਾਉਦੇ,
ਭਾਂਵੇ,ਸਿਂਘ ਨਾਮਾ ਨਾਲੋ ਹਟਾਈ ਜਾਂਦੇ।
ਦੂਜੇ ਦੀ ਪੱਗ ਦੇਖ ਕਹਿਣ ਬੱਲੇ,
ਭਾਂਵੇ,ਆਪਣੇ ਵਾਲਾ ਚ ਹੱਥ ਘੁਮਾਈ ਜਾਂਦੇ।
ਕੁਡ੍ਹੀਆ ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ,
ਭਾਂਵੇ,ਸਰਦਾਰ ਉਹਨਾ ਲਈ ਜਾਨ ਲੁਟਾਈ ਜਾਂਦੇ।
ਜਾਨ ਤੱਲੀ ਤੇ ਆਪਣੀ ਟਿਕਾਣ ਵਾਲੇ,
ਭਾਂਵੇ,ਪੱਗ ਬਨਣ ਤੋ ਅੱਜ ਘਬਰਾਈ ਜਾਂਦੇ।
ਵਾਸਤਾ ਕਂਮਾ ਦਾ,ਵਿਦੇਸ਼ਾ ਦਾ ਕੋਈ ਪਾਵੇ,
ਭਾਂਵੇ,ਕਈ ਹਰ ਥਾਂ ਕੇਸਾ ਸਵਾਸਾ ਸਂਗ ਨਿਭਾਈ ਜਾਂਦੇ।
ਪਤਾ ਸਾਨੂਂ ਲੱਖਾ ਚੋ ਸਿਂਘ ਪਛਾਣ ਹੁਂਦੇ,
ਭਾਂਵੇ,ਕਿੱਦਾ...?ਆਪਣੇ ਜਹਨ ਚੋ ਭੁਲਾਈ ਜਾਂਦੇ।
ਪਹਿਲੀ ਪੌਡ੍ਹੀ ਸਿੱਖੀ ਦੀ ਕੇਸ ਰਖੀਏ,
ਭਾਂਵੇ,ਲੱਖ ਗੁਰੂ ਪ੍ਤੀ ਵਿਸ਼ਵਾਸ਼ ਦਿਖਾਈ ਜਾਂਦੇ।
ਸੁਣ ਕੇ ਅਣ ਸੁਣੀ ਕੋਈ ਕਰੇ,
ਭਾਂਵੇ,ਅਸੀ ਆਪਣਾ ਫਰਜ ਨਿਭਾਈ ਜਾਂਦੇ।

ਗਾਂਧੀ

ਗਾਂਧੀ ਗਾਂਧੀ ਸਾਰੇ ਕੂਕ ਦੇ ਨੇ
ਕੀ ਦੇਸ਼ ਦਾ ਗਿਆ ਸਵਾਰ ਗਾਂਧੀ
ਉਹ ਕਿਹੜੇ ਬੰਬ ਬਰਸਾਏ ਬਰਤਾਨੀਆ ਤੇ
ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ
ਕਿਹੜੀ ਜੇਲ ਵਿਚ ਹੈ ਉਸ ਨੇ ਕੈਦ ਕੱਟੀ
ਕਿਹੜੇ ਥਾਣੇ ਵਿਚ ਖਾਦੀ ਹੈ ਮਾਰ ਗਾਂਧੀ
ਪੰਜਾਬੀ ਦਾ ਸ਼ਾਇਰ ਕਹਿੰਦਾ
ਜੁੱਤੀ ਗਿਣ ਕੇ ਮੈ ਉਸ ਨੂੰ 100 ਮਾਰਾ
ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ
ੳ ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀ
ਉਹਨੂੰ ਰਾਸ਼ਟਰ ਦਾ ਪਿੱਤਾ ਬਨਾਈ ਜਾਦੇ
ਅਜ਼ਾਦੀ ਨਾਲ ਜਿਸਦਾ ਦੂਰ ਦਾ ਵਾਸਤਾ ਨਹੀ
ਅਜ਼ਾਦੀ ਉਸ ਦੀ ਝੋਲੀ ਵਿਚ ਪਾਈ ਜਾਦੇ
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ
ਸ਼ਿਹਰੇ ਬੰਨ ਕੇ ਮੌਤ ਵਿਆਹੀ ਇਥੇ
ਇਹ ਦਾਤ ਸ਼ਹੀਦਾ ਦੇ ਖੂਨ ਦੀ ਹੈ
ਚਰਖੇ ਨਾਲ ਨਹੀ ਅਜ਼ਾਦੀ ਆਈ ਇਥੇ


ਸਿੱਖ਼ੀ


ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ

ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ

ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ

ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ

ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ

ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ

ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ

ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

PROUD TO BE A SIKH

ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ
ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ ।
ਜੇਕਰ ਜੀਆਂਗੇ
ਜੀਆਂਗੇ ਅਣਖ ਦੇ ਨਾਲ ਮਰਾਂਗੇ ਸ਼ਾਨ ਦੇ ਨਾਲ ॥
ਭਾਜੀ ਮੋੜਨੀ ਅਸੀਂ ਜਾਣਦੇ ਹਾਂ,
ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ ||
ਸਿਰ ਦੇ ਕੇ ਲਈਆਂ ਨੇ,
ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ||
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ,
ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ ||
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ,
ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ ||
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ,
ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ ||
'''''PROUD TO BE A SIKH''''''

ਸਿੱਖ-ਰਾਜ

ਡੁੱਲੇ ਕੌਮੀ ਸ਼ਹੀਦਾਂ ਦੇ ਲਹੂ ਉੱਤੇ

ਨਹੀਂ ਜੰਮਿਆਂ ਕੋਈ ਧੂੜ ਵੀ ਪਾਣ ਵਾਲਾ

ਬਣਿਆ ਕੋਈ ਕਾਨੂੰਨ ਨਹੀਂ ਜਹਾਨ ਉੱਤੇ

ਕੌਮੀ ਦਰਦ ਨੂੰ ਦਿਲੋਂ ਭੁਲਾਉਣ ਵਾਲਾ

ਜੇਲਾਂ-ਫਾਂਸੀਆਂ ਵਿਚ ਨਹੀਂ ਅਸਰ ਐਨਾ

ਕੋਈ ਜੱਲਾਦ ਨਹੀਂ ਸਾਨੂੰ ਡੁਲਾਉਣ ਵਾਲਾ

ਰਹਿਣੇ ਝੂਲਦੇ ਸਦਾ ਨਿਸ਼ਾਨ ਸਾਡੇ

ਬਚਣਾ ਕੋਈ ਨਹੀਂ 'ਵੈਰ ਕਮਾਉਣ' ਵਾਲਾ

ਜੇ ਭਰਦੇ ਰਹੇ ਹੁੰਗਾਰਾ ਮੈਂ ਵਚਨ ਦਿੰਨਾਂ

ਮੁੱਕਣ ਦਿਆਂਗੇ ਨਹੀਂ ਸੰਘਰਸ਼ ਦੀ ਬਾਤ ਯਾਰੋ

ਇਬਾਰਤ ਖੂਨਿ-ਸ਼ਹੀਦਾਂ ਨਾਲ ਲਿਖੀ ਜਾਣੀ

ਸ਼ਾਹਦੀ ਭਰੇਗੀ ਸਾਰੀ ਕਾਇਨਾਤ ਯਾਰੋ

ਯਾਦਾਂ ਯੋਧਿਆਂ ਦੀਆਂ ਦਿਲਾਂ 'ਚੋਂ ਮਿਟਾ ਸੱਕਣ

ਉਹਨਾਂ ਝੌਲੀ-ਚੁੱਕਾਂ ਦੀ ਕੀ ਔਕਾਤ ਯਾਰੋ

ਖੱੜਾਂਗੇ

ਜਦ ਤੱਕ ਸਿੱਖ-ਰਾਜ ਦਾ ਸੂਰਜ ਨਹੀਂ ਉਦੈ ਹੁੰਦਾ

ਜੱਦ ਤੱਕ ਮੁੱਕਦੀ ਨਹੀਂ ਗ਼ੁਲਾਮੀ ਦੀ ਰਾਤ ਯਾਰੋ ||

" ਅਕਾਲ ਸਹਾਏ "

ਸਰਦਾਰੀਆ

ਅਣਖ ਦਾ ਅੱਸਲੀ ਨਸ਼ਾ, ਬੁੱਕੀ ਪਿਲਾਵਣ ਵਾਲੀਆਂ
ਵੇਚ ਦਿੱਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਰੀਆ
ਤੇਰੇ ਮਾਸੂਮ ਬੱਚੀਆ ਦਾ ਖੂਨ,ਗਿਰਵੀ ਰੱਖ ਕੇ
ਇਹ ਸੇਵਕਾ ਦੀ ਕੌਮ ਅੱਜ,ਕਰਦੀ ਆ ਜੱਥੇਦਾਰੀਆ
ਕਿ ਇਨਾਂ ਸਿੱਖਾ ਦਾ ਚੇਲਾ ਸੈ, ਗੁਰੂ ਗੋਬਿੰਦ ਸਿੰਘਾ
ਅੱਜ ਜਿੰਨਾ ਦੀ,ਅਣਖ ਨਹੀ, ਇੱਜਤ ਨਹੀ, ਈਮਾਨ ਨਹੀ
ਅੱਜ ਕਿਸੇ ਨਲਵੇ ਦਾ ਡੌਲੇ,ਫਡਕਦੇ ਦੇਖੇ ਨਾ ਮੈ
ਅੱਜ ਕਿਸੇ ਰਣਜੀਤ ਸਿੰਘ ਦੀ,ਚਮਕਦੀ ਸ਼ਮਸ਼ੀਰ ਨਹੀ
ਤੂਂ ਜਿੰਨਾ ਦੇ ਸਿਰਾ ਤੋ ਸਜਦੇ ਕਰ ਗਿਆ ,ਲਖਤੇ ਜਿਗਰ
ਕੀਤੀਆ ਨੇ ਕੌਮ ਨਾਲ, ਉਹਨਾ ਨੇ ਗੱਦਾਰੀਆ
ਦੁਸ਼ਮਣਾ ਤੌ ਕੀ ਗਿਲਾ ਈ,ਸ਼ਹਨਸ਼ਾਹ ਦੇ ਸ਼ਹਨਸ਼ਾਹ
ਵਾਰ ਦਿਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਰੀਆ

ਇਨਸਾਫ

ਹਰਿਮੰਦਰ ਦੀ ਹਿੱਕ ਨੂੰ ਵਿੰਨ੍ਹ ਕੇ, ਕਾਲ ਬੀਤ ਗਏ ਨੇ,

ਚੌਂਕ ਚੁਰਾਹੇ ਰੁਲ਼ੀਆਂ ਪੱਗਾਂ, ਹਾਲ ਬੀਤ ਗਏ ਨੇ

ਇਨਸਾਫ ਦੀ ਕੋਈ ਵੀ ਕਿਰਨ, ਕਿਤੇ ਨ ਨਜਰੀ ਪੈਂਦੀ ਏ,

ਸੀਨੇ ਫੱਟ ਲੱਗੇ, 26 ਸਾਲ ਬੀਤ ਗਏ ਨੇ

ਮਿਲੇਗਾ ਇਨਸਾਫ ਕਦੋਂ, ਉਜੜ ਹੋਏ ਮਾਸੂਮਾਂ ਨੂੰ ?

ਟੁੱਟੇ ਸਭ ਭਰੋਸੇ, ਸਭ ਖਿਆਲ ਬੀਤ ਗਏ ਨੇ