ਤੁਰਦੇ ਨੇ ਜੋ ਸੱਚ ਦੀ ਰਾਹ ਤੇ, ਰੁਕਦੇ ਨਹੀ ਨਾ ਰੁੱਕਣਗੇ
ਝੂਠ ਦੇ ਝੱਖੜ ਸਾਹਵੇ ਉਹ ਤਾਂ, ਝੁਕਦੇ ਨਹੀ ਨਾ ਝੁੱਕਣਗੇ
ਅਜ਼ਲਾਂ ਤੋ ਕੁਰਬਾਨ ਹੁੰਦੇ ਰਹੇ ਸ਼ਮਾਂ ਉਤੋ ਪਰਵਾਨੇ
ਇਸ਼ਕ ਚ ਜਾਨਾਂ ਵਾਰਨ ਵਾਲੇ, ਮੁੱਕਦੇ ਨਹੀ ਨਾ ਮੁੱਕਣਗੇ
ਪਾਣੀ ਦੀ ਥਾਂ ਜਿਸਨੂੰ ਪਾਈ ਹੋਵੇ ਰੱਤ ਸ਼ਹੀਦਾਂ ਨੇ
ਉਹ ਅਣਖਾਂ ਦੇ ਬੂਟੇ ਕਦੀ ਵੀ ਸੁੱਕਦੇ ਨਹੀ ਨਾ ਸੁੱਕਣਗੇ
ਤੜਪ ਜਿਹਨਾਂ ਦੇ ਸੀਨੇ ਦੇ ਵਿੱਚ ਲੋਕ ਆਜ਼ਾਦੀ ਵਾਲੀ
ਉਹ ਅਣਖਾਂ ਦੇ ਬੂਟੇ ਕਦੀ ਵੀ ਸੁੱਕਦੇ ਨਹੀ ਨਾ ਸੁੱਕਣਗੇ
ਉਹ ਤਾਂ ਲਾੜੀ ਮੌਤ ਦੇ ਘਰ ਵੀ ਸਿਹਰੇ ਬੰਨ ਕੇ ਢੁੱਕਣਗੇ
ਊਧਮ, ਭਗਤ, ਸਰਾਭੇ ਦੇ ਜੋ ਖਾਬਾਂ ਵਾਲੀ ਅਜ਼ਾਦੀ
ਖਬਰ ਨਹੀ ਸੀ ਉਸ ਵਿੱਚ ਹਾਕਮ, ਸਾਡੀਆ ਇਜ਼ਤਾਂ ਲੁੱਟਣਗੇ
ਸਾਡੇ ਦੇਸ਼ ਦੇ ਹੁਕਮਰਾਨ ਜੋ, ਉਡਵਾਇਰ ਨੇ ਬਣ ਗਏ
ਫਿਰ ਕਿਸੇ ਊਧਮ ਸਿੰਘ ਦੇ ਸਾਹਵੇ, ਮਾਣ ਇਹਨਾਂ ਦੇ ਟੁੱਟਣਗੇ
ਗੁਰੂਆ ਦੀ ਧਰਤੀ ਦੇ ਉੱਤੋ ਜ਼ੁਲਮ ਖਤਮ ਹੋ ਜਾਣਾ
ਕਲਮਾਂ ਵਾਲੇ ਹੱਥ "ਅਮਨ" ਜਦ ਹਥਿਆਰਾਂ ਨੂੰ ਚੁੱਕਣਗੇ
No comments:
Post a Comment