ਜੇਕਰ ਤੁਸੀਂ ਵੀ ਆਪਨੇ ਲੇਖ ਜਾਂ ਕਵਿਤਾਵਾਂ ਸਾਡੀ ਸਾਈਟ ਤੇ ਲਗਾਨਾ ਚਹੁੰਦੇ ਹੋ ਤਾਂ ਸਾਡੇ 98761-75586 ਨੰਬਰ ਤੇ Whatsapp ਕਰੋ.ਤੁਹਾਡਾ ਲੇਖ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ .

Tuesday, April 26, 2011

ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਆਜ਼ਾਦੀ ਆਜ਼ਾਦੀ ਆਜ਼ਾਦੀ

ਆਜ਼ਾਦੀ ਮੇਰੀਆਂ ਗਲੀਆਂ ਦੀ

ਆਜ਼ਾਦੀ ਝੂਲਦੀਆਂ ਕਲੀਆਂ ਦੀ

ਆਜ਼ਾਦੀ ਮੇਰੇ ਪਿੰਡਾਂ ਦੀ

ਆਜ਼ਾਦੀ ਖੂਹ ਦੀਆਂ ਟਿੰਡਾਂ ਦੀ

ਆਜ਼ਾਦੀ ਪਸ਼ੂਆਂ ਢੋਰਾਂ ਦੀ

ਆਜ਼ਾਦੀ ਚਿੜੀਆਂ ਮੋਰਾਂ ਦੀ

ਆਜ਼ਾਦੀ ਮੀਂਹ ਦੀਆਂ ਕਣੀਆਂ ਦੀ

ਆਜ਼ਾਦੀ ਮੇਰੇ ਪਾਣੀਆਂ ਦੀ

ਆਜ਼ਾਦੀ ਮੌਜਾਂ-ਮਸਤੀਆਂ ਦੀ

ਤੇ ਸੱਭੇ ਰੁੱਤ ਬਹਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਹਲ-ਪੰਜਾਲੀਆਂ ਦੀ

ਆਜ਼ਾਦੀ ਫਸਲਾਂ ਹਾਲੀਆਂ ਦੀ

ਆਜ਼ਾਦੀ ਮਸਤ ਹਵਾਵਾਂ ਦੀ

ਆਜ਼ਾਦੀ ਝੀਲਾਂ ਦਰਿਆਵਾਂ ਦੀ

ਆਜ਼ਾਦੀ ਪਹੇਆਂ-ਡੰਡੀਆਂ ਦੀ

ਆਜ਼ਾਦੀ ਸੱਥਾਂ-ਮੰਡੀਆਂ ਦੀ

ਆਜ਼ਾਦੀ ਬੋਲੀ ਪੰਜਾਬੀ ਦੀ

ਤੇ ਇਸਦੀ ਟੋਹਰ ਮਹਤਾਬੀ ਦੀ

ਆਜ਼ਾਦੀ ਬੋਹੜਾਂ -ਪਿੱਪਲਾਂ ਦੀ ਤੇ

ਤਿੱਤਲੀਆਂ ਗੁਲ-ਗੁਲ੍ਜ਼ਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਠੰਡੀਆਂ ਛਾਵਾਂ ਦੀ

ਆਜ਼ਾਦੀ ਰੁਮ੍ਕ੍ਦੀਆਂ ਹਵਾਵਾਂ ਦੀ

ਆਜ਼ਾਦੀ ਝੱਖੜ ਝੁੱਲਦਿਆਂ ਦੀ

ਟਿੰਡਾਂ ਚੋ ਪਾਣੀ ਡੁੱਲਦਿਆਂ ਦੀ

ਆਜ਼ਾਦੀ ਨਾਚਾਂ -ਗੀਤਾਂ ਦੀ

ਆਜ਼ਾਦੀ ਵੈਰ-ਪ੍ਰੀਤਾਂ ਦੀ

ਆਜ਼ਾਦੀ ਮਾਂ ਦੀਆਂ ਲੋਰੀਆਂ ਦੀ

ਦੁੱਧ ਰਿੜਕਣ ਬਾਹਵਾਂ ਗੋਰੀਆਂ ਦੀ

ਆਜ਼ਾਦੀ ਬੇਬੇ -ਬਾਪੂਆਂ ਦੀ

ਸਭੇ ਬਾਲਾਂ-ਬਰ੍ਖੁਰਦਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਵਿਛੜੀਆਂ ਰੂਹਾਂ ਦੀ

ਆਜ਼ਾਦੀ ਉੱਜੜੇ ਖੂਹਾਂ ਦੀ

ਆਜ਼ਾਦੀ ਸੁੰਨੇ ਰਾਹਾਂ ਦੀ

ਤੇ ਸੋਗ ਚ ਨੀਵੀਆਂ ਬਾਹਾਂ ਦੀ

ਆਜ਼ਾਦੀ ਰੋਂਦੀਆਂ ਅੱਖਾਂ ਦੀ

ਆਜ਼ਾਦੀ ਪਥ੍ਰਾਈਆਂ ਦਿੱਖਾਂ ਦੀ

ਆਜ਼ਾਦੀ ਖੁਸ਼ੀਆਂ ਖੁੱਸੀਆਂ ਦੀ

ਉਡੀਕ ਚ ਮਾਵਾਂ ਦੁਖੀਆਂ ਦੀ

ਆਜ਼ਾਦੀ ਉੱਡੇ ਹਾਸਿਆਂ ਦੀ

ਤੇ ਗਮਗੀਨ ਦਿਨ ਤਿਉਹਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਜੋ ਵੀ ਮਰ ਗਏ ਨੇ

ਜਿੰਦ ਦੀ ਕੁਰਬਾਨੀ ਕਰ ਗਏ ਨੇ

ਆਜ਼ਾਦੀ ਜੋ ਘਰ ਤਿਆਗ ਗਏ

ਆਜ਼ਾਦੀ ਜੋ ਵਿਚ ਬੈਰਾਗ ਗਏ

ਆਜ਼ਾਦੀ ਜਿਹਨਾ ਕਸ਼ਟ ਸਹਾਰੇ ਨੇ

ਕੌਮੀ ਕੰਮ ਨੇਪਰੇ ਚਾੜੇ੍ ਨੇ

ਆਜ਼ਾਦੀ ਜੋ ਜੁਲਮਾਂ ਅੱਗੇ ਖੜੇ

ਆਜ਼ਾਦੀ ਜੋ ਕੌਮ ਦੇ ਲਈ ਲੜੇ

ਆਜ਼ਾਦੀ ਪੰਥ ਦੇ ਯੋਧਿਆਂ ਦੀ ਤੇ

ਹੱਕ ਦੇ ਪਹਿਰੇਦਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

>>>ਹਰਪ੍ਰੀਤ ਸਿੰਘ <<<

No comments: