ਜੇਕਰ ਤੁਸੀਂ ਵੀ ਆਪਨੇ ਲੇਖ ਜਾਂ ਕਵਿਤਾਵਾਂ ਸਾਡੀ ਸਾਈਟ ਤੇ ਲਗਾਨਾ ਚਹੁੰਦੇ ਹੋ ਤਾਂ ਸਾਡੇ 98761-75586 ਨੰਬਰ ਤੇ Whatsapp ਕਰੋ.ਤੁਹਾਡਾ ਲੇਖ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ .

Wednesday, June 15, 2011

ਜੂਨ ਤੇ ਨਵੰਬਰ 1984

ਆਉਂਦਾ ਜਦ ਜੂਨ ਮਹੀਨਾ ਏ,
ਧੁੱਖਦਾ ਤਦ ਅੰਦਰੋਂ ਸ਼ੀਨਾ ਏ
ਹੋਏ ਜਦੋਂ ਆਪਣੇ ਦੇਸ਼ ਪਰਾਏ ਸੀ,
ਜਦ ਆਪਣਿਆਂ ਹੀ ਲਾਂਬੂ ਲਾਏ ਸੀ,
...
ਇਸ ਵੱਡੇ ਕਹਾਉਂਦੇ ਲੋਕਤੰਤਰ ਦੇ ਅੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਜਿਥੋਂ ਸੱਚ ਸਾਂਤੀ ਦਾ ਸੰਦੇਸ਼ ਮਿਲੇ,
ਹਰ ਇੱਕ ਖੁੱਲਾ ਦਰ ਹਮੇਸ਼ ਮਿਲੇ,
ਜਥੇ ਚਾਰੇ ਵਰਨਾ ਦੇ ਲੋਕ ਨਿਵਾਜੇ ਨੇ,
ਉਥੇ ਚੌਂਹ ਕੂੰਟਾਂ ਲਈ ਚਾਰ ਦਰਵਾਜੇ ਨੇ,
ਇਸ ਰੱਬ ਦੇ ਘਰ ਨੂੰ ਇਹ ਦੁਨੀਆਂ ਕਹੇ ਹਰਿਮੰਦਰ
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਜਦੋਂ ਏਸ ਰੱਬੀ ਦਰਬਾਰ ਉਤੇ,
ਆਪਣੇ ਦੇਸ਼ ਦੀ ਫੌਜ ਨੇ ਬੰਬ ਸੁੱਟੇ,
ਦਾਗੇ ਟੈਕਾਂ ਤੇ ਤੋਪਾਂ ਦੇ ਗੋਲੇ ਸਨ,
ਹਾਕਮ ਅੰਦਰੋਂ ਕਪਟੀ ਉਤੋਂ ਭੋਲੇ ਸਨ,
ਹਜ਼ਾਰਾਂ ਹੀ ਬੇਦੋਸੇ ਭੁੰਨ ਦਿੱਤੇ ਸੀ ਅੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਸੀ ਫੌਜਾਂ ਆਪਣੇ ਹੀ ਦੇਸ਼ ਦੀਆਂ,
ਨਾ ਗੋਲੀ ਮਾਰਨ ਲੱਗੀਆਂ ਦੇਖ ਦੀਆਂ,
ਦੱਸਾਂ ਕੀ ਕਹਿਰ ਜੋ ਉਥੇ ਕਰਿਆ ਸੀ,
ਸਰੋਵਰ ਨਾਲ ਲਹੂ ਦੇ ਭਰਿਆ ਸੀ,
ਸਨ ਲਾਸ਼ਾਂ ਹੀ ਲਾਸ਼ਾਂ ਪ੍ਰਰਕਰਮਾਂ ਦੇ ਅੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।

ਨਵੰਬਰ ਚੌਰਾਸੀ 'ਚ ਕਹਿਰ ਜੋ ਹੋਇਆ ਸੀ,
ਦੇਖਕੇ ਧਰਤੀ ਕੰਬੀ ਤੇ ਅੰਬਰ ਰੋਇਆ ਸੀ,
ਰਾਜਧਾਨੀ ਵਿੱਚ ਹੀ ਇਹ ਕਹਿਰ ਗੁਜਾਰੇ ਸੀ,
ਦਿੱਲੀ ਦੀਆਂ ਸੜਕਾਂ 'ਤੇ ਕੇਸਾਂਧਾਰੀ ਸਾੜੇ ਸੀ,
ਮਾਰਨ ਵਾਲਿਆਂ ਨੇ ਨਾ ਸਿੰਘ ਦੇਖਿਆ ਨਾ ਚੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।

ਕਾਤਲ ਉਹਨਾਂ ਬੇਕਸੂਰ ਭੈਣ ਭਰਾਵਾਂ ਦੇ,
ਨਾ ਕਦੇ ਵੀ ਹੱਕਦਾਰ ਬਣੇ ਸਜ਼ਾਵਾਂ ਦੇ,
ਸਗੋਂ ਉਹਨਾਂ ਹਿੱਕ 'ਤੇ ਕੁਰਸੀ ਡਾਹੀ ਏ,
ਉਹਨਾਂ ਦੀ ਬਣੀ ਤਰੱਕੀ ਸਾਡੀ ਤਬਾਹੀ ਏ,
ਸੰਧੂ ਅਜੇ ਰਚਾਉਂਦੇ ਨੇ ਜਮਹੂਰੀਅਤ ਵਾਲਾ ਅਡੰਬਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।

ਜਗਸੀਰ ਸਿੰਘ ਸੰਧੂ, 98764-16009

No comments: