ਅਹਿੰਸਾ ਦੇ ਕੰਨਾ ਵਿਚ ਸੀਸਾ ਭਰ ਦਿੱਤਾ ਗਿਆ ਏ
ਏਸ ਲਈ ਉਹਨੂੰ ਬੰਬਾਂ ਦੇ ਧਮਾਕੇ ਨਹੀਂ ਸੁਣੇ !
ਅਹਿੰਸਾ ਦੀਆਂ ਅੱਖਾਂ ਕੱਢ ਦਿੱਤੀਆਂ ਗਈਆ ਨੇ
ਏਸ ਲਈ ਉਹਨੇ ਦੰਗਿਆਂ ਵਿਚ ਲੋਂਕੀ ਕਤਲ ਹੁੰਦੇ ਨਹੀ ਵੇਖੇ
ਅਹਿੰਸਾ ਦੀ ਜਬਾਨ ਵੱਢ ਦਿੱਤੀ ਗਈ ਏ
ਏਸ ਲਈ ਉਹ ਕਿਸੇ ਪਵਿੱਤਰ ਥਾਂ ਦੀ ਬੇਹੁਰਮਤੀ 'ਤੇ ਇਕ ਅੱਖਰ ਨਹੀ ਬੋਲ ਸਕੀ
ਅਹਿੰਸਾ ਦੇ ਹੱਥ ਵੰਢ ਦਿੱਤੇ ਗਏ ਨੇ
ਏਸ ਲਈ ਉਹ ਕਿਸੇ ਮਜਲੂਮ ਦੇ ਸਿਰ 'ਤੇ ਆਪਣਾ ਹੱਥ ਨਹੀਂ ਰੱਖ ਰਹੀ
ਅਹਿੰਸਾ ਦੀਆਂ ਲੱਤਾਂ ਭੰਨ ਦਿੱਤੀਆਂ ਗਈਆ ਨੇ
ਏਸ ਲਈ ਉਹ 'ਰਾਸ਼ਟਰਪੱਤੀ ਭਵਨ' ਤੋੰ ਬਾਹਰ ਨਿਕਲਣ ਜੋਗੀ ਨਹੀਂ ਰਹੀ
ਅਹਿੰਸਾ ਦੀ ਚਿਤਾ ਬਾਲੀ ਜਾ ਰਹੀ ਏ
ਕਸ਼ਮੀਰ ਦੇ ਚਿਨਾਰਾਂ ਦੀਆਂ ਲੱਕੜੀਆਂ ਨਾਲ
ਤੇ ਮਹਾਤਮਾ ਜੀ ਨੂੰ ਦਸੋ
ਮੇਰੇ ਹੱਥਾਂ ਵਿਚ
ਉਹਨਾਂ ਦੀ ਸਮਾਧੀ ਉੱਤੇ ਪਾਏ ਜਾਣ ਲਈ
ਲਿਆਂਦੇ ਹੋਏ ਫੁੱਲ
ਕੁਮਲਾਂਦੇ ਜਾ ਰਹੇ ਨੇ
ਸੁੱਕਦੇ ਜਾ ਰਹੇ ਨੇ
(ਅਤੀਕ- ਉਰ- ਰਹਿਮਾਨ)
No comments:
Post a Comment