ਲਿਖਿਆ ਸਰਦਾਰ ਦਰਾਂ ਤੇ,ਪਗੜੀ ਨਾ ਕੇਸ ਸਿਰਾਂ ਤੇ
ਕਾਹਦੀ ਪਰੀ ਬਿਨਾ ਪਰ੍ਰਾਂ ਦੇ,ਰੱਬ ਨੀ ਇਤਬਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ ਤੈਨੂ ਦਸਤਾਰ ਬਿਨਾਂ...?
ਚਾਹੁਨਾ ਸਰਦਾਰ ਕਹੋਣਾ ,ਪਾਉਣਾ ਕੁਝ ਪਊ ਗੁਆਓਣਾ
ਮੰਨਲੈ ਪਹਿਰਾਵਾ ਪਾਓਣਾ ,ਜੰਗ ਨੀ ਹਥਿਆਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ ਤੈਨੂ ਦਸਤਾਰ ਬਿਨਾਂ...?
ਹੁੰਦੀ ਜੇ ਰਹੀ ਇਸ ਤਰਾ ,ਸਿਖੀ ਰਹੂ ਕਾਇਮ ਕਿਸ ਤਰਾ
ਫਿਰਦੇ ਹੁਣ ਲੋਕ ਜਿਸ ਤਰਾ,ਅਸਲੀ ਕਿਰਦਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ ਤੈਨੂ ਦਸਤਾਰ ਬਿਨਾਂ...?
ਨਸ਼ਿਆ ਦਾ ਤਿਆਗ ਕਰਨ ਲਈ,ਕਹਿ ਗਏ ਗੁਰੂ ਬਾਣੀ ਪੜਨ ਲਈ
ਫਿਰਦੇ ਭਵ-ਜਲ ਤਰਨ ਲਈ ,ਪਰ-ਉਪ-ਕਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?
ਸਿਖੀ ਦਾ ਪਾਕੇ ਬਾਣਾ , ਚੰਗਾ ਨਹੀ ਠੇਕੇ ਜਾਣਾ
ਪਰਾਇਆ ਹਕ ਛਡਦੇ ਖਾਣਾ, ਬਚਜਾ ਹੰਕਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?
ਕਰਿਆ ਕਰ ਕਿਰਤ ਕਮਾਈ , ਦਸਾਂ ਨੋਹਾਂ ਦੀ ਭਾਈ
ਹੋਣਾ ਕੋਈ ਨਹੀ ਸਹਾਈ, ਸਚੇ ਕਰਤਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?
ਤਕੜੇ ਦਾ ਪਾਣੀ ਭਰਨਾ,ਮਾੜੇ ਨਾਲ ਧੱਕਾ ਕਰਨਾ
ਸਿੰਘਾ ਦਾ ਕਮ ਨਹੀ ਡਰਨਾ, ਤੂੰਬਾ ਕੀ ਤਾਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?
ਹੋਵੇਗਾ ਔਖਾ ਬਾਹਲਾ,ਕਰਕੇ ਧੰਨ ਕੱਠਾ ਕਾਲਾ
ਕੇਹੜਾ ਹਰੀ ਬਰਨ ਸੁਖਾਲਾ, ਬਾਣੀ ਦੇ ਪਿਆਰ ਬਿਨਾ
ਬਈ ਕਿਹੜਾ ਸਰਦਾਰ ਕਹੂਗਾ, ਤੈਨੂ ਦਸਤਾਰ ਬਿਨਾਂ...?
ਸੋਚ : ਹਰੀ ਸਿੰਘ ਬਰਨ
ਕਲਮ ; ਰਣਵੀਰ ਸਿੰਘ ਬਰਨ
+91 9872899505
No comments:
Post a Comment