ਮਾਛੀਵਾੜੇ ਜੰਗਲਾਂ ‘ਚ ਸੁੱਤੇ ਮੇਰੇ ਮਾਹੀ ਨੂੰ, ਝੱਲ ਮਾਰ ਠੰਡੀਏ ਹਵਾਏ।
ਚਰਨਾਂ ਨੂੰ ਛੂਹ ਕੇ ਉਹਦੇ ਪਾਕ ਹੋ ਜਾਏ, ਸਾਰੀ ਫਿਜ਼ਾ ਨੂੰ ਤੂੰ ਫਿਰ ਮਹਿਕਾਏ॥
ਰਿਹਾ ਨੀਲਾ ਘੋੜਾ ਨਾ ਤੇ ਬਾਜ਼ ਵੀ ਹੈ ਖੋਹ ਗਿਆ,
ਰੇਸ਼ਮ ਦਾ ਜਾਮਾ ਸਾਰਾ ਲੀਰੋ ਲੀਰ ਹੋ ਗਿਆ,
ਪੈਰੀਂ ਪਏ ਛਾਲਿਆਂ ‘ਚੋਂ ਸਿਮਕੇ ਲਹੂ ਸਾਰਾ,
ਧਰਤੀ ‘ਤੇ ਪਿਆ ਖਿੰਡੀ ਜਾਏ…
ਭੁੱਲੂ ਇਤਿਹਾਸ ਵੀ ਨਾ ਔਖੀ ਘੜੀ ਵਰਤੀ ਨੂੰ,
ਲੱਗ ਗਏ ਨੇ ਭਾਗ ਅੱਜ ਮਾਲਵੇ ਦੀ ਧਰਤੀ ਨੂੰ,
ਕਣ-ਕਣ ਮਿੱਟੀ ਦਾ ਵੀ ਕਰੇ ਸ਼ੁਕਰਾਨਾ,
ਜਿੱਥੇ ਪਾਤਸ਼ਾਹ ਸ਼ਰੀਰ ਛੂਹਾਏ…
ਯਾਰੜੇ ਦਾ ਸੱਥਰ ਸਿਰਹਾਣਾ ਲਾਇਆ ਢੀਮ ਦਾ
ਕਰਾਂ ਕੀ ਬਿਆਨ ਮੈਂ ਸਖਸ਼ੀਅਤ ਅਜ਼ੀਮ ਦਾ
ਸਿੱਧੂ ਬਲਰਾਜ ਅੱਜ ਯੂ. ਕੇ. ਵਿਚ ਬੈਠਾ,
ਤੇਰੀ ਸਿਫਤਾਂ ਦੇ ਗੀਤ ਬਣਾਏ
No comments:
Post a Comment