ਜੇਕਰ ਤੁਸੀਂ ਵੀ ਆਪਨੇ ਲੇਖ ਜਾਂ ਕਵਿਤਾਵਾਂ ਸਾਡੀ ਸਾਈਟ ਤੇ ਲਗਾਨਾ ਚਹੁੰਦੇ ਹੋ ਤਾਂ ਸਾਡੇ 98761-75586 ਨੰਬਰ ਤੇ Whatsapp ਕਰੋ.ਤੁਹਾਡਾ ਲੇਖ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ .

Tuesday, April 26, 2011

ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਆਜ਼ਾਦੀ ਆਜ਼ਾਦੀ ਆਜ਼ਾਦੀ

ਆਜ਼ਾਦੀ ਮੇਰੀਆਂ ਗਲੀਆਂ ਦੀ

ਆਜ਼ਾਦੀ ਝੂਲਦੀਆਂ ਕਲੀਆਂ ਦੀ

ਆਜ਼ਾਦੀ ਮੇਰੇ ਪਿੰਡਾਂ ਦੀ

ਆਜ਼ਾਦੀ ਖੂਹ ਦੀਆਂ ਟਿੰਡਾਂ ਦੀ

ਆਜ਼ਾਦੀ ਪਸ਼ੂਆਂ ਢੋਰਾਂ ਦੀ

ਆਜ਼ਾਦੀ ਚਿੜੀਆਂ ਮੋਰਾਂ ਦੀ

ਆਜ਼ਾਦੀ ਮੀਂਹ ਦੀਆਂ ਕਣੀਆਂ ਦੀ

ਆਜ਼ਾਦੀ ਮੇਰੇ ਪਾਣੀਆਂ ਦੀ

ਆਜ਼ਾਦੀ ਮੌਜਾਂ-ਮਸਤੀਆਂ ਦੀ

ਤੇ ਸੱਭੇ ਰੁੱਤ ਬਹਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਹਲ-ਪੰਜਾਲੀਆਂ ਦੀ

ਆਜ਼ਾਦੀ ਫਸਲਾਂ ਹਾਲੀਆਂ ਦੀ

ਆਜ਼ਾਦੀ ਮਸਤ ਹਵਾਵਾਂ ਦੀ

ਆਜ਼ਾਦੀ ਝੀਲਾਂ ਦਰਿਆਵਾਂ ਦੀ

ਆਜ਼ਾਦੀ ਪਹੇਆਂ-ਡੰਡੀਆਂ ਦੀ

ਆਜ਼ਾਦੀ ਸੱਥਾਂ-ਮੰਡੀਆਂ ਦੀ

ਆਜ਼ਾਦੀ ਬੋਲੀ ਪੰਜਾਬੀ ਦੀ

ਤੇ ਇਸਦੀ ਟੋਹਰ ਮਹਤਾਬੀ ਦੀ

ਆਜ਼ਾਦੀ ਬੋਹੜਾਂ -ਪਿੱਪਲਾਂ ਦੀ ਤੇ

ਤਿੱਤਲੀਆਂ ਗੁਲ-ਗੁਲ੍ਜ਼ਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਠੰਡੀਆਂ ਛਾਵਾਂ ਦੀ

ਆਜ਼ਾਦੀ ਰੁਮ੍ਕ੍ਦੀਆਂ ਹਵਾਵਾਂ ਦੀ

ਆਜ਼ਾਦੀ ਝੱਖੜ ਝੁੱਲਦਿਆਂ ਦੀ

ਟਿੰਡਾਂ ਚੋ ਪਾਣੀ ਡੁੱਲਦਿਆਂ ਦੀ

ਆਜ਼ਾਦੀ ਨਾਚਾਂ -ਗੀਤਾਂ ਦੀ

ਆਜ਼ਾਦੀ ਵੈਰ-ਪ੍ਰੀਤਾਂ ਦੀ

ਆਜ਼ਾਦੀ ਮਾਂ ਦੀਆਂ ਲੋਰੀਆਂ ਦੀ

ਦੁੱਧ ਰਿੜਕਣ ਬਾਹਵਾਂ ਗੋਰੀਆਂ ਦੀ

ਆਜ਼ਾਦੀ ਬੇਬੇ -ਬਾਪੂਆਂ ਦੀ

ਸਭੇ ਬਾਲਾਂ-ਬਰ੍ਖੁਰਦਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਵਿਛੜੀਆਂ ਰੂਹਾਂ ਦੀ

ਆਜ਼ਾਦੀ ਉੱਜੜੇ ਖੂਹਾਂ ਦੀ

ਆਜ਼ਾਦੀ ਸੁੰਨੇ ਰਾਹਾਂ ਦੀ

ਤੇ ਸੋਗ ਚ ਨੀਵੀਆਂ ਬਾਹਾਂ ਦੀ

ਆਜ਼ਾਦੀ ਰੋਂਦੀਆਂ ਅੱਖਾਂ ਦੀ

ਆਜ਼ਾਦੀ ਪਥ੍ਰਾਈਆਂ ਦਿੱਖਾਂ ਦੀ

ਆਜ਼ਾਦੀ ਖੁਸ਼ੀਆਂ ਖੁੱਸੀਆਂ ਦੀ

ਉਡੀਕ ਚ ਮਾਵਾਂ ਦੁਖੀਆਂ ਦੀ

ਆਜ਼ਾਦੀ ਉੱਡੇ ਹਾਸਿਆਂ ਦੀ

ਤੇ ਗਮਗੀਨ ਦਿਨ ਤਿਉਹਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

ਆਜ਼ਾਦੀ ਜੋ ਵੀ ਮਰ ਗਏ ਨੇ

ਜਿੰਦ ਦੀ ਕੁਰਬਾਨੀ ਕਰ ਗਏ ਨੇ

ਆਜ਼ਾਦੀ ਜੋ ਘਰ ਤਿਆਗ ਗਏ

ਆਜ਼ਾਦੀ ਜੋ ਵਿਚ ਬੈਰਾਗ ਗਏ

ਆਜ਼ਾਦੀ ਜਿਹਨਾ ਕਸ਼ਟ ਸਹਾਰੇ ਨੇ

ਕੌਮੀ ਕੰਮ ਨੇਪਰੇ ਚਾੜੇ੍ ਨੇ

ਆਜ਼ਾਦੀ ਜੋ ਜੁਲਮਾਂ ਅੱਗੇ ਖੜੇ

ਆਜ਼ਾਦੀ ਜੋ ਕੌਮ ਦੇ ਲਈ ਲੜੇ

ਆਜ਼ਾਦੀ ਪੰਥ ਦੇ ਯੋਧਿਆਂ ਦੀ ਤੇ

ਹੱਕ ਦੇ ਪਹਿਰੇਦਾਰਾਂ ਦੀ

ਮੈਂ ਅੱਜ ਮੰਗਾਂ ਮੈਂ ਕਲ ਮੰਗਾਂ.....ਆਜ਼ਾਦੀ ਸਿੰਘ ਸਰਦਾਰਾਂ ਦੀ

>>>ਹਰਪ੍ਰੀਤ ਸਿੰਘ <<<

ਮਹਾਤਮਾ ਜੀ ਨੂੰ ਦੱਸੋ

ਅਹਿੰਸਾ ਦੇ ਕੰਨਾ ਵਿਚ ਸੀਸਾ ਭਰ ਦਿੱਤਾ ਗਿਆ ਏ

ਏਸ ਲਈ ਉਹਨੂੰ ਬੰਬਾਂ ਦੇ ਧਮਾਕੇ ਨਹੀਂ ਸੁਣੇ !

ਅਹਿੰਸਾ ਦੀਆਂ ਅੱਖਾਂ ਕੱਢ ਦਿੱਤੀਆਂ ਗਈਆ ਨੇ

ਏਸ ਲਈ ਉਹਨੇ ਦੰਗਿਆਂ ਵਿਚ ਲੋਂਕੀ ਕਤਲ ਹੁੰਦੇ ਨਹੀ ਵੇਖੇ

ਅਹਿੰਸਾ ਦੀ ਜਬਾਨ ਵੱਢ ਦਿੱਤੀ ਗਈ ਏ

ਏਸ ਲਈ ਉਹ ਕਿਸੇ ਪਵਿੱਤਰ ਥਾਂ ਦੀ ਬੇਹੁਰਮਤੀ 'ਤੇ ਇਕ ਅੱਖਰ ਨਹੀ ਬੋਲ ਸਕੀ

ਅਹਿੰਸਾ ਦੇ ਹੱਥ ਵੰਢ ਦਿੱਤੇ ਗਏ ਨੇ

ਏਸ ਲਈ ਉਹ ਕਿਸੇ ਮਜਲੂਮ ਦੇ ਸਿਰ 'ਤੇ ਆਪਣਾ ਹੱਥ ਨਹੀਂ ਰੱਖ ਰਹੀ

ਅਹਿੰਸਾ ਦੀਆਂ ਲੱਤਾਂ ਭੰਨ ਦਿੱਤੀਆਂ ਗਈਆ ਨੇ

ਏਸ ਲਈ ਉਹ 'ਰਾਸ਼ਟਰਪੱਤੀ ਭਵਨ' ਤੋੰ ਬਾਹਰ ਨਿਕਲਣ ਜੋਗੀ ਨਹੀਂ ਰਹੀ

ਅਹਿੰਸਾ ਦੀ ਚਿਤਾ ਬਾਲੀ ਜਾ ਰਹੀ ਏ

ਕਸ਼ਮੀਰ ਦੇ ਚਿਨਾਰਾਂ ਦੀਆਂ ਲੱਕੜੀਆਂ ਨਾਲ

ਤੇ ਮਹਾਤਮਾ ਜੀ ਨੂੰ ਦਸੋ

ਮੇਰੇ ਹੱਥਾਂ ਵਿਚ

ਉਹਨਾਂ ਦੀ ਸਮਾਧੀ ਉੱਤੇ ਪਾਏ ਜਾਣ ਲਈ

ਲਿਆਂਦੇ ਹੋਏ ਫੁੱਲ

ਕੁਮਲਾਂਦੇ ਜਾ ਰਹੇ ਨੇ

ਸੁੱਕਦੇ ਜਾ ਰਹੇ ਨੇ

(ਅਤੀਕ- ਉਰ- ਰਹਿਮਾਨ)

ਨਸ਼ੇ

ਸਰਕਾਰ ਕਾਂਗਰਸ ਹੋਵੇ ਭਾਵੇਂ ਅਕਾਲੀ,
ਨਸ਼ੇ ਰੂਪੀ ਬਾਗ਼ ਦੇ ਨੇ ਇਹ ਮਾਲੀ|

ਸ਼ਰਾਬ ਨਾਮੀ ਫ਼ਸਲ ਹੋਈ ਏ ਪੰਜਾਬ 'ਚ ਬਾਹਲੀ,
ਠੇਕਾ ਮਿਲ ਜੂ ਹਰ ਗਲੀ-ਮੁਹੱਲੇ ਨਾਲ ਬੜੀ ਆਸਾਨੀ|
...
ਡੇਰਾਵਾਦ ਨੂੰ ਪ੍ਰਫੱਲਤ ਕਰਨ 'ਚ ਵੀ ਨਹੀ ਕੋਈ ,
ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਸਾਨੀ|

ਕਹੇ 'ਦਵਿੰਦਰ ਬਰਵਾਲੀ' ਵਾਲਾ ਰੋਕੋ ਨਸ਼ੇ,ਬਚਾਉ ਜਵਾਨੀ,
ਸਰਕਾਰ ਜੀ!ਕਰ ਦਿਉ ਹੁਣ ਤਾਂ ਕੁਝ ਮਿਹਰਵਾਨੀ|

===ਦਵਿੰਦਰ ਸਿੰਘ, ਬਰਵਾਲੀ ਕਲਾਂ, ਫ਼ਤਿਹਗੜ੍ਹ ਸਾਹਿਬ ===

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ

ਅਸੀਂ ਜਾਣ ਦੇ ਹਾਂ ਇਸ ਦੁਨਿਆ ਨੂ ਇੱਕ ਤੂ ਹੀ ਰਿਹਾ ਚਲਾ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ਤੈਨੂ ਛਡਿਆ ਦਿਲੋ ਭੁਲਾ ਰੱਬਾ

ਧਰਤੀ ਦੇ ਚਪੇ ਚਪੇ ਤੇ ਖੰਡੀ ਬ੍ਰਹਮੰਡੀ ਰਾਜ਼ ਤੇਰਾ

ਤੇਰੇ ਹੁਕਮ ਤੇ ਦੁਨਿਆ ਵਸਦੀ ਹੈ ਸਾਹ ਇੱਕ ਇੱਕ ਹੈ ਮੋਹਤਾਜ ਤੇਰਾ

ਕਾਇਨਾਤ ਦਾ ਮਾਲਕ ਤੂ ਇਕੋ ਉਂਜ ਰਖੇ ਤੇਰੇ ਨਾਮ ਬੜੇ

ਤੂ ਪਾਕ ਹੈ ਆਦ ਜੁਗਾਦੋ ਹੀ ਤੇਰੇ ਬੰਦਿਆ ਤੇ ਇਲ੍ਜ਼ਾਮ ਬੜੇ

ਤੇਰੇ ਤਕ ਇੱਕੋ ਜਾਂਦਾ ਹੈ ਅਸੀਂ ਕਈ ਬਣਾ ਲਏ ਰਾਹ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

ਸਾਨੂ ਸਾਰਾ ਕੁਝ ਹੀ ਮਿਲ ਜਾਵੇ ਅਸੀਂ ਫੜੇ ਹੋਏ ਹਾ ਗਰਜਾ ਨੇ

ਹਓਮੇ ਇਹਸਾਨ ਫਾਰਾਹ੍ਮੋਸ਼ੀ ਸਾਨੂ ਕਈ ਤਰਹ ਦਿਆ ਮਰਜ਼ਾ ਨੇ

ਜੋ ਚੰਗਾ ਕੀਤਾ ਮੈ ਕਿੱਤਾ ਜੋ ਮਾੜਾ ਹੋਂਦਾ ਰੱਬ ਕਰਦਾ

ਕਰੇ ਕਾਣੀ ਵੰਡ ਹਮੇਸ਼ਾ ਹੀ ਮੇਰੇ ਨਾਲ ਸਾਰਾ ਰਬ ਕਰਦਾ

ਓਏ ਸਾਨੂ ਮੰਗ੍ਤਇਆ ਨੂ ਸਬਰ ਨਹੀ ਨਹੀ ਰਹੰਦੇ ਵਿਚ ਰਜ਼ਾ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

ਸਾਡੇ ਚੇਹਰੇ ਨੇ ਇਨਸਾਨਾ ਦੇ ਇਨਸਾਨਾ ਵਾਲੀ ਬਾਤ ਨਹੀ

ਇਕ ਪੈਸਾ ਚੋਧਰ ਯਾਦ ਹੈ ਬਸ ਚੇਤੇ ਆਪਣੀ ਔਕਾਤ ਨਹੀ

ਕਚਿਆ ਮਹਬੂਬਾ ਵਾਂਗ ਗੁਰ ਭੁਲ ਬੇਵਫਾ ਬਣ ਬੈਠੇ ਹਾ

ਨਾ ਤੇਰਾ ਕਿਸਨੇ ਲੈਣਾ ਹੈ ਅਸੀਂ ਆਪ ਖੁਦਾ ਬਣ ਬੈਠੇ ਹਾ

ਨੇਕੀ ਤਾ ਭੁਲ ਕੇ ਹੋ ਜਾਵੇ ਕੋਈ ਚਡਦੇ ਨਈ ਗੁਨਾਹ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

ਮੰਨ ਦਿਆ ਤੈਨੂ ਮਤਲਬ ਲਈ ਕਈ ਤਰਹ ਦਾ ਭੇਖ ਬਨਾਉਦੇ ਹਾ

ਤੇਰੀ ਓਟ ਚ ਅਸੀਂ ਅਪਣਿਆ ਹਟੀਆ ਪਏ ਚਲਾਉਂਦੇ ਹਾ

ਤੇਰੇ ਨਾ ਤੇ ਲੋਕਾਂ ਨੂ ਅਸੀਂ ਆਪਣੇ ਪਿਛੇ ਲਾ ਛਡਿਆ

ਲੋਕਾਂ ਦੇ ਪੈਸੇ ਨਾਲ ਅਸੀਂ ਇਮਾਨ ਵੀ ਆਪਣਾ ਖਾ ਛਡਿਆ

ਓਏ ਤੂ ਓਹਲੇ ਕਰਕੇ ਬਚਿਆ ਨਹੀ ਵੇਚ ਕੇ ਜਾਂਦੇ ਖਾ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

ਨਹੀ ਇਛਾ ਤੈਨੂ ਪਾਉਣੇ ਦੀ ਬਸ ਤਲਬਗਾਰ ਹਾ ਕੁਰਸੀ ਦੇ

ਅਸੀਂ ਉਪਰੋ ਉਪਰੋ ਤੇਰੇ ਹਾ ਪਰ ਵਿਚੋ ਯਾਰ ਹਾ ਕੁਰਸੀ ਦੇ

ਇਜ਼ਤ ਭਾਵੇ ਰਹੇ ਨਾ ਕੋਈ ਕੁਰਸੀ ਸਾਡੀ ਰਹ ਜਾਵੇ

ਕੁਰਸੀ ਸਨੇ ਕਿੱਤੇ ਜੇ ਰੱਬਾ ਸਾਡੀ ਨਜਰੀ ਪੈ ਜਾਵੇ

ਓਏ ਮਿੰਟ ਚ ਤੈਨੂ ਲਾਹ ਕੇ ਦੇਇਏ ਆਪਣਾ ਕੋਈ ਬਿਠਾ ਰੱਬਾ

ਖੁਦ ਬਣੇ ਪਵਿਤਰ ਹੋਰਾ ਨੂ ਦੋਰੋ ਦੁਰਕਾਰਨ ਲਗ ਪਏ ਹਾ

ਦਰ ਭੁਲ ਕੇ ਤੇਰਾ ਤੈਨੂ ਵੀ ਹੋਛੇ ਵੰਗਾਰਨ ਲਗ ਪੈ ਹਾ

ਰੱਬਾ ਅਜ ਤੇਰੇ ਹੰਕਾਰਿਆ ਨੂ ਤਾਹੀਓ ਹਾਰਾ ਪੈ ਰਹਿਆ

ਓਏ ਤੇਰੇ ਸਚੇ ਦਰ ਤੋ ਟੁਟਿਆ ਨੂ ਹਰ ਪਾਸਿਓ ਮਾਰਾ ਪੈ ਰਹਿਆ

ਤੇਰਾ ਦੋਸ਼ ਨਹੀ ਹੈ ਇਹ ਅਪਣਿਆ ਕੀਤਿਆ ਰਹੇ ਨੇ ਪਾ ਰੱਬਾ

ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾ ..............................

Sunday, April 24, 2011

Sikh Yodhe

ਅਸੀਂ ਮਰੇ ਸਾਂ ਝੂਠੇ ਮੁਕਾਬਲਿਆਂ ਵਿਚ,

ਜ਼ੇਲ੍ਹਾਂ ਵਿਚ ਵੀ ਬਾਣੀ ਦਾ ਜਾਪ ਕੀਤਾ,

ਪਰ ਅਸੀਂ ਪੰਥ ਵਿਚ ਗੰਗੂ ਨੀ ਰਹਿਣ ਦਿੱਤੇ,

ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ

ਹੋਂਦ ਚਿਲੜ....

ਹੋਂਦ ਚਿਲੜ....
ਓਏ ਸਿੱਖਾ
ਓਏ ਕਮਲਿਆ
ਜਿੰਦਾ ਤਾਂ ਤੈਨੂੰ ਕਿਸੇ ਨੇ ਵੀ ਨੀ ਛੱਡਣਾ ਏ,
...ਉਧਰ ਪਾਕਿਸਤਾਨੀਆ ਨੇ ਮਾਰਨਾ ਸੀ
ਇਧਰ ਹਿੰਦੁਸਤਾਨੀਆ ਨੇ ਵੱਡਣਾ ਏ,
ਇੱਕ ਨੇ ਹਿੱਕ 'ਚ ਖੰਜਰ ਖੋਬ੍ਣਾ ਸੀ
ਦੂਜੇ ਨੇ ਢਿੱਡ 'ਚ ਤ੍ਰਿਸ਼ੂਲ ਗੱਡਣਾ ਏ ,
ਫਿਰ ਵੀ ਤੂੰ
ਨਾ ਕੁਸਕਿਆ ਕਰ, ਨਾ ਖੰਘਿਆ ਕਰ,
ਬਾਣੀ ਪੜਿਆ ਕਰ
ਸਰਬੱਤ ਦਾ ਭਲਾ ਮੰਗਿਆ ਕਰ,
ਸ੍ਰੀ ਸਾਹਿਬ ਨੂੰ ਤਾਂ ਬਸ
ਭੋਗ ਲਵਾਉਣ ਵੇਲੇ ਈ ਕੱਡਣਾ ਏ,
ਪਰ, ਮੇਰੀ ਗੱਲ ਯਾਦ ਰੱਖੀ
ਜਿੰਦਾ ਤਾਂ ਤੈਨੂੰ
ਕਿਸੇ ਨੇ ਵੀ ਨੀ ਛੱਡਣਾ ਏ,

Jagtar Singh Hawara

ਉਹ ਭੁਲੇਖੇ ਵਿਚ ਨੇ ਬਾਈ,
ਜਿਹੜੇ ਸੋਚਦੇ ਨੇ ਕਿ
ਬੁੜੈਲ ਜ਼੍ਹੇਲ ਦੇ ਗੇਟ ‘ਤੇ ਕੰਬਲ ਤਾਣ ਕੇ,
ਤੈਨੂੰ ਸਾਥੋਂ ਲਕੋ ਲੈਣਗੇ।
ਉਹ ਨਹੀਂ ਜਾਣਦੇ,
...ਤੂੰ ਤਾਂ ਸਾਡੇ ਦਿਲਾਂ ‘ਚ ਵਸਦੈਂ।
ਅਸਲ ਵਿਚ ਉਹ ਡਰਦੇ ਨੇ ਬਾਈ,
ਕਿ ਕਿਤੇ ਮੌਤ ਮੂਹਰੇ ਹਿੱਕਾਂ ਤਾਣ ਕੇ ਖੜ੍ਹੇ,
ਦਸ਼ਮੇਸ਼ ਦੇ ਦੁਲਾਰਿਆਂ ਦੀ ਮੁਸਕੁਰਾਹਟ,
ਦੁਨੀਆਂ ਮੂਹਰੇ ਨਾ ਆ ਜਾਵੇ।
ਕਿਉਕਿ,
ਉਹਨਾਂ ਨੇ ਤਾਂ,
ਸਜਾ ਮਿਲਣ ਵਾਲੇ ਮੁਜ਼ਰਮਾਂ ਨੂੰ ਰੋਂਦੇ ਹੀ ਵੇਖਿਐ,
ਤੇ ਤੁਸੀਂ ਜੈਕਾਰੇ ਛੱਡਦੇ,
ਉਹਨਾਂ ਤੋਂ ਜ਼ਰੇ ਨਹੀਂ ਜਾਂਦੇ।
ਤੁਹਾਨੂੰ ਫਾਂਸੀ ਦੀ ਸਜਾ ਸੁਣਾ ਕੇ ਵੀ,
ਅਦਾਲਤ ਨੂੰ ਆਪਣਾ ਆਪ ਹਾਰਦਾ ਦਿਸਦੈ,
ਤੇ ਤੁਸੀ ਜੇਤੂ ਲੱਗਦੇ ਓ।
ਸੁਣਿਐ ਬਾਈ,
ਉਹਨਾਂ ਨੇ ਬੁੜੈਲ ਦੀਆਂ ਕੰਧਾਂ,
ਸਟੀਲ ਦੀਆਂ ਬਣਾ ਦਿੱਤੀਆਂ ਨੇ।
ਉਹ ਹਾਰ ਰਹੇ ਨੇ ਬਾਈ,
ਤੇ ਤੁਸੀਂ ਜਿੱਤ ਰਹੇ ਓ।
ਉਹ ਸੋਚਦੇ ਨੇ,
ਸੂਰਜ ਨੂੰ ਕਤਲ ਕਰਕੇ,
ਹਨੇਰ ਫੈਲਾ ਦੇਣਗੇ,
ਪਰ ਸੂਰਜ ਦੀਆਂ ਕਿਰਨਾਂ ਤਾਂ,
ਪੂਰੇ ਪੰਜਾਬ ਵਿਚ ਫੈਲ ਚੁੱਕੀਆਂ ਨੇ।
ਸਚੁਮੱਚ ਬਾਈ,
ਹੁਣ ਤੈਨੂੰ ਸਿਖ ਗੱਭਰੂ,
ਅੱਤਵਾਦੀ ਨਹੀਂ ‘ਯੋਧਾ’ ਆਖਦੇ ਨੇ।
ਤੇਰੀ ਤੱਕਣੀ ਤੇ ਤੇਰੀ ਤੋਰ ਦੇ ਕਾਇਲ ਨੇ।
ਸੜਕਾਂ ਉੱਤੇ ਸੰਘਰਸ਼ ਕਰ ਰਹੇ ਲੋਕ,
ਨਾਹਰੇ ਮਾਰ ਰਹੇ ਨੇ,
‘ਜੇਕਰ ਜ਼ੁਲਮ ਨਾ ਥੰਮਣਗੇ,
ਘਰ ਘਰ ਹਵਾਰੇ ਜੰਮਣਗੇ’।

ਗੁਰੂ ਨਾਨਕ ਦਾ ਸਿਖ

ਗੁਰੂ ਨਾਨਕ ਦਾ ਬੂਟਾ ਲਾਇਆ ਸੁਕਦਾ ਜਾਵੇ ,
ਗੁਰੂ ਗੋਬਿੰਦ ਦਾ ਅਮ੍ਰਿਤ ਵੀ ਹੁਣ ਮੁਕਦਾ ਜਾਵੇ ,,
ਕੋਈ ਢ਼ੇਰੇਯਾ ਦਾ ,ਕੋਈ ਸੁਬ੍ਯਾ ਦਾ ਸਿਖ ਫਬਦਾ ਹੈ
ਮਾਫ਼ ਕਰਨਾ.........ਗੁਰੂ ਨਾਨਕ ਦਾ ਸਿਖ ਤਾ ਹੁਣ
ਲਬ੍ਯਾ ਨਾ ਲਬਦਾ ਹੈ
ਪਹਲਾ ਹੀ ਗਿਣਤੀ ਵਿਚ ਥੋੜੇ ਸੀ ,ਵੰਡ ਪਾ ਤੀ ਜਾਲਿਮ ਸਰਕਾਰਾ ਨੇ ,
ਮੰਤਰ ਪੜ੍ਹਨੇ ਲਾ ਤਾ ਸਾਨੂ ,ਰਹੰਦੀ ਕਸਰ ਕੱਡਤੀ ਧਰਮ ਦੇ ਆਗੁਕਾਰਾ ਨੇ ,,
ਪੈਸੇ ਖਾਤਰ ਵੇਚ ਕੇ ਸਿਖੀ ,ਨਾ ਹਾਲੇ ਵੀ ਸਿੰਘ ਰਖਦਾ ਹੈ
ਮਾਫ਼ ਕਰਨਾ.........ਗੁਰੂ ਨਾਨਕ ਦਾ ਸਿਖ ਤਾ ਹੁਣ
ਲਬ੍ਯਾ ਨਾ ਲਬਦਾ ਹੈ
ਲਖਾ ਸਿਰਾ ਦੇ ਖਾਤਰ ਏ ਸਰਦਾਰੀਆਂ ਸਿਰ ਧਰੀਆਂ ਨੇ ,
ਸ਼ਬਦ ਗੁਰੂ ਨੂੰ ਮਨੀਏ ਸਾਰੇ ,ਕਈ ਰੀਝਾਂ ਦਿਲ ਬੀਚ ਭਰੀਆਂ ਨੇ ,,
ਹਰ ਕੇਸੇ ਦੇ ਸਿਰ ਤੇ ਢ਼ੇਰੇਯਾ ਦਾ ਨਾ ਹੁਣ ਜਗਦਾ ਹੈ
ਮਾਫ਼ ਕਰਨਾ.........ਗੁਰੂ ਨਾਨਕ ਦਾ ਸਿਖ ਤਾ ਹੁਣ
ਲਬ੍ਯਾ ਨਾ ਲਬਦਾ ਹੈ
ਸਿਖਾ ਦੀ ਪਹਚਾਨ ਏ ਹੁੰਦੀ , ਹੁਣ ਲਾਲ ਪੀਲੀ ਜਈ ਪੱਗ ਤੋ ,
ਰੈਕੇ ਹਰਦੀਪ ਕੋਈ ਰੰਗ ਲੈਲੈ ਤੂ ,ਬਚ ਨਯੀ ਸਕਦਾ ਏਸ ਅੱਗ ਤੋ,,
ਏ ਤੇਰੀ ਏ ਮੇਰੀ ਭੇਡਾ ਵਾਂਗੂ ਰੰਗ ਲਗਦਾ ਹੈ
ਮਾਫ਼ ਕਰਨਾ.........ਗੁਰੂ ਨਾਨਕ ਦਾ ਸਿਖ ਤਾ ਹੁਣ
ਲਬ੍ਯਾ ਨਾ ਲਬਦਾ ਹੈ

Khalsa

ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ,

ਗੁੜਤੀ ਮਿਲੀ ਆ ਖੰਡੇ ਦੀ ਧਾਰ ਵਿਚੋਂ,

ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ,

ਸਾਡਾ ਵੱਖਰਾ ਏ ਰੂਪ ਸੰਸਾਰ ਵਿਚੋਂ...

ਪੱਗ

ਬਿਨਾ ਪੱਗ ਦੇ ਨਹੀਂ ਪਹਿਚਾਣ ਹੁੰਦੀ,

ਭਾਂਵੇ ਹੋਵੇ ਆਦਮੀ ਲੱਖ ਹਜਾਰ ਜੀ,

ਲੱਖਾਂ ਵਿਚੋਂ ਹੋਵੇ ਇਕੋ ਪੱਗ ਵਾਲਾ,

ਲੋਕੀ ਆਖਦੇ "ਸਤਿ ਸ੍ਰੀ ਅਕਾਲ ਸਰਦਾਰ ਜੀ"

ਸਾਡੀ ਪੱਗ ਨਾਲ ਵੱਖਰੀ ਪਹਿਚਾਣ ਜੱਗ ਤੇ,

ਕਿਤਾ ਪੱਗ ਨੇ ਹੈ ਉੱਚਾ ਸਾਡਾ ਨਾਮ ਜੱਗ ਤੇ,

ਟੋਪੀ ਲਾਹਵੇ, ਦਸਤਾਰ ਸਜਾਓ, ਸਰਦਾਰ ਕਹਾਓ

ਤੇਗਾਂ ਦੀ ਛਾਂਵੇ

ਜਿੱਤਾਂ ਤੇ ਹਾਰਾਂ ਨੇ ,ਤੇਗਾਂ ਦੀ ਛਾਂਵੇ ....
ਸਾਡੇ ਸਿਰ ਦਸਤਾਰਾਂ ਨੇ ,ਤੇਗਾਂ ਦੀ ਛਾਂਵੇ ...
ਇੱਕੋ ਸ਼ਹਾਦਤ ਦਾ ਰੁਤਬਾ ਏ ਉੱਚਾ ,
ਏਥੇ ਕਈ ਹਜ਼ਾਰਾਂ ਨੇ ,ਤੇਗਾਂ ਦੀ ਛਾਂਵੇ .....
ਸਿਰ ਕੱਟਿਆ ਮੁੱਕਣੇ ਨਾ ,
ਲੰਮੀਆਂ ਕਤਾਰਾਂ ਨੇ ,ਤੇਗਾਂ ਦੀ ਛਾਂਵੇ .....
ਪੱਤਝੜਾਂ ਵੀ ਝੱਲੀਆਂ ਨੇ ,
ਮਾਣੀਆਂ ਬਹਾਰਾਂ ਨੇ ,ਤੇਗਾਂ ਦੀ ਛਾਂਵੇ .....
ਸਾਨੂੰ ਮਾਣ ਹੈ ਖੰਡੇ 'ਤੇ ,
ਨਾ ਟੁੱਟੀਆਂ ਕਟਾਰਾਂ ਨੇ ,ਤੇਗਾਂ ਦੀ ਛਾਂਵੇ .....
ਅਸੀ ਤਰ ਗਏ ਦਰਿਆ ਕਈ ,
ਇਹ ਛੋਟੀਆਂ ਦੀਵਾਰਾਂ ਨੇ ,ਤੇਗਾਂ ਦੀ ਛਾਂਵੇ ....
ਬੜੇ ਧੋਖੇ ਹੋਏ ਨੇ ,
ਕਈ ਸਹੀਆਂ ਮਾਰਾਂ ਨੇ ,ਤੇਗਾਂ ਦੀ ਛਾਂਵੇ .....
''ਪਰਗਟ'' ਗਜ਼ਲਾਂ ਪੜਦਾ ਨਾ ਸੁਣਦਾ ,
ਇਹ ਤਾਂ ਯੋਧਿਆਂ ਦੀਆਂ ਵਾਰਾਂ ਨੇ ,ਤੇਗਾਂ ਦੀ ਛਾਂਵੇ ....

ਪੰਜਾਬੀਆ ਦੀ ਸਰਦਾਰੀ

ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ !

ਟੇਢੀ ਪੱਗ ਦਿਆਂ ਪੇਚਾਂ 'ਚੋਂ ਅਣਖਾਂ ਦੀ ਕੰਧ ਦਿਸੇ ,

ਊਧਮ ਸਿੰਘ ਦਾ ਪਿਸਟਲ ਜਾਂ ਢੱਠੀ ਸਰਹਿੰਦ ਦਿਸੇ ,

ਉਹ ਹੌਸਲਿਆ ਵਿੱਚ ਬਾਜ਼ਾਂ ਜਿਹੀ ਉਡਾਰੀ ਬਣੀ ਰਹੇ ,

ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ !

ਕੁਰਬਾਨੀਆਂ

ਕਿਸੇ ਆਖਿਆ..,
ਕੌਮਾਂ ਦੀ ਜ਼ਿੰਦਗੀ ਨੂੰ,ਕਾਇਮ ਰੱਖਦੇ ਨੇਂ ’ਦਾਨ’ ਦਾਨੀਆਂ ਦੇ..
ਕਿਸੇ ’ਤਾਕਤ’ ਤਲਵਾਰ ਨੂੰ ਮੁੱਖ ਮੰਨਿਆਂ..ਕਿਸੇ ’ਫ਼ਲਸਫ਼ੇ’ ਦੱਸੇ ਰੁਹਾਨੀਆਂ ਦੇ..
ਬੇਸ਼ੱਕ ਸਾਰੀਆਂ ਗੱਲਾਂ ਹੀ ਚੰਗੀਆਂ ਨੇਂ,ਚੰਗੇ ਗੁਣ ਨੇਂ ਚੰਗੀਆਂ ਨਿਸ਼ਾਨੀਆਂ ਦੇ..
ਪਰ ਤੱਤ ਸਿਆਣਿਆਂ ਕੱਢ ਕਿਹਾ,ਕਿ
ਕੌਮਾਂ ਜਿਉਂਦੀਆਂ ਨਾਲ’ਕੁਰਬਾਨੀਆਂ’ ਦੇ..
ਕੌਮਾਂ ਜਿਉਂਦੀਆਂ ਨਾਲ’ਕੁਰਬਾਨੀਆਂ’ ਦੇ

ਆਖੰਡ ਪਾਠ

ਪੂਰੇ ਸਤਿਗੁਰ ਮਿਹਰ ਜਾ ਕੀਤੀ,ਸ਼ਾਦੀ ਦਾ ਦਿਨ ਹੈ ਆਇਆ,
ਸਤਿਗੁਰ ਦੇ ਧੰਨਵਾਦ ਵਾਸਤੇ, ਆਖੰਡ ਪਾਠ ਰਖਵਾਇਆ,
ਆਖੰਡ ਪਾਠ ਦੇ ਕਮਰੇ ਲਾਗੇ, ਟੀ.ਵੀ ਚੱਲੇ,
ਸਾਰਾ ਟੱਬਰ ਟੀ.ਵੀ ਅੱਗੇ, ਬਾਬਾ ਜੀ ਨੇ ਕੱਲੇ,
ਪਾਠ ਕੋਈ ਵੀ ਸੁਣਦ‍ ਨਹੀਓ, ਪਾਠੀ ਜਾਵੇ ਪੜਦ‍ਾ,
ਬੀਬੀ ਆਖੇ ਸਮਾ ਨਹੀ ਮੈਥੋ, ਤਵੇ ਤੇ ਫੁਲਕਾ ਸੜਦਾ,
ਆਏ ਪਰਾਹੁਣੇ ਕੀ ਆਖਣਗੇ, ਟੱਬਰ ਵਿਉਤਾ ਘੜਦਾ,
ਪਹਿਰੇ ਉੱਤੇ ਕੋਈ ਨੀ ਬੈਠਾ, ਅੰਦਰ ਕੁੱਤਾ ਵੜਦਾ,

>>>ਕਿਤੇ ਆਪਾਂ ਵੀ ਇਹ ਸਭ ਤਾਂ ਨਹੀ ਕਰ ਰਹੇ ...ਸੋਚੋ ??????

ਪੰਜਾਬ

ਕੋਈ ਰੱਬ ਦੀ ਹੋਂਦ ਨੁੰ ਨਾ ਮੰਨਦਾ,
ਬੰਦੇ ਕੋਲ ਜੇ ਹਰ ਗੱਲ ਦਾ ਜਵਾਬ ਹੁੰਦਾ,
ਕੀ ਮਹਿਕ ਵੰਡਣੀ ਸੀ ਫੁੱਲਾਂ ਨੇਂ,
ਜੇ ਫੁੱਲਾਂ ਵਿਚ ਨਾਂ ਯਾਰੋ ਗੁਲਾਬ ਹੁੰਦਾ
ਰਾਂਝਾ ਕਦੇ ਵੀ ਹੀਰ ਤੇ ਨਾ ਮਰਦਾ,
ਜੇ ਨਾ ਹੀਰ ਦੇ ਚਿਹਰੇ ਤੇ ਤਾਬ ਹੁੰਦਾ
ਕੋਣ ਮਾਰਦਾ ਗੁਰੂ ਦੇ ਬਚੇਆਂ ਨੁੰ,
ਸਰਹਿੰਦ ਦਾ ਨਾ ਜੇ ਜਾਲਮ ਨਵਾਬ ਹੁੰਦਾ,
ਕਿਵੇਂ ਜਾਂਦੇ ਸੂਰਮੇ ਭਗਤ ਸਿੰਘ ਜਿਹੇ,
ਜੇ ਨਾ ਹਿੰਦੋਸਤਾਨ ਗੁਲਾਮ ਹੁੰਦਾ
ਕਿ ਧਰਤੀ ਤੇ ਲੋਕਾਂ ਨੇ ਰਹਿਣਾ ਸੀ,
ਜੇ ਨਾ ਧਰਤੀ ਤੇ ਵੱਸਦਾ ਪੰਜਾਬ ਹੁੰਦਾ...

Saturday, April 23, 2011

ਬਾਕੀ ਗਲ਼ਾ ਬਾਦ ਚ, ਪਹਿਲਾ ਸਰਦਾਰ ਹਾਂ...

ਅਸੀ ਜਾਣਦੇ ਆਪਣੀ ਪੱਗ ਬਾਰੇ,
ਭਾਂਵੇ,ਜਾਣ ਬੁੱਝ ਕੇ ਵਾਲ ਕਟਾਈ ਜਾਂਦੇ।
ਕਹਾਉਣ ਨੂ ਸਭ ਸਰਦਾਰ ਕਹਾਉਦੇ,
ਭਾਂਵੇ,ਸਿਂਘ ਨਾਮਾ ਨਾਲੋ ਹਟਾਈ ਜਾਂਦੇ।
ਦੂਜੇ ਦੀ ਪੱਗ ਦੇਖ ਕਹਿਣ ਬੱਲੇ,
ਭਾਂਵੇ,ਆਪਣੇ ਵਾਲਾ ਚ ਹੱਥ ਘੁਮਾਈ ਜਾਂਦੇ।
ਕੁਡ੍ਹੀਆ ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ,
ਭਾਂਵੇ,ਸਰਦਾਰ ਉਹਨਾ ਲਈ ਜਾਨ ਲੁਟਾਈ ਜਾਂਦੇ।
ਜਾਨ ਤੱਲੀ ਤੇ ਆਪਣੀ ਟਿਕਾਣ ਵਾਲੇ,
ਭਾਂਵੇ,ਪੱਗ ਬਨਣ ਤੋ ਅੱਜ ਘਬਰਾਈ ਜਾਂਦੇ।
ਵਾਸਤਾ ਕਂਮਾ ਦਾ,ਵਿਦੇਸ਼ਾ ਦਾ ਕੋਈ ਪਾਵੇ,
ਭਾਂਵੇ,ਕਈ ਹਰ ਥਾਂ ਕੇਸਾ ਸਵਾਸਾ ਸਂਗ ਨਿਭਾਈ ਜਾਂਦੇ।
ਪਤਾ ਸਾਨੂਂ ਲੱਖਾ ਚੋ ਸਿਂਘ ਪਛਾਣ ਹੁਂਦੇ,
ਭਾਂਵੇ,ਕਿੱਦਾ...?ਆਪਣੇ ਜਹਨ ਚੋ ਭੁਲਾਈ ਜਾਂਦੇ।
ਪਹਿਲੀ ਪੌਡ੍ਹੀ ਸਿੱਖੀ ਦੀ ਕੇਸ ਰਖੀਏ,
ਭਾਂਵੇ,ਲੱਖ ਗੁਰੂ ਪ੍ਤੀ ਵਿਸ਼ਵਾਸ਼ ਦਿਖਾਈ ਜਾਂਦੇ।
ਸੁਣ ਕੇ ਅਣ ਸੁਣੀ ਕੋਈ ਕਰੇ,
ਭਾਂਵੇ,ਅਸੀ ਆਪਣਾ ਫਰਜ ਨਿਭਾਈ ਜਾਂਦੇ।

ਗਾਂਧੀ

ਗਾਂਧੀ ਗਾਂਧੀ ਸਾਰੇ ਕੂਕ ਦੇ ਨੇ
ਕੀ ਦੇਸ਼ ਦਾ ਗਿਆ ਸਵਾਰ ਗਾਂਧੀ
ਉਹ ਕਿਹੜੇ ਬੰਬ ਬਰਸਾਏ ਬਰਤਾਨੀਆ ਤੇ
ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ
ਕਿਹੜੀ ਜੇਲ ਵਿਚ ਹੈ ਉਸ ਨੇ ਕੈਦ ਕੱਟੀ
ਕਿਹੜੇ ਥਾਣੇ ਵਿਚ ਖਾਦੀ ਹੈ ਮਾਰ ਗਾਂਧੀ
ਪੰਜਾਬੀ ਦਾ ਸ਼ਾਇਰ ਕਹਿੰਦਾ
ਜੁੱਤੀ ਗਿਣ ਕੇ ਮੈ ਉਸ ਨੂੰ 100 ਮਾਰਾ
ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ
ੳ ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀ
ਉਹਨੂੰ ਰਾਸ਼ਟਰ ਦਾ ਪਿੱਤਾ ਬਨਾਈ ਜਾਦੇ
ਅਜ਼ਾਦੀ ਨਾਲ ਜਿਸਦਾ ਦੂਰ ਦਾ ਵਾਸਤਾ ਨਹੀ
ਅਜ਼ਾਦੀ ਉਸ ਦੀ ਝੋਲੀ ਵਿਚ ਪਾਈ ਜਾਦੇ
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ
ਸ਼ਿਹਰੇ ਬੰਨ ਕੇ ਮੌਤ ਵਿਆਹੀ ਇਥੇ
ਇਹ ਦਾਤ ਸ਼ਹੀਦਾ ਦੇ ਖੂਨ ਦੀ ਹੈ
ਚਰਖੇ ਨਾਲ ਨਹੀ ਅਜ਼ਾਦੀ ਆਈ ਇਥੇ


ਸਿੱਖ਼ੀ


ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ

ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ

ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ

ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ

ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ

ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ

ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ

ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ

ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ

ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ

PROUD TO BE A SIKH

ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ
ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ ।
ਜੇਕਰ ਜੀਆਂਗੇ
ਜੀਆਂਗੇ ਅਣਖ ਦੇ ਨਾਲ ਮਰਾਂਗੇ ਸ਼ਾਨ ਦੇ ਨਾਲ ॥
ਭਾਜੀ ਮੋੜਨੀ ਅਸੀਂ ਜਾਣਦੇ ਹਾਂ,
ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ ||
ਸਿਰ ਦੇ ਕੇ ਲਈਆਂ ਨੇ,
ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ||
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ,
ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ ||
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ,
ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ ||
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ,
ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ ||
'''''PROUD TO BE A SIKH''''''

ਸਿੱਖ-ਰਾਜ

ਡੁੱਲੇ ਕੌਮੀ ਸ਼ਹੀਦਾਂ ਦੇ ਲਹੂ ਉੱਤੇ

ਨਹੀਂ ਜੰਮਿਆਂ ਕੋਈ ਧੂੜ ਵੀ ਪਾਣ ਵਾਲਾ

ਬਣਿਆ ਕੋਈ ਕਾਨੂੰਨ ਨਹੀਂ ਜਹਾਨ ਉੱਤੇ

ਕੌਮੀ ਦਰਦ ਨੂੰ ਦਿਲੋਂ ਭੁਲਾਉਣ ਵਾਲਾ

ਜੇਲਾਂ-ਫਾਂਸੀਆਂ ਵਿਚ ਨਹੀਂ ਅਸਰ ਐਨਾ

ਕੋਈ ਜੱਲਾਦ ਨਹੀਂ ਸਾਨੂੰ ਡੁਲਾਉਣ ਵਾਲਾ

ਰਹਿਣੇ ਝੂਲਦੇ ਸਦਾ ਨਿਸ਼ਾਨ ਸਾਡੇ

ਬਚਣਾ ਕੋਈ ਨਹੀਂ 'ਵੈਰ ਕਮਾਉਣ' ਵਾਲਾ

ਜੇ ਭਰਦੇ ਰਹੇ ਹੁੰਗਾਰਾ ਮੈਂ ਵਚਨ ਦਿੰਨਾਂ

ਮੁੱਕਣ ਦਿਆਂਗੇ ਨਹੀਂ ਸੰਘਰਸ਼ ਦੀ ਬਾਤ ਯਾਰੋ

ਇਬਾਰਤ ਖੂਨਿ-ਸ਼ਹੀਦਾਂ ਨਾਲ ਲਿਖੀ ਜਾਣੀ

ਸ਼ਾਹਦੀ ਭਰੇਗੀ ਸਾਰੀ ਕਾਇਨਾਤ ਯਾਰੋ

ਯਾਦਾਂ ਯੋਧਿਆਂ ਦੀਆਂ ਦਿਲਾਂ 'ਚੋਂ ਮਿਟਾ ਸੱਕਣ

ਉਹਨਾਂ ਝੌਲੀ-ਚੁੱਕਾਂ ਦੀ ਕੀ ਔਕਾਤ ਯਾਰੋ

ਖੱੜਾਂਗੇ

ਜਦ ਤੱਕ ਸਿੱਖ-ਰਾਜ ਦਾ ਸੂਰਜ ਨਹੀਂ ਉਦੈ ਹੁੰਦਾ

ਜੱਦ ਤੱਕ ਮੁੱਕਦੀ ਨਹੀਂ ਗ਼ੁਲਾਮੀ ਦੀ ਰਾਤ ਯਾਰੋ ||

" ਅਕਾਲ ਸਹਾਏ "

ਸਰਦਾਰੀਆ

ਅਣਖ ਦਾ ਅੱਸਲੀ ਨਸ਼ਾ, ਬੁੱਕੀ ਪਿਲਾਵਣ ਵਾਲੀਆਂ
ਵੇਚ ਦਿੱਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਰੀਆ
ਤੇਰੇ ਮਾਸੂਮ ਬੱਚੀਆ ਦਾ ਖੂਨ,ਗਿਰਵੀ ਰੱਖ ਕੇ
ਇਹ ਸੇਵਕਾ ਦੀ ਕੌਮ ਅੱਜ,ਕਰਦੀ ਆ ਜੱਥੇਦਾਰੀਆ
ਕਿ ਇਨਾਂ ਸਿੱਖਾ ਦਾ ਚੇਲਾ ਸੈ, ਗੁਰੂ ਗੋਬਿੰਦ ਸਿੰਘਾ
ਅੱਜ ਜਿੰਨਾ ਦੀ,ਅਣਖ ਨਹੀ, ਇੱਜਤ ਨਹੀ, ਈਮਾਨ ਨਹੀ
ਅੱਜ ਕਿਸੇ ਨਲਵੇ ਦਾ ਡੌਲੇ,ਫਡਕਦੇ ਦੇਖੇ ਨਾ ਮੈ
ਅੱਜ ਕਿਸੇ ਰਣਜੀਤ ਸਿੰਘ ਦੀ,ਚਮਕਦੀ ਸ਼ਮਸ਼ੀਰ ਨਹੀ
ਤੂਂ ਜਿੰਨਾ ਦੇ ਸਿਰਾ ਤੋ ਸਜਦੇ ਕਰ ਗਿਆ ,ਲਖਤੇ ਜਿਗਰ
ਕੀਤੀਆ ਨੇ ਕੌਮ ਨਾਲ, ਉਹਨਾ ਨੇ ਗੱਦਾਰੀਆ
ਦੁਸ਼ਮਣਾ ਤੌ ਕੀ ਗਿਲਾ ਈ,ਸ਼ਹਨਸ਼ਾਹ ਦੇ ਸ਼ਹਨਸ਼ਾਹ
ਵਾਰ ਦਿਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਰੀਆ

ਇਨਸਾਫ

ਹਰਿਮੰਦਰ ਦੀ ਹਿੱਕ ਨੂੰ ਵਿੰਨ੍ਹ ਕੇ, ਕਾਲ ਬੀਤ ਗਏ ਨੇ,

ਚੌਂਕ ਚੁਰਾਹੇ ਰੁਲ਼ੀਆਂ ਪੱਗਾਂ, ਹਾਲ ਬੀਤ ਗਏ ਨੇ

ਇਨਸਾਫ ਦੀ ਕੋਈ ਵੀ ਕਿਰਨ, ਕਿਤੇ ਨ ਨਜਰੀ ਪੈਂਦੀ ਏ,

ਸੀਨੇ ਫੱਟ ਲੱਗੇ, 26 ਸਾਲ ਬੀਤ ਗਏ ਨੇ

ਮਿਲੇਗਾ ਇਨਸਾਫ ਕਦੋਂ, ਉਜੜ ਹੋਏ ਮਾਸੂਮਾਂ ਨੂੰ ?

ਟੁੱਟੇ ਸਭ ਭਰੋਸੇ, ਸਭ ਖਿਆਲ ਬੀਤ ਗਏ ਨੇ