ਜੇਕਰ ਤੁਸੀਂ ਵੀ ਆਪਨੇ ਲੇਖ ਜਾਂ ਕਵਿਤਾਵਾਂ ਸਾਡੀ ਸਾਈਟ ਤੇ ਲਗਾਨਾ ਚਹੁੰਦੇ ਹੋ ਤਾਂ ਸਾਡੇ 98761-75586 ਨੰਬਰ ਤੇ Whatsapp ਕਰੋ.ਤੁਹਾਡਾ ਲੇਖ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ .

Saturday, November 11, 2017

ਅੰਗਰੇਜ਼ੀ v/s ਪੰਜਾਬੀ


#ਮੱਝ_ਰਿੰਗ ਦੀ ਹੁੰਦੀ ਆ ਗਾਂ ਰੰਭ ਦੀ ਹੁੰਦੀ ਐ ।
ਘੋੜੀ ਥੱਕਦੀ ਨੀ ਹੁੰਦੀ ਘੋੜੀ ਹੰਭ ਦੀ ਹੁੰਦੀ ਐ।

#ਪਾਥੀ_ਬਣਦੀ ਨਹੀਂ ਪਾਥੀ ਪੱਥੀ ਜਾਂਦੀ ਐ।
ਲ਼ੀਕ ਮਾਰੀ ਨਹਿਉ ਜਾਂਦੀ ਘੱਤੀ ਜਾਂਦੀ ਐ।

ਰੱਸੀ ਸਣ ਦੀ ਹੁੰਦੀ ਤੇ ਬੇੜ ਸਰ ਦੀ ਹੁੰਦੀ ਐ।
#ਕੰਡਾ_ਚੁਭਦਾ ਹੁੰਦਾ ਤੇ ਕੰਡ ਲੜਦੀ ਹੁੰਦੀ ਐ।

ਠੰਡ ਲਗਦੀ ਹੁੰਦੀ ਤੇ ਕਾਂਬਾ ਛਿੜਦਾ ਹੁੰਦਾ ਏ।
#ਨਲਕਾ_ਚਲਦਾ ਨੀ ਹੁੰਦਾ ਗਿੜਦਾ ਹੁੰਦਾ ਏ।

ਬਲਦ ਤੋਰਦੇ ਨੀ ਹੁੰਦੇ ਬਲਦ ਹੱਕਦੇ ਹੁੰਦੇ ਐ
ਕੁੱਤੇ ਪੀਂਦੇ ਨਹਿਉ ਕੁੱਤੇ ਲੱਕਦੇ ਹੁੰਦੇ ਐ ।

ਬਾਤ ਬੋਲੀ ਨਹਿਉ ਜਾਂਦੀ ਬਾਤ ਪਾਈ ਜਾਂਦੀ ਐ।
ਖੀਰ ਪੀਤੀ ਵੀ ਜਾਂਦੀ ਆ ਨਾਲੇ ਖਾਈ ਜਾਂਦੀ ਐ।

ਪਾਠ ਖੋਲਿਆ ਨੀ ਜਾਂਦਾ ਪ੍ਰਕਾਸ਼ ਹੁੰਦਾ ਏ ।
ਦੇਗ ਡੀਸਰਟ ਨੀ ਹੁੰਦੀ ਦੇਗ ਪ੍ਰਸ਼ਾਦ ਹੁੰਦਾ ਏ।

ਰੱਸਾ ਖਿੱਚਿਆ ਵੀ ਜਾਂਦਾ ਨਾਲੇ ਗਾਸ ਹੁੰਦਾ ਏ।
ਬਾਟਾ ਕਟੋਰੀ ਵੀ ਨੀ ਹੁੰਦੀ ਨਾਂ ਗਲਾਸ ਹੁੰਦਾ ਏ।

ਬਾਬੇ ਮਰਦੇ ਨੀ ਹੁੰਦੇ ਬਾਬੇ ਪੂਰੇ ਹੁੰਦੇ ਆ।
ਥੋਡੇ ਪੰਚ ਹੁੰਦੇ ਆ ਤੇ ਸਾਡੇ ਹੂਰੇ ਹੁੰਦੇ ਆ।

ਵੱਛਾ ਗਾਂ ਦਾ ਹੁੰਦਾ ਏ ਕਟਰੂ ਮੱਝ ਦਾ ਹੁੰਦਾ ਏ।
ਢੋਲ ਪਲੇ ਨੀ ਹੁੰਦਾ ਢੋਲ ਤਾਂ ਵੱਜਦਾ ਹੁੰਦਾ ਏ।

ਮਾਂਜੇ ਸਵਾਹ ਨਾਲ ਤੇ ਧੋਤੇ ਪਾਣੀ ਨਾਲ ਜਾਂਦੇ ਆ
ਰੋਡ ਸ਼ਹਿਰ ਨੂੰ ਜਾਂਦੇ ਆ ਪਹੇ ਢਾਣੀ ਨੂੰ ਜਾਂਦੇ ਆ

ਸੰਦੂਕ ਹੋਰ ਹੁੰਦਾ ਤੇ ਪੇਟੀ ਹੋਰ ਹੁੰਦੀ ਐ।
ਦਾਣਾ ਹੋਰ ਹੁੰਦਾ ਤੇ ਲੇਟੀ ਹੋਰ ਹੁੰਦੀ ਐ।

ਮੜਾਸਾ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਐ।
ਆਕੜ ਟੁੱਟਦੀ ਨੀ ਹੁੰਦੀ ਬੱਸ ਭੰਨੀ ਜਾਂਦੀ ਐ।

ਕੰਧੋਲ਼ੀ ਉਹਲੇ ਚੌਂਤਰਾ ਤੇ ਘਰ ਚ ਵਿਹੜਾ ਹੁੰਦਾ।
ਦੰਦਾਂ ਚ ਕੈਵਟੀ ਵੀ ਹੁੰਦੀ ਤੇ ਕਰੇੜਾ ਵੀ ਹੁੰਦਾ ।

ਪਾਣੀ ਨੀਰ ਹੁੰਦਾ ਨਾਲੇ ਜਲ ਤੇ ਜਲੂਆ ਹੁੰਦਾ।
ਥੋਡਾ ਸਪੈਡਰਮੈਨ ਹੁੰਦਾ ਸਾਡਾ ਨਲੂਆ ਹੁੰਦਾ ।

No comments: