ਪੈਦਲ ਤੁਰਿਆ ਆਉਂਦਾ ਨਾਨਕ
ਜਾਦੂ ਨਹੀਂ ਦਿਖਾਉਂਦਾ ਨਾਨਕ !
ਵੀਹ ਬੰਦਿਆਂ ਨੂੰ ਭੇਜੋ ਮੈਸਜ
ਸੌਦੇ ਨਹੀਂ ਕਰਾਉਂਦਾ ਨਾਨਕ !
ਨਾ ਉਹ ਆਪਣੇ ਪਾਪ ਬਖਸ਼ਦਾ
ਮੱਝਾਂ ਨਹੀਂ ਸੁਆਉਂਦਾ ਨਾਨਕ !
ਹੱਥ ਕਿਤਾਬ ਨੂੰ ਲਾਉਣ ਨਾ ਜਿਹੜੇ
ਨਹੀਉਂ ਪਾਸ ਕਰਾਉਂਦਾ ਨਾਨਕ !
ਵਹਿਮ ਭਰਮ ਨੂੰ ਭਾਂਜ ਦੇਣ ਲਈ
ਧਰਤ ਦੇ ਚੱਕਰ ਲਾਉਂਦਾ ਨਾਨਕ !
ਕਰਾਮਾਤ ਹੈ ਕੁਦਰਤ ਵਰਜੀ
ਕੁਦਰਤ ਅੱਗੇ ਨਿਉਂਦਾ ਨਾਨਕ !
ਕੰਮ ਕਰੋ ਤੇ ਬਣ ਜੋ ਬੰਦੇ
ਫਿਰਦਾ ਸੀ ਸਮਝਾਉਂਦਾ ਨਾਨਕ !
ਧਰਮ ਦੇ ਠੇਕੇਦਾਰਾਂ ਠੱਗਾਂ
ਡੰਗ ਤੇ ਚੋਭਾਂ ਲਾਉਂਦਾ ਨਾਨਕ !
ਕਿਰਤ ਕਰਨ ਤੇ ਵੰਡ ਛਕਣ ਲਈ
ਸਾਂਝ ਕਿਰਤ ਰੁਸ਼ਨਾਉਂਦਾ ਨਾਨਕ !
ਸੱਚੀ ਮਿਹਨਤ ਦੁੱਧ ਤੋਂ ਮਿੱਠੀ
ਲੁੱਟ ਨੂੰ ਲਹੂ ਦਿਖਾਉਂਦਾ ਨਾਨਕ !
ਕਿਰਤ ਕਰਨ ਤੇ ਹੱਕ ਲਈ ਲੜਨਾ
ਗਾਡੀ ਰਾਹ ਰੁਸ਼ਨਾਉਂਦਾ ਨਾਨਕ !
ਹੱਥ ਛੁਰੀ ਤੇ ਮੂੰਹ ਵਿੱਚ ਬਾਣੀ
ਇਉਂ ਨੀ ਪਾਰ ਲੰਘਾਉਂਦਾ ਨਾਨਕ !!
.................
Friday, November 3, 2017
ਨਾਨਕ
Subscribe to:
Post Comments (Atom)
No comments:
Post a Comment