ਜੇ ਕਿਧਰੇ ਮੈਂ ਬਾਬਾ ਹੁੰਦਾ
ਚੱਲਦਾ ਮੇਰਾ ਦਾਬ੍ਹਾ ਹੁੰਦਾ
ਜੇ ਮੇਰੀ ਕੋਈ ਿਨੰਦਿਆ ਕਰਦਾ
ਪੂਰਾ ਖੂਨ ਖਰਾਬਾ ਹੁੰਦਾ
ਜੇ ਿਕਧਰੇ ਮੈਂ ਬਾਬਾ ਹੁੰਦਾ
ਚਾਰ ਕਥਾਵਾਂ ਪੜ੍ਹੀਆਂ ਹੁੰਦੀਆਂ
ਿੲਧਰੋਂ-ਓਧਰੋਂ ਫੜੀਆਂ ਹੁੰਦੀਆਂ
ਸੰਗਤ ਅੱਖਾਂ ਮੀਟ ਕੇ ਸੁਣਦੀ
ਕੋਲੋਂ ਈ ਗੱਪਾਂ ਘੜੀਆਂ ਹੁੰਦੀਆਂ
ਿਚਮਟੇ-ਛੈਣੇ ਵੱਜਦੇ ਹੁੰਦੇ
ਪੈਂਦਾ ਸ਼ੋਰ-ਸ਼ਰਾਬਾ ਹੁੰਦਾ
ਸਾਬਣ,ਕੰਘੀਆਂ,ਜੂਸ ਵੇਚਦਾ
ਆਟਾ,ਮੈਦ੍ਹਾ,ਬੂਟ ਵੇਚਦਾ
ਤੇਲ ਸਰ੍ਹੋਂ ਦਾ ਨਾਲੇ ਿਬਸਕੁਟ
ਆਯੁਰਵੈਦਿਕ ਫਰੂਟ ਵੇਚਦਾ
ਯੋਗ ਦੀ ਹੱਟੀ ਪਾਈ ਹੁੰਦੀ
ਿਬਜਨਸ ਦਾ ਮੈਂ ਦਾਦਾ ਹੁੰਦਾ
ਆਪਾਂ ਵੀ ਮਸ਼ਹੂਰ ਹੋਣਾ ਸੀ
ਪੂਰਾ ਫੇਰ ਸਰੂਰ ਹੋਣਾ ਸੀ
ਭਗਤਾਂ ਭਾਣੇਂ ਸ਼ਕਤੀ ਕੋਈ
ਿਚਹਰੇ ਉੱਤੇ ਨੂਰ ਹੋਣਾ ਸੀ
ਗੱਲਾਂ ਉੱਤੇ ਲਾਲੀ ਭਖਦੀ
ਮਾਲ਼-ਮੂਲ਼ ਜਦ ਖਾਧਾ ਹੁੰਦਾ
ਿਫਲਮਾਂ ਦੇ ਿਵੱਚ ਹੀਰੋ ਆਉਂਦਾ
ਰੰਗ-ਬਰੰਗੇ ਕੱਪੜੇ ਪਾਉਂਦਾ
ਲੋਕੀ ਮੈਨੂੰ ਵੇਖਣ ਆਉਂਦੇ
ਕੁੜੀਆਂ ਦੇ ਸੰਗ ਨੱਚਦਾ-ਗਾਉਂਦਾ
ਥਾਂ-ਥਾਂ ਮੇਰੇ ਪੋਸਟਰ ਲੱਗਦੇ
ਮਾਲਵਾ ਭਾਵੇਂ ਦੁਆਬਾ ਹੁੰਦਾ
ਜੇ ਲੋਕੀ ਮੈਨੂੰ ਮਾੜਾ ਕਹਿੰਦੇ
ਭਗਤ ਮੇਰੇ ਿੲਹ ਿਕੱਦਾਂ ਸਹਿੰਦੇ
ਭੰਨ-ਤੋੜ ਤੇ ਜਲਸੇ ਹੁੰਦੇ
ਿਕੰਨੇ ਫੇਰ ਪੁਆੜੇ ਪੈਂਦੇ
ਮੇਰੇ ਸਤਿਸੰਗੀਆਂ ਨੇ ਲਾਇਆ
ਨਾਲ ਪੁਲਸ ਦੇ ਆਢਾ ਹੁੰਦਾ
ਬੱਤੀਆਂ ਵਾਲੀਆਂ ਕਾਰਾਂ ਹੁੰਦੀਆਂ
ਨਾਲ ਸੁਨੱਖੀਆਂ ਨਾਰਾਂ ਹੁੰਦੀਆਂ
ਮੇਰੇ ਤੋਂ ਹੀ ਲੈ ਪਰਮੀਸ਼ਨ
ਬਦਲਦੀਆਂ ਸਰਕਾਰਾਂ ਹੁੰਦੀਆਂ
ਮੰਤਰੀ ਆ ਕੇ ਥੱਲੇ ਬਹਿੰਦੇ
ਮਾਣ-ਤਾਣ ਿਵੱਚ ਵਾਧਾ ਹੁੰਦਾ
ਘਰ-ਘਰ ਿਵੱਚ ਤਸਵੀਰਾਂ ਹੁੰਦੀਆਂ
ਬਾਰ੍ਲੇ ਮੁਲਖ ਜਗੀਰਾਂ ਹੁੰਦੀਆਂ
ਕਾਸ਼ ਿਕਤੇ ਿੲਹ ਸੱਚ ਹੋ ਜਾਂਦਾ
ਸਾਡੀਆਂ ਿੲੰਝ ਤਕਦੀਰਾਂ ਹੁੰਦੀਆਂ
ਿਜਥੇ ਬਹਿ ਕੇ ਲੰਚ ਮੈਂ ਕਰਦਾ
ਪੰਜ ਤਾਰਾ ਉਹ ਢਾਬਾ ਹੁੰਦਾ
ਖਾਣ-ਪੀਣ ਦੀ ਮੌਜ ਹੋਣੀ ਸੀ
ਆਓ-ਭਗਤ ਹਰ ਰੋਜ ਹੋਣੀ ਸੀ
ਮੇਰੇ ਆਲ-ਦੁਆਲ਼ੇ ਚੱਲਦੀ
ਬਾਡੀਗਾਰਡਾਂ ਦੀ ਫੌਜ ਹੋਣੀ ਸੀ
ਚੇਲਿਆਂ ਮੇਰੇ ਅੱਗੇ ਧਰਿਆ
ਡ੍ਰਾਈ ਫਰੂਟ ਦਾ ਛਾਬਾ ਹੁੰਦਾ
ਹਰਵਿੰਦਰ ਸਿੰਘ ਤੱਤਲਾ
No comments:
Post a Comment