Wednesday, June 22, 2011
ਸੇਰੇ ਪੰਜਾਬ ਤੇਰੇ ਵਾਰਿਸ
Labels:
barwali,
khalsa,
mahraja ranjit singh,
sher-e-punjab
i m Sikh
ਮੈ ਮੁਗਲਾਂ ਨਾਲ ਵੀ ਲੜਿਆ ਸੀ
ਮੈ ਗੋਰਿਆਂ ਨਾਲ ਵੀ ਲੜਿਆ ਹਾਂ
ਮੈ ਚਰਖੜੀ ਤੇ ਵੀ ਚੜਿਆ ਸੀ
ਮੈ ਫਾਂਸੀ ਤੇ ਵੀ ਚੜਿਆ ਹਾਂ
ਹਿੱਕਾਂ 'ਚ ਗੋਲੀਆਂ ਵੀ ਖਾਧੀਆਂ ਨੇ
ਦੁਸ਼ਮਣ ਦੀਆਂ ਜੇਲਾਂ 'ਚ ਵੀ ਸੜਿਆ ਹਾਂ
ਹਿੰਮਤ ਦੀ ਬੁੱਕਲ ਮਾਰ ਕੇ,
ਟਾਈਗਰ ਹਿਲ ਤੇ ਵੀ ਬੈਠਾ ਹਾਂ
ਤਿਰੰਗਾ ਹੱਥ 'ਚ ਫੜੀ
ਚਾਈਨਾ ਬਾਰਡਰ ਤੇ ਵੀ ਖੜਿਆ ਹਾਂ
ਪਰ ਜਿੱਦਣ
ਸਮੇ ਨੇ ਮੇਰੇ ਸਿੱਦਕ ਤੇ
ਟੈਂਕ ਚੜਾ ਦਿੱਤੇ ਸੀ
ਉੱਦਣ
ਮੈ ਬਹਾਦਰੀ ਦੇ ਤਮਗੇ
ਸਤਲੁਜ ਦੇ ਪਾਣੀ 'ਚ ਹੜਾ ਦਿੱਤੇ ਸੀ
ਬੇਸ਼ੱਕ ,
ਅਣਖ ਨਾਲ ਜਿਉਂਦਾ ਹਾਂ
ਧਰਮ ਲਈ ਮਰਦਾ ਹਾਂ
ਫਿਰ ਵੀ ਇਸ ਮੁਲਕ ਨੂੰ
ਰੱਜ ਕੇ ਪਿਆਰ ਕਰਦਾ ਹਾਂ
ਪਤਾ ਨੀ,
ਫਿਰ ਵੀ ਕਿਉਂ
ਹਕੂਮਤ ਨੂੰ ਇੰਝ ਲਗਦੈ
ਕਿ ,ਮੇਰੀ ਦਾੜੀ 'ਚ ਚਲਦੇ ਨੇ
ਅੱਤਵਾਦੀ ਸਿਖਲਾਈ ਕੈਂਪ
ਮੇਰੀ ਮੁੱਛ ਫੜਦੀ ਏ
ਆਈ. ਐਸ. ਆਈ ਦੇ ਸਿਗਨਲ
ਮੇਰੇ ਹੱਡਾਂ ਦੀ ਮਿੱਝ 'ਚ ਬਣਦੀ ਏ
ਆਰ .ਡੀ. ਐਕਸ
ਤੇ ਮੇਰੀ ਪੱਗ 'ਚ ਬਣਦੀਆਂ ਨੇ
ਖਾਲਿਸਤਾਨ ਬਣਾਉਣ ਦੀਆਂ ਸਾਜਸ਼ਾਂ....
Davinder Pal Farmahan
Labels:
1984,
barwali kalan,
bhindranwale,
gulaam,
khalistan,
sikh
Friday, June 17, 2011
ਅੱਤਵਾਦੀ......!!!
ਮੈਂ ਅਤਵਾਦੀ ਹਾਂ
================
ਜੇ ਹਕ ਮੰਗਣਾ ਗੁਨਾਹ ਹੈ,ਤਾਂ ਮੈਂ ਅਤਵਾਦੀ ਹਾਂ,
...ਜੇ ਘਰ ਦੀ ਰਾਖੀ ਕਰਨਾ ਗੁਨਾਹ ਹੈ,ਤਾਂ ਵੀ ਮੈਂ ਅਤਵਾਦੀ ਹਾਂ,
...ਜੇ ਕੌਮ ਦਾ ਵਕਾਰ ਬਚਾਉਣ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ,
ਜੇ ਜ਼ੁਲਮ ਨਾਲ ਟਕਰ ਲੈਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ,
ਜੇ ਬਚਿਆਂ ਦੇ ਗਲਾਂ ਵਿਚ ਟਾਇਰ ਪਾ ਸਾੜਣ ਵਾਲਿਆ ਨੂੰ,
ਅਗ ਵਿਚ ਸੁਟ ਸਾੜਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਮਾਂ ਦੀਆਂ ਛਾਤੀਆਂ ਲੂਵਣ ਵਾਲਿਆ ਨੂੰ ,
ਮੌਤ ਦਾ ਦੰਡ ਦੇਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਭੈਣਾ ਦੇ ਬਲਾਤਕਾਰ ਕਰਨ ਵਾਲਿਆ ਨੂੰ
ਗੋਲੀ ਦਾ ਨਿਸ਼ਾਨਾ ਬਣਾਉਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਨ.
ਜੇ ਸੁਹਾਗਣਾ ਦੇ ਬੇਕਸੂਰ ਸਿਰ ਦੇ ਸਾਂਈ ਨੂੰ ਮਾਰਨ ਵਾਲਿਆ ਨੂੰ
ਬੰਬ ਨਾਲ ਉਡਾ ਦੇਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਬਜੁਰਗਾਂ ਦੀ ਦਾੜੀ ਪੁਟਣ ਵਾਲਿਆ ਨੂੰ
ਉਨ੍ਹਾ ਦੇ ਕੀਤੇ ਦੀ ਸਜ਼ਾ ਦੇਣੀ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ
ਜੇ ਇਜ਼ਤਾਂ ਦੇ ਸੌਦੇ ਕਰਨ ਵਾਲਿਆ ਨੂੰ
ਅਗ ਦੀ ਭਠੀ ਵਿਚ ਸੁਟਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜ਼ੋਰਾਵਰ ਦਾ ਦਾ ਸਿਰ ਫੇਂਹ ਕੇ
ਨਿਰਬਲ ਨੂੰ ਆਜ਼ਾਦ ਕਰਾਉਣ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਲੋਥਾਂ ਦੇ ਢ਼ੇਰ ਲਾਉਣਾ ਵਾਲਿਆ ਦੇ
ਸਿਰ ਕਲਮ ਕਰਨਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਜੇ ਲੋਕਾਂ ਨਾਲ ਧਰੋਹ ਕਰਨ ਵਾਲਿਆ ਨੂੰ
ਮਾਰਨਾ ਗੁਨਾਹ ਹੈ,ਤਾਂ ਵੀ ਮੈਂ ਅਤਵਾਦੀ ਹਾਂ.
ਜੇ ਫ਼ਰਜੀ ਮੁਕਾਬਲੇ ਬਣਾ ਕੇ ਮਾਰਨ ਵਾਲਿਆ ਦਾ
ਖ਼ੁਰਾ ਖੋਜ ਮਟਾਉਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦ ਹਾਂ.
ਜੇ ਜੀਪਾਂ ਪਿਛੇ ਬਨ ਕੇ ਤਸ਼ਾਦਤ ਕਰਨ ਵਾਲਿਆ ਦਾ
ਉਹੀਓ ਹਾਲ ਕਰਨਾ ਗੁਨਾਹ ਹੈ ਤਾਂ ਮੈਂ ਅਤਵਾਦੀ ਹਾਂ.
ਜੇ ਘਰ ਤੇ ਵੈਰੀ ਚੜ ਆਵੇ
ਉਸ ਨਾਲ ਟਕਰ ਲੈਣਾ ਗੁਨਾਹ ਹੈ ਤਾਂ ਵੀ ਮੈਂ ਅਤਵਾਦੀ ਹਾਂ.
ਉਹ ਅਤਵਾਦੀ ਨਹੀ
==============
ਜਿਨ੍ਹਾ ਸਾਡੇ ਪਵਿਤਰ ਅਸਥਾਨ ਢੁਆਏ ਉਹ ਅਤਵਾਦੀ ਨਹੀ ?
ਜਿਨ੍ਹਾ ਲਖਾਂ ਦੀ ਤਾਦਾਤ ਵਿਚ, ਸੈਂਕੜਿਆਂ ਤੇ ਫੋਜੀ ਚਾੜੇ ਉਹ ਅਤਵਾਦੀ ?
ਜਿਨ੍ਹਾ ਨਿਹਥੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਉਹ ਅਤਵਾਦੀ ਨਹੀ ?
ਜਿਨ੍ਹਾ ਰਤ ਦੇ ਭਰ ਭਰ ਛਨੇ ਪੀਤੇ ਉਹ ਅਤਵਾਦੀ ਨਹੀ ?
ਜਿਨ੍ਹਾ ਸਹਿਦੀਆਂ ਜਿੰਦਾਂ ਤੇ ਤਰਸ ਨਾ ਉਹ ਅਤਵਾਦੀ ?
ਜਿਨ੍ਹਾ ਚੱਪਾ ਚੱਪਾ ਖੂੰਨ ਨਾਲ ਰੰਗਿਆ ਉਹ ਅਤਵਾਦੀ ?
ਜਿਨ੍ਹਾ ਮਾਸੂਮ ਬਚਿਆਂ ਦੇ ਗਲਾਂ ਵਿਚ ਟਾਇਰ ਪਾ ਜਿੰਦਾਂ ਸਾੜੇ ਉਹ ਅਤਵਾਦੀ ਨਹੀ ?
ਜਿਨ੍ਹਾ ਸ਼ਰੇਆਮ,ਕਤਲੇਆਮ ਕੀਤਾ ਉਹ ਅਤਵਾਦੀ ਨਹੀ ?
ਜਿਨ੍ਹਾ ਗਲੀਆਂ ਬਾਜ਼ਾਰਾਂ ਨੂੰ ਸ਼ਮਸ਼ਾਨ ਘਾਟ ਬਣਾਇਆ ਉਹ ਅਤਵਾਦੀ ਨਹੀ ?
ਜਿਨ੍ਹਾ ਬੇਕਸੂਰਿਆਂ ਨੂੰ ਸੂਲੀ ਲਟਕਾਇਆ ਉਹ ਅਤਵਾਦੀ ਨਹੀ ?
Labels:
barwali,
bhagat singh,
khadku,
tererist,
ਅੱਤਵਾਦੀ,
ਜੂਨ ਤੇ ਨਵੰਬਰ 1984
Wednesday, June 15, 2011
ਜੂਨ ਤੇ ਨਵੰਬਰ 1984
ਆਉਂਦਾ ਜਦ ਜੂਨ ਮਹੀਨਾ ਏ,
ਧੁੱਖਦਾ ਤਦ ਅੰਦਰੋਂ ਸ਼ੀਨਾ ਏ
ਹੋਏ ਜਦੋਂ ਆਪਣੇ ਦੇਸ਼ ਪਰਾਏ ਸੀ,
ਜਦ ਆਪਣਿਆਂ ਹੀ ਲਾਂਬੂ ਲਾਏ ਸੀ,
... ਇਸ ਵੱਡੇ ਕਹਾਉਂਦੇ ਲੋਕਤੰਤਰ ਦੇ ਅੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਜਿਥੋਂ ਸੱਚ ਸਾਂਤੀ ਦਾ ਸੰਦੇਸ਼ ਮਿਲੇ,
ਹਰ ਇੱਕ ਖੁੱਲਾ ਦਰ ਹਮੇਸ਼ ਮਿਲੇ,
ਜਥੇ ਚਾਰੇ ਵਰਨਾ ਦੇ ਲੋਕ ਨਿਵਾਜੇ ਨੇ,
ਉਥੇ ਚੌਂਹ ਕੂੰਟਾਂ ਲਈ ਚਾਰ ਦਰਵਾਜੇ ਨੇ,
ਇਸ ਰੱਬ ਦੇ ਘਰ ਨੂੰ ਇਹ ਦੁਨੀਆਂ ਕਹੇ ਹਰਿਮੰਦਰ
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਜਦੋਂ ਏਸ ਰੱਬੀ ਦਰਬਾਰ ਉਤੇ,
ਆਪਣੇ ਦੇਸ਼ ਦੀ ਫੌਜ ਨੇ ਬੰਬ ਸੁੱਟੇ,
ਦਾਗੇ ਟੈਕਾਂ ਤੇ ਤੋਪਾਂ ਦੇ ਗੋਲੇ ਸਨ,
ਹਾਕਮ ਅੰਦਰੋਂ ਕਪਟੀ ਉਤੋਂ ਭੋਲੇ ਸਨ,
ਹਜ਼ਾਰਾਂ ਹੀ ਬੇਦੋਸੇ ਭੁੰਨ ਦਿੱਤੇ ਸੀ ਅੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਸੀ ਫੌਜਾਂ ਆਪਣੇ ਹੀ ਦੇਸ਼ ਦੀਆਂ,
ਨਾ ਗੋਲੀ ਮਾਰਨ ਲੱਗੀਆਂ ਦੇਖ ਦੀਆਂ,
ਦੱਸਾਂ ਕੀ ਕਹਿਰ ਜੋ ਉਥੇ ਕਰਿਆ ਸੀ,
ਸਰੋਵਰ ਨਾਲ ਲਹੂ ਦੇ ਭਰਿਆ ਸੀ,
ਸਨ ਲਾਸ਼ਾਂ ਹੀ ਲਾਸ਼ਾਂ ਪ੍ਰਰਕਰਮਾਂ ਦੇ ਅੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਨਵੰਬਰ ਚੌਰਾਸੀ 'ਚ ਕਹਿਰ ਜੋ ਹੋਇਆ ਸੀ,
ਦੇਖਕੇ ਧਰਤੀ ਕੰਬੀ ਤੇ ਅੰਬਰ ਰੋਇਆ ਸੀ,
ਰਾਜਧਾਨੀ ਵਿੱਚ ਹੀ ਇਹ ਕਹਿਰ ਗੁਜਾਰੇ ਸੀ,
ਦਿੱਲੀ ਦੀਆਂ ਸੜਕਾਂ 'ਤੇ ਕੇਸਾਂਧਾਰੀ ਸਾੜੇ ਸੀ,
ਮਾਰਨ ਵਾਲਿਆਂ ਨੇ ਨਾ ਸਿੰਘ ਦੇਖਿਆ ਨਾ ਚੰਦਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਕਾਤਲ ਉਹਨਾਂ ਬੇਕਸੂਰ ਭੈਣ ਭਰਾਵਾਂ ਦੇ,
ਨਾ ਕਦੇ ਵੀ ਹੱਕਦਾਰ ਬਣੇ ਸਜ਼ਾਵਾਂ ਦੇ,
ਸਗੋਂ ਉਹਨਾਂ ਹਿੱਕ 'ਤੇ ਕੁਰਸੀ ਡਾਹੀ ਏ,
ਉਹਨਾਂ ਦੀ ਬਣੀ ਤਰੱਕੀ ਸਾਡੀ ਤਬਾਹੀ ਏ,
ਸੰਧੂ ਅਜੇ ਰਚਾਉਂਦੇ ਨੇ ਜਮਹੂਰੀਅਤ ਵਾਲਾ ਅਡੰਬਰ,
ਨਾ ਜੂਨ ਮਹੀਨਾ ਭੁੱਲਦਾ ਏ, ਨਾ ਭੁੱਲਿਆ ਜਾਏ ਨਵੰਬਰ।
ਜਗਸੀਰ ਸਿੰਘ ਸੰਧੂ, 98764-16009
Labels:
1984,
amritsar,
barwali,
bhindranwale,
Harmandir sahib,
ਜੂਨ ਤੇ ਨਵੰਬਰ 1984
Subscribe to:
Posts (Atom)