ਜੇਕਰ ਤੁਸੀਂ ਵੀ ਆਪਨੇ ਲੇਖ ਜਾਂ ਕਵਿਤਾਵਾਂ ਸਾਡੀ ਸਾਈਟ ਤੇ ਲਗਾਨਾ ਚਹੁੰਦੇ ਹੋ ਤਾਂ ਸਾਡੇ 98761-75586 ਨੰਬਰ ਤੇ Whatsapp ਕਰੋ.ਤੁਹਾਡਾ ਲੇਖ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ .

Thursday, July 28, 2011

ਸ਼ਹੀਦ

ਚੁੱਕ ਚੁੱਕ ਧੂੜ੍ਹ ਮੱਥੇ ਲਾਵਾਂ ਓਨ੍ਹਾਂ ਰਾਹਵਾਂ ਦੀ ਮੈਂ,
ਜਿਨ੍ਹੀਂ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ,
ਵਾਰੇ -ਵਾਰੇ ਜਾਵਾਂ ਅੱਜ ਓਹਨਾਂ ਸਿਖ ਮਾਵਾਂ ਉੱਤੋਂ,
ਜਿਨ੍ਹੀਂ ਕੁਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ,
ਸੂਲੀ ਫਾਂਸੀ ਚਰਖੜੀ ਤੇ ਆਰਿਆਂ ਦੇ ਦੰਦੇ ਤੱਕ,
ਰੱਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ,
ਇਕ-ਦੋ ਨੀ, ਸੈਂਕੜੇ-ਹਜ਼ਾਰ ਅੱਤੇ ਲੱਖਾਂ ਬਾਰ,
ਗਏ ਅਜ਼ਮਾਏ ਨੇ ਸ਼ਹੀਦ ਮੇਰੀ ਕੌਮ ਦੇ..."

What is Sikhi..?

ਜਿੱਥੇ ਮੁੱਕਦੀ ਮਜਨੂੰਆ ਰਂਝਿਆਂ ਦੀ
ਊਥੋ ਸ਼ੂਰੁ ਹੁੰਦੀ ਦਾਸਤਾਨ ਸਾਡੀ
ਸਾਡੇ ਲੜਦਿਆਂ ਲੜਦਿਆਂ ਸਿਰ ਲਹਿ ਗਏ
ਫਿਰ ਵੀ ਜਿਸਮ ਤੋਂ ਗਈ ਨਾ ਜਾਨ ਸਾਡੀ
ਹੁੰਦਾ ਰਿਹਾ ਹੈ ਡੱਕਰੇ ਜਿਸਮ ਸਾਡਾ
ਫਿਰ ਵੀ ਸੀ ਨਾ ਕਿਹਾ ਜੁਬਾਨ ਸਾਡੀ
ਮਰਨ ਵਾਸਤੇ ਆਪਣੀ ਅੱਣਖ ਪਿੱਛੇ
ਰੀਤ ਰਹੀ ਹੈ ਸਦਾ ਜਵਾਨ ਸਾਡੀ
ਤਰਦੇ ਰਹੇ ਨੇ ਲੋਕ ਚਨਾਬ ਅੰਦਰ
ਤੇ ਅਸੀਂ ਲਹੂ ਦੇ ਅੰਦਰ ਲਾਈਆਂ ਤਾਰੀਆਂ ਨੇ
ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ
ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ
ਕਰਨ ਵਾਸਤੇ ਦੂਰ ਪਿਆਸ ਆਪਣੀ
ਅਸੀ ਖੂਹ ਕੂਰਬਾਨੀ ਦਾ ਗੇੜਦੇ ਰਹੇ
ਲੱਭਣ ਲਈ ਅਸਲੀ ਸੋਮਾ ਜ਼ਿੰਦਗੀ ਦਾ
ਆਪਣੀ ਮੌਤ ਨੂੰ ਆਪ ਸਹੇੜਦੇ ਰਹੇ
ਸਾਨੂੰ ਕਿਸੇ ਨਾ ਦੱਸੀ ਸਵਾਹ ਮਲਣੀ
ਜੂੱਸੇ ਲਹੂ ਦੇ ਵਿੱਚ ਲਬੇੜਦੇ ਰਹੇ
ਜੋਗ ਅਸੀ ਦਸ਼ਮੇਸ਼ ਤੋਂ ਲਿਆ ਐਸਾ
ਜਾਣ ਬੁੱਝਕੇ ਸੱਪਾਂ ਨੂੰ ਛੇੜਦੇ ਰਹੇ
ਸਾਨੂੰ ਪਿੰਜਰੇ ਵਿਚ ਜੇ ਕਿਸੇ ਪਾਇਆ
ਖੋਲੇ ਖੰਬ ਤੇ ਪਿੰਜਰੇ ਤੋੜ ਛਡੇ
ਅਸੀ ਓ ਹਾਂ ਜਿੰਨਾਂ ਨੇ ਗੋਰਿਆਂ ਦੇ
ਵਾਂਗੂੰ ਨਿੰਬੂਆ ਲਹੂ ਨਿਚੋੜ ਛੱਡੇ
ਸਾਡਾ ਮੂੰਹ ਮੋਹੰਦਰਾ ਵੱਖਰਾ ਹੈ
ਸਾਡਾ ਰੂਪ ਵੱਖਰਾ
ਸਾਡਾ ਰੰਗ ਵੱਖਰਾ
ਸਾਡੀ ਮੋਤ ਜਹਾਨ ਤੋਂ ਵੱਖਰੀ ਹੈ
ਸਾਡਾ ਜ਼ਿੰਦਗੀ ਜਿਊਣ ਦਾ ਢੰਗ ਵੱਖਰਾ
ਕਿਸੇ ਕੌਮ ਦੇ ਨਾਲ ਨੀ ਮੇਲ ਖਾਂਦਾ
ਤੁਰਿਆ ਆਉਂਦਾ ਹੈ ਸਾਡਾ ਪਰਸੰਗ ਵੱਖਰਾ...
>>>
ਸਿੱਖ ਵਿਰਸਾ ਸੰਭਾਲ ਸਭਾ www .BarwaliKalan. tk<<<

Friday, July 8, 2011

ਸਰਦਾਰੀ

ਸਭ ਕੌਮਾਂ ਦੇ ਵਿੱਚੋਂ, ਸਿੱਖ ਕੌਮ ਨਿਆਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।।

ਧਰਮ ਫੈਲਾਵਣ ਖਾਤਰ ਮੁਗਲਾਂ ਅੱਤ ਮਚਾਈ ਸੀ,
ਖਾਲਸੇ ਨੇ ਹੀ ਮੂਹਰੇ ਹੋ ਨੱਥ ਉਸ ਨੂੰ ਪਾਈ ਸੀ,
...ਫੇਰ ਪਿਛੇ ਨਾ ਹੱਟਦੇ, ਜਾਂ ਪੰਥ ’ਤੇ ਪੈਂਦੀ ਭਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।।

ਸਰਕਾਰੀ ਹਾਕਮਾਂ ਵੱਲੋਂ ਮੁੱਲ ਸਿਰਾਂ ਦੇ ਪਾਏ ਗਏ,
ਮੰਨੂੰ ਵਰਗਿਆਂ ਤੋਂ ਵੀ ਸਿੱਖ ਨਾ ਜੜੋਂ ਮੁਕਾਏ ਗਏ,
ਉਲਟੀ ਫੈਲ ਗਈ ਹੈ ਸਿੱਖੀ, ਦੁਨੀਆਂ ਵਿੱਚ ਸਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।।

ਸਿਰੋਂ ਲਹਿ ਗਏ ਖੋਪਰ ਪਰ ਨਾ ਕੇਸ ਕਟਾਏ ਨੇ,
ਨਾਲ ਜਮੂੰਰਾਂ ਹੱਸ ਹੱਸ ਤਨ ਦੇ ਮਾਸ ਪਟਾਏ ਨੇ,
ਚਰਖੜੀਆਂ ’ਤੇ ਚੜ੍ਹ ਕੇ ਵੀ ਸੁਖਮਨੀ ਉਚਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।।

ਜਣੇ-ਖਣੇ ਨੂੰ ਪੰਥ ਦੀ ਵਾਗ-ਡੋਰ ਫੜਾਉਂਦੇ ਰਹੇ,
ਖੁਦਗਰਜ਼ ਲਾਲਚੀ ਲੀਡਰ ਸਾਡੇ ਢਾਅ ਸਿੱਖੀ ਨੂੰ ਲਾਉਂਦੇ ਰਹੇ,
ਬਹਾਦਰਾਂ ਦੀ ਕੌਮ ’ਚ ਫੈਲੀ ਫੁੱਟ ਦੀ ਬਿਮਾਰੀ ਐ।
ਸਿਰ ਦੇ ਕੇ ਸਿੰਘਾਂ ਨੇ, ਲਈ ਸਰਦਾਰੀ ਐ।
ਬਾਪੂ ਨੱਥਾ ਸਿੰਘ ਜੀ

ਕਲਗੀਧਰ ਦਾ ਖੂਨ

ਨੇਜੇਆਂ ਤੇ ਟੰਗ ਦੇ ,
ਕਟ ਬੰਦ ਬੰਦ ਦੇ,
ਭੱਠੀਆਂ ਦੇ ਚੌੰਕ ਦੇ,
ਅਰਿਆਂ ਨੂੰ ਸੌੰਪ ਦੇ
ਮੇਰੀ ਜਵਾਨੀ ਕਾੜ ਕੇ
ਮੇਰੀ ਜਵਾਨੀ ਬਾਲ ਕੇ
ਗਾਵੇਗੀ ਇਕੋ ਰਾਗਨੀ,
ਕਿ ਧਰਮ ਪਿਛੇ ਮਰਨ ਵਿਚ
ਦਸ਼ਮੇਸ਼ ਦੇ ਦੁਲਾਰਿਆਂ ਦੀ,
ਜਿੰਦ ਲਈ ਸਕੂਨ ਹੈ,
ਕੋਈ ਜੁਲਮ,ਕੋਈ ਸਿਤਮ,
ਸਾਨੂੰ ਝੁੱਕਾ ਸਕਦਾ ਨਹੀਂ ,
ਸਾਨੂ ਮਿੱਟਾ ਸਕਦਾ ਨਹੀਂ,
ਇਕੋ ਉਗਾਹੀ ਮਿਲੇਗੀ,
ਇਕੋ ਗਵਾਹੀ ਮਿਲੇਗੀ,
ਸਿੰਘਾਂ ਕਦੀ ਝੁਕਣਾ ਨਹੀਂ,
ਸਿੰਘਾਂ ਕਦੀ ਮੁਕਣਾ ਨਹੀ,
ਸਿੰਘਾਂ ਨੂੰ ਝੁੱਕਾੳਣ ਵਾਲਾ,
ਸਿੰਘਾਂ ਨੂੰ ਮਕਾਉਣ ਵਾਲਾ,
ਖਿਆਲ ਇਕ ਜਨੂੰਨ ਹੈ,
ਕੋਈ ਜ਼ੁਲਮ,ਕੋਈ ਸਿਤਮ,
ਸਾਨੂੰ ਝੁਕਾ ਸਕਦਾ ਨਹੀ,
ਸਾਨੂੰ ਮਿਟਾ ਸਕਦਾ ਨਹੀ,
ਅਜੇ ਤਾਂ ਸਾਡੀਆਂ ਰਗਾਂ ਵਿਚ,
ਗੁਰਚਰਨ,ਕਲਗੀਧਰ ਦਾ ਖੂਨ ਹੈ...ਕਲਗੀਧਰ ਦਾ ਖੂਨ ਹੈ...

ਸਾਨੂੰ ਮਾਣ ਹੈ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ .


ਉਹ ਕੌਣ ਸੀ

ਘਰ -ਬਾਰ ਛੱਡ ਤੁਰੇ "ਜ਼ੁਲਮ" ਮਿਟਾਉਣ ਸੀ
ਯਾਦ ਰੱਖਿਉ ਵੇ ਲੋਕੋ "ਸੂਰਮੇ" ਉਹ ਕੌਣ ਸੀ

"ਉੱਨੀ ਸੌ ਅਠਾਤਰ" ਦੀ ਆਈ ਜਾ ਵਿਸਾਖੀ ਸੀ
ਕੌਣ ਸੀ ਕਿਹਨਾਂ ਨੇ ਕੀਤੀ "ਧਰਮ" ਦੀ ਰਾਖੀ ਸੀ
ਕਿਥੇ ਜੰਮੇ ਪਲੇ ਕਿਥੇ ਖੇਡਣ-ਖਿਡਾਉਣ ਸੀ
ਯਾਦ ਰੱਖਿਉ ਵੇ ਲੋਕੋ "ਧਰਮੀ" ਉਹ ਕੌਣ ਸੀ

ਰਾਖੀ "ਹਰਮੰਦਿਰ" ਲਈ ਕੀਹਨੇ ਲਹੂ ਡੋਹਲਿਆ
ਆਖਰੀ ਸਾਹਾਂ ਤਾਂਈ ਕੌਣ ਸਿਦਕੋ ਨਾ ਡੋਲਿਆ
ਕੌਣ ਸੀ ਚਲਾਈ ਕੀਹਨੇ "ਅਣਖਾਂ" ਦੀ ਪੌਣ ਸੀ
ਯਾਦ ਰੱਖਿਉ ਵੇ ਲੋਕੋ "ਅਣਖੀ" ਉਹ ਕੌਣ ਸੀ

"ਤਖਤ-ਅਕਾਲ" ਕੀਹਦੇ ਹੁਕਮਾਂ ਤੇ ਢਾਇਆ ਸੀ
ਕੀਹਨੇ "ਦਿੱਲੀ" ਕੀਹਨੇ "ਪੂਨੇ" ਕਿਹਨੂੰ ਝਟਕਾਇਆ ਸੀ
ਮਾਣ ਨਾਲ ਉੱਚੀ ਕੀਹਨੇ ਕੀਤੀ ਸਾਡੀ ਧੌਣ ਸੀ
ਯਾਦ ਰੱਖਿਉ ਵੇ ਲੋਕੋ "ਹੀਰੇ" ਉਹ ਕੌਣ ਸੀ

ਅਣਖਾਂ ਦੇ ਲਈ ਜਾਨਾਂ ਤਲੀ ਤੇ ਟਿਕਾਈਆ ਸੀ
ਸ਼ਗਨਾਂ ਦੇ ਨਾਲ ਮੌਤਾਂ "ਲਾੜੀਆ" ਵਿਆਹੀਆ ਸੀ
ਕੌਣ- ਕੌਣ ਕਿੱਥੇ-ਕਿੱਥੇ ਗਏ ਉਹ "ਵਿਆਹੁਣ" ਸੀ
ਯਾਦ ਰੱਖਿਉ ਵੇ ਲੋਕੋ "ਲਾੜੇ" ਉਹ ਕੌਣ ਸੀ

ਯਾਦ ਤਿੱਖੀ ਰੱਖਿਉ ਜਿਉ ਧਾਰ ਸ਼ਮਸ਼ੀਰਾਂ ਦੀ
"ਅਮਨ" ਵਿਸਾਰਿਉ ਨਾ ਕੁਰਬਾਨੀ ਵੀਰਾਂ ਦੀ
ਮੁੱਕਣਾ ਨਹੀ ਅਸੀ ਆਏ ਲੱਖਾਂ ਹੀ ਮੁਕਾਉਣ ਸੀ
ਯਾਦ ਰੱਖਿਉ ਵੇ ਲੋਕੋ ਸੂਰਮੇ ਉਹ ਕੌਣ ਸੀ
ਯਾਦ ਰੱਖਿਉ ਵੇ ਲੋਕੋ ਸੂਰਮੇ ਉਹ ਕੌਣ ਸੀ
Sukhpal Mangat